ਟੋਰਾਂਟੋ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਹੋਏ ਬੈਸਟ ਬਾਪੂ ਦੇ ਮੁਕਾਬਲੇ ਵਿਚ ਗੜਸ਼ੰਕਰ ਦੇ ਬਲਦੇਵ ਸਿੰਘ ਦੀ ਸਰਦਾਰੀ

ਗੜਸ਼ੰਕਰ, 29 ਜੂਨ- ਕਨੇਡਾ ਵਿੱਚ ਕਰਵਾਏ ਗਏ ਮੇਲਾ ਪੰਜਾਬੀਆਂ ਦਾ ਗ੍ਰੈਂਡ ਫਿਨਾਲੇ ਵਿੱਚ ਵੱਖ ਵੱਖ ਮੁਲਕਾਂ ਦੇ ਮੁਕਾਬਲੇਬਾਜ਼ਾਂ ਨੇ ਭਾਗ ਲਿਆ।ਇਹਨਾਂ ਵਿੱਚ ਜੋ ਮੁੱਖ ਮੁਕਾਬਲਾ ਬੈਸਟ ਬੈਪੂ ਦਾ ਕਰਵਾਇਆ ਗਿਆ ਉਸਦੇ ਜੇਤੂ ਵਜੋਂ ਗੜਸ਼ੰਕਰ ਦੇ ਬਲਦੇਵ ਸਿੰਘ ਹੀਰ ਰਹੇ, ਬਲਦੇਵ ਸਿੰਘ ਹੀਰ ਦੇ ਸਪੁੱਤਰ ਬਲਕਾਰ ਸਿੰਘ ਵਿੱਕੀ ਹੀਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਹਨਾਂ ਦੇ ਪਿਤਾ ਇਸ ਵਕਤ ਨਿਊਜ਼ੀਲੈਂਡ ਵਿੱਚ ਪੱਕੇ ਤੌਰ ਤੇ ਰਹਿ ਰਹੇ ਹਨ ਅਤੇ ਇਸ ਮੁਕਾਬਲੇ ਵਿੱਚ ਨਿਊਜ਼ੀਲੈਂਡ ਸਹਿਤ ਦੁਨੀਆਂ ਭਰ ਦੇ ਅੱਠ ਮੁਲਕਾਂ ਵਿੱਚ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਉਹਨਾਂ ਦੇ ਪਿਤਾ ਵੱਖ ਵੱਖ ਪੱਧਰ ਤੇ ਹੋਏ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਦੇ ਰਹੇ ਤੇ ਅਖੀਰ ਕਨੇਡਾ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਵੀ ਜਿੱਤ ਦਰਜ ਕਰਨ ਵਿੱਚ ਸਫਲ ਰਹੇ।

ਉਹਨਾਂ ਦੱਸਿਆ ਕਿ ਮਹਿਫਲ ਮੀਡੀਆ ਦੇ ਜਸਵਿੰਦਰ ਸਿੰਘ ਖੋਸਾ ਤੇ ਅਮਨਦੀਪ ਸਿੰਘ ਪੰਨੂ ਵੱਲੋਂ ਸਾਂਝੇ ਤੌਰ ਤੇ ਮਿਸੀ ਸਾਗਰ ਦੇ ਰੋਸ ਕਨਵੈਂਸ਼ਨਲ ਸੈਂਟਰ ਵਿੱਚ ਪੰਜਾਬੀ ਬਜ਼ੁਰਗਾਂ ਦੀ ਕਲਾ ਨੂੰ ਲੋਕਾਂ ਸਾਹਮਣੇ ਲਿਆਣ ਦੇ ਮੰਤਵ ਨਾਲ ਗਿੱਦਾ, ਭੰਗੜਾ ਤੇ ਕਲਾ ਦੀਆਂ ਵੱਖ ਵੱਖ ਪ੍ਰਤਿਯੋਗਤਾਵਾਂ ਕਰਵਾਈਆਂ ਗਈਆਂ ਸਨ, ਉਹਨਾਂ ਦੱਸਿਆ ਕਿ ਇਸ ਪ੍ਰਤਿਯੋਗਿਤਾ ਵਿੱਚ 93 ਸਾਲ ਤੱਕ ਦੇ ਬਜ਼ੁਰਗਾਂ ਨੂੰ ਸਟੇਜ ਤੋਂ ਕਲਾ ਦਿਖਾਉਣ ਦਾ ਮੌਕਾ ਮਿਿਲਆ।
ਗੜਸ਼ੰਕਰ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਦੇ ਕਿਸੇ ਵਕਤ ਰਹੇ ਪ੍ਰਧਾਨ ਬਲਦੇਵ ਸਿੰਘ ਦੀ ਅੰਤਰਾਸ਼ਟਰੀ ਪੱਧਰ ਤੇ ਇਸ ਉਪਲਬਧੀ ਤੇ ਗੜਸ਼ੰਕਰ ਦੇ ਉਨਾਂ ਦੇ ਸਮਕਾਲੀਆਂ ਤੇ ਸ਼ੁਭਚਿੰਤਕਾਂ ਵੱਲੋਂ ਉਹਨਾਂ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ ਹਨ ਦਿੱਤੀਆਂ ਜਾ ਰਹੀਆਂ ਹਨ।ਸ਼ਿਕਾਗੋ ਯੂਐਸਏ ਤੋਂ ਹੈਪੀ ਹੀਰ ਜਿਨਾਂ ਦੇ ਬਲਦੇਵ ਸਿੰਘ ਜੀ ਚਾਚਾ ਬਾਬਾ ਲੱਗਦੇ ਹਨ ਨੇ ਉਹਨਾਂ ਦੀ ਇਸ ਉਪਲਬਧੀ ਤੇ ਪਰਿਵਾਰ ਨੂੰ ਆਪਣੇ ਵੱਲੋਂ ਮੁਬਾਰਕਬਾਦ ਦਿੱਤੀ ਹੈ।

ਗੜਸ਼ੰਕਰ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧ ਕੀਤਾ ਸਾਨੂੰ ਮਾਣ ਆਪਣੇ ਬਾਪੂ ਤੇ
ਬਲਦੇਵ ਸਿੰਘ ਦੇ ਸਪੁੱਤਰ ਬਲਕਾਰ ਸਿੰਘ ਵਿਕੀ ਹੀਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਪਿਤਾ ਵੱਲੋਂ 92 ਵਰਿਆਂ ਦੀ ਉਮਰ ਵਿੱਚ ਇਹ ਖਿਤਾਬ ਜਿੱਤ ਕੇ ਸਿਰਫ ਪਰਿਵਾਰ ਦਾ ਹੀ ਨਹੀਂ ਬਲਕਿ ਗੜਸ਼ੰਕਰ ਇਲਾਕੇ ਦਾ ਮਾਣ ਵਧਾਇਆ ਹੈ, ਉਹਨਾਂ ਦੱਸਿਆ ਕਿ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਮੁਬਾਰਕਬਾਦ ਦੇ ਸੁਨੇਹੇ ਆ ਰਹੇ ਹਨ ਤੇ ਉਹ ਇਸ ਇੱਜ਼ਤ ਅਫਜ਼ਾਈ ਲਈ ਸਾਰਿਆਂ ਦਾ ਸ਼ੁਕਰ ਗੁਜ਼ਾਰ ਹਨ।
ਬਲਦੇਵ ਸਿੰਘ ਦੀ ਧਰਮ ਪਤਨੀ ਰਜਿੰਦਰ ਕੌਰ ਅਤੇ ਉਨਾਂ ਦੀ ਸਪੁੱਤਰੀ ਜਗਦੀਪ ਕੌਰ ਬੋਲਾ ਨੇ ਦੱਸਿਆ ਕਿ ਪ੍ਰਤਿਯੋਗਿਤਾ ਦੇ ਸ਼ੁਰੂਆਤੀ ਦੌਰ ਵਿੱਚ ਅਸੀਂ ਉਮੀਦ ਨਹੀਂ ਪ੍ਰਗਟਾਈ ਸੀ ਕਿ ਇਸ ਪ੍ਰਤਿਯੋਗਿਤਾ ਦੇ ਅੰਤਰਰਾਸ਼ਟਰੀ ਵਿਜੇਤਾ ਬਲਦੇਵ ਸਿੰਘ ਬਣਨਗੇ ਪਰ ਪ੍ਰਤਿਯੋਗਿਤਾ ਦੇ ਵੱਖ ਵੱਖ ਪੜਾਵਾਂ ਵਿੱਚ ਜਿਸ ਤਰ੍ਹਾਂ ਕਿ ਭੰਗੜਾ, ਸੱਭਿਆਚਾਰ ਦੀ ਜਾਣਕਾਰੀ ਅਤੇ ਪਰਿਵਾਰਿਕ ਵਿਸ਼ੇ ਨਾਲ ਜੁੜੇ ਹੋਏ ਸਵਾਲ ਜਵਾਬ ਵਿੱਚ ਬਲਦੇਵ ਸਿੰਘ ਨੇ ਬਾਕਮਾਲ ਪ੍ਰਦਰਸ਼ਨ ਕੀਤਾ, ਉਹਨਾਂ ਦੇ ਟੈਲੈਂਟ ਨੇ ਸਾਨੂੰ ਸਾਰਿਆਂ ਨੂੰ ਇੱਕ ਵਾਰ ਤਾਂ ਹੈਰਾਨ ਕਰ ਦਿੱਤਾ।
ਬਲਦੇਵ ਸਿੰਘ ਦੀ ਸਪੁੱਤਰੀ ਰਣਧੀਰ ਕੌਰ ਵਿਰਕ ਯੂ ਕੇ, ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਤਾ ਜੀ ਨੇ ਜਦ ਨਿਊਜ਼ੀਲੈਂਡ ਦੇ ਵਿੱਚ ਇਸ ਪ੍ਰਤੀਯੋਗਤਾ ਦਾ ਮੁੱਢਲਾ ਖਿਤਾਬ ਜਿੱਤਿਆ ਸੀ ਤਾਂ ਉਹ ਕਾਫੀ ਮਾਣ ਵਾਲੀ ਗੱਲ ਸੀ ਪਰ ਅੱਜ ਅੰਤਰਰਾਸ਼ਟਰੀ ਪੱਧਰ ਤੇ ਪਿਤਾ ਜੀ ਦੀ ਉਪਲੱਬਧੀ ਨੇ ਸਾਰੇ ਗੜਸ਼ੰਕਰ ਲਈ ਮਾਣ ਵਾਲੀ ਗੱਲ ਕਰ ਦਿੱਤੀ।
ਬਲਦੇਵ ਸਿੰਘ ਦੀ ਸਪੁੱਤਰੀ ਅਮਨਦੀਪ ਕੌਰ ਚੌਹਾਨ ਦਾ ਕਹਿਣਾ ਹੈ ਕਿ ਜਿਨ੍ਹਾਂ ਉਮਰਾਂ ਵਿੱਚ ਬਜ਼ੁਰਗ ਆਰਾਮ ਨਾਲ ਬੈਠ ਜਾਂਦੇ ਹਨ ਉਸ ਉਮਰੇ ਇੱਕ ਕੰਪੀਟੀਸ਼ਨ ਵਿੱਚ ਭਾਗ ਲੈਣਾ ਹੀ ਆਪਣੇ ਆਪ ਵਿੱਚ ਵੱਡੀ ਗੱਲ ਹੈ ਤੇ ਸਾਡੇ ਬਾਪੂ ਸਰਦਾਰ ਬਲਦੇਵ ਸਿੰਘ ਹੁਣਾਂ ਨੇ ਨਾ ਹੀ ਸਿਰਫ ਇਸ ਮੁਕਾਬਲੇ ਵਿੱਚ ਭਾਗ ਲਿਆ ਬਲਕਿ ਜਿੱਤ ਕੇ ਦੱਸ ਦਿੱਤਾ ਕਿ ਪੰਜਾਬੀ ਬੜੇ ਸਿਰੜੀ ਹੁੰਦੇ ਹਨ।
ਬਲਦੇਵ ਸਿੰਘ ਦੀ ਸਪੁੱਤਰੀ ਸਤਵੀਰ ਕੌਰ ਬੋਲਾ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਨਿਊਜ਼ੀਲੈਂਡ, ਇੰਗਲੈਂਡ ਅਤੇ ਕੈਨੇਡਾ ਵਿੱਚ ਵਸੇ ਹੋਏ ਹਨ ਅਤੇ ਪਿਤਾ ਜੀ ਦੀ ਇਸ ਉਪਲੱਬਦੀ ਤੇ ਸਾਰੇ ਪਰਿਵਾਰਾਂ ਵਿੱਚ ਇੱਕ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।ਉਹਨਾਂ ਦੱਸਿਆ ਕਿ ਬਾਪੂ ਜੀ ਦੇ ਸਮਕਾਲੀ ਤੇ ਜਾਣਕਾਰ ਉਹਨਾਂ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।