ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਵੱਲੋਂ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਤਪਾਲ ਟਰੱਸਟ ਨੂੰ 14 ਆਕਸੀਜ਼ਨ ਕੰਸਟਰੇਟਰ ਅਤੇ 2 ਆਕਸੀਜ਼ਨ ਜਨਰੇਟਰ ਭੇਂਟ

ਫਗਵਾੜਾ- ਅਰਬਨ ਅਸਟੇਟ ਫਗਵਾੜਾ ਵਿਖੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਤਪਾਲ ਟਰੱਸਟ ਨੂੰ ਤਕਰੀਬਨ 20 ਲੱਖ ਰੁ. ਦੀ ਕੀਮਤ ਦੇ 14 ਆਕਸੀਜ਼ਨ ਕੰਸਟਰੇਟਰ ਅਤੇ 2 ਆਕਸੀਜ਼ਨ ਜਨਰੇਟਰ ਭੇਂਟ ਕੀਤੇ ਤਾਂ ਜੋ ਲੋੜਵੰਦ ਗਰੀਬ ਮਰੀਜ਼ ਇਸ ਟਰੱਸਟ ਤੋਂ ਲਾਭ ਲੈ ਸਕਣ।

ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਵੱਲੋਂ ਆਕਸੀਜ਼ਨ ਕੰਸਟਰੇਟਰਾਂ ਅਤੇ ਆਕਸੀਜ਼ਨ ਜਨਰੇਟਰਾਂ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਸੋਮ ਪ੍ਰਕਾਸ਼ ਵਲੋਂ ਕੇਂਦਰ ਵਿੱਚ ਮੰਤਰੀ ਰਹਿੰਦਿਆਂ ਆਪਣੇ ਫੰਡ ਵਿੱਚੋਂ ਸ਼੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਫਗਵਾੜਾ ਨੂੰ ਇੱਕ ਆਈ ਸੀ ਯੂ ਵੈਨ ਭੇਂਟ ਕੀਤੀ ਸੀ ਜੋ ਕਿ ਸਾਰੇ ਫਗਵਾੜਾ ਸ਼ਹਿਰ ਵਿੱਚ ਇਕ ਹੀ ਹੈ। 
ਸਾਬਕਾ ਜਿਲ੍ਹਾ ਪ੍ਰਧਾਨ ਰਾਕੇਸ਼ ਦੁੱਗਲ ਨੇ ਕਿਹਾ ਸਾਬਕਾ ਮੰਤਰੀ ਸੋਮ ਪ੍ਰਕਾਸ਼ ਅਤੇ ਉਨਾਂ ਦੀ ਧਰਮ ਪਤਨੀ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਦੀ ਸੇਵਾ ਭਾਵਨਾ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ ਅਤੇ ਖਾਸ ਤੌਰ ਤੇ ਫਗਵਾੜਾ ਸ਼ਹਿਰ ਚੰਗੀ ਤਰਾਂ ਜਾਣਦਾ ਹੈ। 
ਇਸ ਮੌਕੇ ਕੌਮੀ ਸਕੱਤਰ ਕਿਸਾਨ ਮੋਰਚਾ ਅਵਤਾਰ ਮੰਡ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਮੈਡਮ ਅਨੀਤਾ ਸੋਮ ਪ੍ਰਕਾਸ਼ ਵਰਗੇ ਲੀਡਰ ਸਾਡੇ ਹਲਕੇ ਦੇ ਹਿੱਸੇ ਆਏ ਹਨ। ਇਸ ਮੌਕੇ ਉਨਾਂ ਦੇ ਨਾਲ ਸਾਬਕਾ ਕੌਂਸਲਰ ਜਸਵਿੰਦਰ ਕੌਰ ਵੀ ਹਾਜ਼ਰ ਸਨ।