ਗੜ੍ਹਸ਼ੰਕਰ ਸ਼ਹਿਰ ਵਿਕਾਸ ਦੀਆਂ ਅਨੇਕਾਂ ਕਮੀਆਂ ਨਾਲ ਜੂਝ ਰਿਹਾ ਹੈ - ਪ੍ਰਧਾਨ ਸਤੀਸ਼ ਕੁਮਾਰ ਸੋਨੀ
ਗੜ੍ਹਸ਼ੰਕਰ- ਅੱਜ ਜਿਥੇ ਸਾਡੀ ਸੂਬਾ ਸਰਕਾਰ ਵਿਕਾਸ ਦੀਆਂ ਗੱਲਾਂ ਕਰਦੀ ਹੈ। ਉਥੇ ਸਾਡਾ ਗੜਸ਼ੰਕਰ ਸ਼ਹਿਰ ਵਿਕਾਸ ਪੱਖੋਂ ਅਨੇਕਾਂ ਹੀ ਕਮੀਆਂ ਨਾਲ ਜੂਝ ਰਿਹਾ ਹੈ। ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਨਾਲ ਵਾਰਤਾ ਦੌਰਾਨ ਕਹੇ ।

ਉਹਨਾ ਕਿਹਾ ਕਿ ਜਿੱਥੇ ਸਰਕਾਰ ਵਿਕਾਸ ਦੀਆਂ ਗੱਲਾਂ ਕਰਦੀ ਹੈ, ਉਥੇ ਗੜ੍ਹਸ਼ੰਕਰ ਸ਼ਹਿਰ ਗਲੀਆਂ ਨਾਲੀਆਂ ਦੇ ਵਿਕਾਸ ਵਿਚ ਹੀ ਫਸਿਆ ਹੋਇਆ ਹੈ। ਓਹ ਵੀ ਪੂਰੀਆਂ ਨਹੀਂ ਬਣ ਰਹੀਆ।
ਜੇਕਰ ਦੇਖਿਆ ਜਾਵੇ ਤਾਂ ਪਿਛਲੇ ਪੰਜ ਛੇ ਮਹੀਨਿਆਂ ਤੋਂ ਸੀਵਰੇਜ ਦੇ ਕੰਮ ਤੋਂ ਬਾਅਦ ਕਚਿਹਿਰੀ ਤੋਂ ਬੀਰਮਪੁਰ ਰੋਡ ਤਕ ਅਤੇ ਰੇਲਵੇ ਫਾਟਕ ਤੋਂ ਪੂਰਾ ਬੀਰਮਪੁਰ ਰੋਡ ਅੱਜ ਨਰਕ ਵਰਗੀ ਤਸਵੀਰ ਪੇਸ਼ ਕਰ ਰਿਹਾ ਹੈ। ਜਿਸ ਵੱਲ੍ਹ ਕਿਸੇ ਵੀ ਲੀਡਰ ਨੇ ਅੱਜ ਤੱਕ ਧਿਆਨ ਨਹੀਂ ਦਿੱਤਾ। ਜੇਕਰ ਕਿਤੇ 15-20 ਮਿੰਟ ਮੀਂਹ ਪੈ ਜਾਵੇ ਤਾਂ ਆਮ ਆਉਣ ਜਾਣ ਵਾਲੇ ਰਾਹੀਆਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੱਲ੍ਹ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ ।
ਉਹਨਾ ਕਿਹਾ ਕਿ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਇਸ ਪ੍ਰੈਸ ਨੋਟ ਦੇ ਮਾਧਿਅਮ ਰਾਹੀਂ ਸੂਬਾ ਸਰਕਾਰ ਕੋਲੋ ਮੰਗ ਕਰਦੇ ਹਾਂ ਕਿ ਕੁੱਛ ਸਮੇਂ ਬਾਅਦ ਬਰਸਾਤ ਦਾ ਮੌਸਮ ਆ ਰਿਹਾ ਹੈ ਤੇ ਆਮ ਪਬਲਿਕ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਖਸਤਾ ਹਾਲ ਬੀਰਮਪੁਰ ਰੋਡ ਨੂੰ ਜਲਦੀ ਤੋ ਜਲਦੀ ਸੁਧਾਰਿਆ ਜਾਵੇ। ਮੁੱਖ ਗੰਦੇ ਨਾਲੇ ਦੀ ਸਫਾਈ ਕਰਵਾਈ ਜਾਵੇ ਅਤੇ ਹੋਰ ਗੜਸ਼ੰਕਰ ਦੇ ਰਹਿੰਦੇ ਵਿਕਾਸ ਪੱਖੋਂ ਵਿਹੂਣੇ ਕੰਮ ਜਲਦੀ ਤੋ ਜਲਦੀ ਕਰਵਾਏ ਜਾਣ।