ਖਾਦ ਵਿਕਰੇਤਾ ਕਿਸਾਨਾਂ ਨੂੰ ਪੀ ਓ ਐਸ ਮਸ਼ੀਨਾਂ ਰਾਹੀਂ ਹੀ ਖਾਦ ਦੀ ਵਿਕਰੀ ਕਰਨ - ਡਾ ਕੁਲਵੰਤ ਸਿੰਘ
ਨਵਾਂਸ਼ਹਿਰ- ਡਾ ਬਸੰਤ ਗਰਗ ਪ੍ਰਬੰਧਕੀ ਸੱਕਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਸਰਕਾਰ ਅਤੇ ਸ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਵੱਲੋ ਖਾਦਾਂ ਦੀ ਕਾਲਾਬਾਜਰੀ, ਸਟੋਕਿੰਗ ਨੂੰ ਰੋਕਣ ਅਤੇ ਕਿਸਾਨਾਂ ਨੂੰ ਮਿਆਰੀ ਕਿਸਮ ਦੇ ਖੇਤੀਬਾੜੀ ਇਨਪੁਟਸ ਮੁਹਈਆਂ ਕਰਵਾਉਣ ਦੇ ਮੰਤਵ ਨਾਲ ਚਲਾਈ ਗਈ ਮੁਹਿੰਮ ਤਹਿਤ ਜਿਲ੍ਹੇ ਦੇ ਟਾਪ 10 % ਤੋ ਵੱਧ ਯੂਰੀਆ ਦੀ ਵਿਕਰੀ ਕਰਨ ਵਾਲੇ ਪ੍ਰਾਇਵੇਟ ਅਤੇ ਸਹਿਕਾਰੀ ਸਭਾਵਾਂ ਦੀ ਚੈਕਿੰਗ ਡਾ ਕੁਲਵੰਤ ਸਿੰਘ ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਵੱਲੋ ਕੀਤੀ ਗਈ।

ਇਸ ਮੌਕੇ ਉਹਨਾਂ ਵੱਲੋ ਖਾਦ ਵਿਕਰੇਤਾ ਦੇ ਸਟਾਕ ਰਜਿਸਟਰ, ਬਿਲ ਬੁੱਕ ਅਤੇ ਪੀ ਓ ਐਸ ਮਸ਼ੀਨਾਂ ਰਾਹੀਂ ਵਿਕਰੀ ਕੀਤੀ ਗਈ ਯੂਰੀਆ ਖਾਦ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਹੀ ਕਿਸਾਨਾਂ ਤੋੋ ਫੋਨ ਰਾਹੀਂ ਖਰੀਦ ਕੀਤੀ ਗਈ ਯੂਰੀਆ ਖਾਦ ਦੀ ਮਾਤਰਾ ਦੀ ਪੁਸ਼ਟੀ ਕੀਤੀ ਗਈ।
ਉਹਨਾਂ ਵੱਲੋ ਇਹ ਵੀ ਦਸਿਆ ਗਿਆ ਕਿ ਕਿਸਾਨ ਵੱਲੋ ਖਰੀਦ ਕੀਤੀ ਖਾਦ ਅਨੁਸਾਰ ਪੀ ਓ ਐਸ ਮਸ਼ੀਨ ਵਿੱਚ ਵਿਕਰੀ ਦਰਜ ਕਰਨਾ ਯਕੀਨੀ ਬਣਾਇਆ ਜਾਵੇ।ਇਸ ਮੌਕੇ ਡਾ ਰਾਕੇਸ਼ ਕੁਮਾਰ ਸ਼ਰਮਾ ਮੁੱਖ ਖੇਤੀਬਾੜੀ ਅਫਸਰ ਸ਼ਹੀਦ ਭਗਤ ਸਿੰਘ ਨਗਰ ਵੱਲੋ ਖਾਦ ਵਿਕਰੇਤਾ ਨੂੰ ਸਖਤ ਹਦਾਇਤ ਕੀਤੀ ਗਈ ਕਿ ਰੋਜਾਨਾ ਖਾਦ ਦੇ ਸਟਾਕ ਬੋਰਡ ਉਤੇ ਸਟਾਕ ਅਪਡੇਟ ਕਰਨ, ਬਿਲ ਉਤੇ ਕਿਸਾਨਾਂ ਦਾ ਪੂਰਾ ਪਤਾ ਸਮੇਤ ਫੋਨ ਨੰ ਦਰਜ ਕਰਨ ਅਤੇ ਕਿਸਾਨਾਂ ਨੂੰ ਕਿਸ਼ੇ ਵੀ ਤਰਾਂ ਦਾ ਖੇਤੀਬਾੜੀ ਇਨਪੁਟਸ ਦੀ ਵਿਕਰੀ ਸਮੇਂ ਬਿਲ ਜਰੂਰ ਦਿੱਤਾ ਜਾਵੇ।
ਉਕਤ ਹਦਾਇਤਾਂ ਦੀ ਉਲਘਣਾ ਕਰਨ ਵਾਲੇ ਖਾਦ ਵਿਕਰੇਤਾ ਦੇ ਵਿਰੁੱਧ ਖਾਦ ਕੰਟਰੋਲ ਆਰਡਰ 1985 ਅਤੇ ਜਰੂਰੀ ਵਸਤਾਂ ਐਕਟ 1955 ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਨਾਲ ਡਾ ਨੀਤਨ ਖੇਤੀਬਾੜੀ ਅਫਸਰ ਸੜੌਆ, ਡਾ ਵਿਜੈ ਮਹੇਸ਼ੀ ਖੇਤੀਬਾੜੀ ਵਿਕਾਸ ਅਫਸਰ (ਇਨਫੋਰਸਮੈਂਟ) ਸ਼ਹੀਦ ਭਗਤ ਸਿੰਘ ਨਗਰ, ਡਾ ਹਰਿੰਦਰ ਸ਼ਰਮਾ ਖੇਤੀਬਾੜੀ ਵਿਕਾਸ ਅਫਸਰ (ਬੀਜ) ਫਰੀਦਕੋਟ ਅਤੇ ਡਾ ਕੁਲਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨਵਾਸ਼ਹਿਰ ਹਾਜਰ ਸਨ।