ਮੈਰਿਟ ਲਿਸਟ ਚ, ਆਈਆਂ ਬੱਚੀਆਂ ਨੂੰ ਸੁਤੰਤਰਤਾ ਦਿਵਸ ਮੌਕੇ ਕੀਤਾ ਸਨਮਾਨਿਤ
ਗੜ੍ਹਸ਼ੰਕਰ 16 ਅਗਸਤ- ਗੜ੍ਹਸ਼ੰਕਰ ਵਿਖੇ ਮਨਾਏ ਗਏ 79 ਵੇਂ ਸੁਤੰਤਰਤਾ ਦਿਵਸ ਮੌਕੇ ਨੰਬਰਦਾਰ ਕਰਮ ਚੰਦ ਪਬਲਿਕ ਹਾਈ ਸਕੂਲ ਸਤਨੌਰ ਤਹਿ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਦੋ ਬੱਚੀਆਂ ਜਸਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਅੱਠਵੀਂ ਜਮਾਤ ਵਿੱਚੋਂ ਪੰਜਾਬ ਸਕੂਲ਼ ਸਿੱਖਿਆ ਬੋਰਡ ਦੀ ਮੈਰਿਟ ਲਿਸਟ ਵਿੱਚ 12 ਵੇਂ ਰੈਂਕ ਤੇ ਆ ਕੇ ਸਕੂਲ਼ ਦਾ ਨਾਮ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾl

ਉੱਥੇ ਹੀ ਉਹਨਾਂ ਨੂੰ ਐਸ ਡੀ ਐਮ ਸ੍ਰੀ ਸੰਜੀਵ ਕੁਮਾਰ ਗੌੜ੍ਹ ਗੜ੍ਹਸ਼ੰਕਰ ਵਲੋਂ ਸੁਤੰਤਰਤਾ ਦਿਵਸ ਮੌਕੇ ਸਨਮਾਨਿਤ ਕੀਤਾ ਗਿਆl
ਉਹਨਾਂ ਬੱਚੀਆਂ ਨੂੰ ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਵਲੋਂ ਪਹਿਲਾਂ ਪ੍ਰਸ਼ੰਸਾ ਪੱਤਰ ਵੀ ਦਿੱਤੇ ਗਏ ਸਨl ਇਸ ਮੌਕੇ ਸਕੂਲ ਦੇ ਮਾਣਯੋਗ ਪ੍ਰਿੰਸੀਪਲ ਸ੍ਰੀ ਸੁਰਜੀਤ ਕੁਮਾਰ ਨੇ ਬੱਚਿਆਂ ਨੂੰ ਅੱਗੇ ਤੋਂ ਜ਼ਿਆਦਾ ਮਨ ਲਗਾ ਕੇ ਪੜ੍ਹਨ ਲਈ ਉਤਸ਼ਾਹਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ।