ਲੱਖ ਦਾਤਾ ਪੀਰ ਨਿਗਾਹੇ ਵਾਲਾ ਦਰਗਾਹ ਤੋਂ ਗੋਲਕ ਹੋਈ ਚੋਰੀ; ਇਲਾਕਾ ਵਾਸੀਆਂ ਵਿੱਚ ਭਾਰੀ ਰੋਸ
ਪਟਿਆਲਾ:- ਚੌਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਜਿਨ੍ਹਾਂ ਨੂੰ ਸ਼ਰਧਾ ਰੱਖਣ ਵਾਲੀਆਂ ਦੀਆਂ ਮੰਨਤਾਂ ਪੂਰੀਆਂ ਕਰਨ ਵਾਲੇ ਪੀਰਾਂ ਦੀ ਦਰਗਾਹ *ਤੇ ਚੋਰੀ ਕਰਦਿਆਂ ਨੂੰ ਰੱਤੀ ਭਰ ਵੀ ਖੋ਼ਫ ਨਹੀਂ ਰਿਹਾ। ਘਟਨਾ ਬਡੂੰਗਰ ਇਲਾਕੇ ਦੀ ਨਵੀਂ ਬਸਤੀ ਗੁੱਗਾ ਮੈੜੀ ਵਿਖੇ ਸਥਿਤ ਲੱਖ ਦਾਤਾ ਲਾਲਾਂ ਵਾਲਾ ਪੀਰ ਨਿਗਾਹੇ ਵਾਲੇ ਦੀ ਦਰਗਾਹ ਦੀ ਹੈ।

ਜਿੱਥੇ ਕਿ ਦਰਗਾਹ ਵਿੱਚ ਰੱਖੀ ਗੋਲਕ ਨੂੰ ਕਿਸੇ ਅਣਪਛਾਤੇ ਵਲੋਂ ਚੋਰੀ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਇਲਾਕਾ ਵਾਸੀਆਂ ਵੱਲੋਂ ਭਾਰੀ ਰੋਸ ਜਤਾਇਆ ਗਿਆ ਜਾਣਕਾਰੀ ਦਿੰਦਿਆ ਮੁੱਖ ਸੇਵਾਦਾਰ ਸੁਨੀਲ ਕੁਮਾਰ ਪਿੰਕਾ ਨੇ ਦੱਸਿਆ ਕਿ ਉਹ ਬੀਤੇ ਲੰਮੇ ਤੋਂ ਇੱਥੇ ਰੋਜਾਨਾ ਸੇਵਾ ਸੰਭਾਲ ਕਰਦੇ ਆ ਰਹੇ ਹਨ, ਰੋਜਾਨਾ ਦੀ ਤਰ੍ਹਾਂ ਜਦੋਂ ਉਹ ਦਰਗਾਹ ਤੇ ਆਏ ਤਾਂ ਇੱਥੋਂ ਗੋਲਕ ਗਾਇਬ ਸੀ।
ਇਸ ਘਟਨਾ ਸਬੰਧੀ ਜਦੋਂ ਇਲਾਕਾ ਵਾਸੀਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਵੱਲੋਂ ਇੱਥੇ ਇਕੱਠ ਕਰ ਭਾਰੀ ਰੋਸ ਜਤਾਇਆ ਗਿਆ। ਸੇਵਾਦਾਰ ਅਨੁਸਾਰ ਗੋਲਕ ਵਿੱਚ ਅੱਠ ਤੋਂ ਦਸ ਹਜਾਰ ਦੇ ਕਰੀਬ ਨਗਦੀ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਕਾਰਵਾਈ ਸਬੰਧੀ ਲਿਖਤੀ ਰਿਪੋਰਟ ਚੌਂਕੀ ਮਾਡਲ ਟਾਊਨ ਵਿਖੇ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇੱਥੇ ਜਲਦ ਹੀ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਜਾਣਗੇ ਤਾਂ ਜ਼ੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਚੋਰੀ ਦੀ ਘਟਨਾ ਨਾ ਵਾਪਰ ਸਕੇ। ਇਸ ਮੌਕੇ ਟਿੱਕੂ, ਮਹਿੰਦਰ ਕੌਰ, ਗੋਗੀ, ਦਰਸ਼ਨ ਸਿੰਘ, ਮੋਹਨ ਸਿੰਘ, ਰਵੀ, ਬਲਵਿੰਦਰ ਕੌਰ, ਜ਼ਸਵਿੰਦਰ ਕੌਰ, ਰੋਹਿਤ, ਮਹਿਕ, ਹਰਸ਼, ਅਵਿਨਾਸ਼, ਸੁਖਦੇਵ ਸਿੰਘ, ਬੰਟੀ, ਗੈਰੀ, ਅਜੈ ਕੁਮਾਰ, ਰਿਤੂ ਰਾਣੀ, ਰਾਜ ਕੁਮਾਰੀ, ਸਵੀਤਾ, ਮਨਜੀਤ ਕੌਰ ਆਦਿ ਹਾਜਰ ਸਨ।