
ਹੜ੍ਹ ਪੀੜਤ ਰਾਹਤ ਤਾਲਮੇਲ ਕਮੇਟੀ ਦਾ ਗਠਨ ਕੀਤਾ
ਐਸ ਏ ਐਸ ਨਗਰ, 11 ਸਤੰਬਰ- ਸਰਘੀ ਪਰਿਵਾਰ ਦੇ ਮੈਂਬਰਾਂ ਨੇ ਹੜ੍ਹ-ਪੀੜਤ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੀ ਪਹਿਲ ਦੇ ਅਧਾਰ ’ਤੇ ਇਮਦਾਦ ਕਰਨ ਲਈ ਹੜ੍ਹ-ਪੀੜਤ ਰਾਹਤ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ।
ਐਸ ਏ ਐਸ ਨਗਰ, 11 ਸਤੰਬਰ- ਸਰਘੀ ਪਰਿਵਾਰ ਦੇ ਮੈਂਬਰਾਂ ਨੇ ਹੜ੍ਹ-ਪੀੜਤ ਖੇਤ ਮਜ਼ਦੂਰਾਂ ਤੇ ਹੋਰ ਵਰਗਾਂ ਦੀ ਪਹਿਲ ਦੇ ਅਧਾਰ ’ਤੇ ਇਮਦਾਦ ਕਰਨ ਲਈ ਹੜ੍ਹ-ਪੀੜਤ ਰਾਹਤ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਘੀ ਕਲਾ ਕੇਂਦਰ ਦੇ ਪ੍ਰਧਾਨ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਹੜ੍ਹ ਪੀੜਤ ਖੇਤ-ਮਜ਼ਦੂਰਾਂ ਤੇ ਹੋਰ ਵਰਗਾਂ ਦੀ ਪਹਿਲ ਦੇ ਅਧਾਰ ’ਤੇ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋ ਹਜ਼ਾਰ ਦੇ ਕਰੀਬ ਪਿੰਡਾਂ ਦੇ ਚਾਰ ਲੱਖ ਦੇ ਕਰੀਬ ਸਾਡੇ ਬੁਜ਼ੁਰਗ, ਮਾਵਾਂ, ਭੈਣ-ਭਰਾ, ਬੱਚਿਆਂ ਤੋਂ ਇਲਾਵਾ ਹਜ਼ਾਰਾਂ ਪਸ਼ੂ ਖਾਣ-ਪੀਣ ਦੀਆਂ ਵਸਤਾਂ, ਰਹਿਣ ਲਈ ਛੱਤ, ਸਿਹਤ ਸਹੂਲਤਾਂ ਅਤੇ ਜਿੰਦਗੀ ਜੀਊਣ ਦੀਆਂ ਹੋਰ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝੇ ਹੋ ਗਏ ਹਨ। ਖੇਤੀ-ਬਾੜੀ ਅਤੇ ਡੰਗਰ ਵੀ ਗੰਭੀਰ ਸੰਕਟ ਵਿੱਚ ਹਨ।
ਉਨ੍ਹਾਂ ਕਿਹਾ ਕਿ ਬੇਸੱਕ ਹੜ੍ਹਾਂ ਵਰਗੀ ਕੁਦਰਤੀ ਅਤੇ ਗੈਰ-ਕੁਦਰਤੀ ਆਫਤ ਵਿੱਚ ਸਰਕਾਰੀ ਮਦਦ ਦੀ ਉਡੀਕ ਬਿਨ੍ਹਾਂ ਪੰਜਾਬ ਨਾਲ ਢਾਲ ਬਣ ਕੇ ਖੜ੍ਹਣਾ ਪੰਜਾਬੀਆਂ ਦੀ ਫਿੱਤਰਤ ਹੈ, ਪਰ ਇਸ ਗੱਲ ਦਾ ਧਿਆਨ ਰੱਖਣ ਦੀ ਵੀ ਜ਼ਰੂਰਤ ਹੈ ਕਿ ਰਾਹਤ ਸਮਗਰੀ ਜ਼ਰੂਰਤਮੰਦਾਂ ਤੱਕ ਪੁੱਜੇ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਕਈ ਵਿਅਕਤੀ ਨਕਲੀ ਹੜ੍ਹ ਪੀੜਤ ਬਣ ਕੇ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਹਨ।
ਉਨ੍ਹਾਂ ਦੱਸਿਆ ਕਿ ਤਾਲਮੇਲ ਕਮੇਟੀ ਦਾ ਕਨਵੀਨਰ ਸਮਾਜ ਸੇਵੀ ਅਸ਼ੋਕ ਬਜਹੇੜੀ ਨੂੰ ਬਣਾਇਆ ਗਿਆ ਹੈ। ਬਾਕੀ ਅਹੁਦੇਦਾਰਾਂ ਵਿੱਚ ਸੰਜੀਵਨ ਸਿੰਘ ਅਤੇ ਕੁਲਵੰਤ ਦੀਵਾਨ ਨੂੰ ਕੋ-ਕਨਵੀਨਰ, ਜਸਪ੍ਰੀਤ ਕੌਰ ਨੂੰ ਸਕੱਤਰ ਅਤੇ ਨਰਿੰਦਰ ਨਸਰੀਨ ਨੂੰ ਵਿੱਤ ਸਕੱਤਰ ਬਣਾਇਆ ਗਿਆ ਹੈ।
ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀਆਂ ਨਾਲ ਰਾਬਤਾ ਕਰਨ ਦੀ ਜ਼ਿੰਮੇਵਾਰੀ ਤੁਰਕੀ ਤੋਂ ਜਸਪਾਲ ਸਿੰਘ ਨੇ ਲਈ ਹੈ ਅਤੇ ਪ੍ਰਸ਼ੋਤਮ ਭਗਤ, ਗੁਰਵਿੰਦਰ ਬੈਦਵਾਨ, ਗੂੰਜਣਦੀਪ ਕੌਰ, ਗੁਰਮਨ ਕੌਰ, ਵਿੱਕੀ ਮਾਰਤਿਆ ਰਾਹਤ ਕਾਰਜਾਂ ਲਈ ਤਾਲਮੇਲ ਕਰਨਗੇ।
