ਫੈਕਟਰੀ ਕਰਮਚਾਰੀਆਂ ਨੂੰ ਸੇਫਟੀ, ਫਸਟ ਏਡ, ਫਾਇਰ ਸੇਫਟੀ ਦੀ ਟ੍ਰੇਨਿੰਗ ਜ਼ਰੂਰੀ - ਵੀ ਕੇ ਮਲਹੋਤਰਾ।

ਪਟਿਆਲਾ- ਫੈਕਟਰੀ ਕਰਮਚਾਰੀਆਂ ਨੂੰ ਆਪਣੀ, ਆਪਣੇ ਘਰ ਪਰਿਵਾਰਾਂ ਦੀ ਸੇਫਟੀ, ਫਸਟ ਏਡ, ਸੀ ਪੀ ਆਰ, ਫਾਇਰ ਸੇਫਟੀ ਦੀ ਟ੍ਰੇਨਿੰਗ ਬੇਹੱਦ ਜ਼ਰੂਰੀ ਹੈ ਤਾਂ ਜ਼ੋ ਹਾਦਸਿਆਂ ਨੂੰ ਰੋਕਿਆ ਜਾਵੇ ਅਤੇ ਹਾਦਸੇ ਹੋਣ ਤੇ ਜ਼ਖਮੀਆਂ ਦੀ ਠੀਕ ਫਸਟ ਏਡ ਕੀਤੀ ਜਾਵੇ ਇਹ ਵਿਚਾਰ ਇੰਜ਼. ਵੀ ਕੇ ਮਲਹੋਤਰਾ, ਮੇਨੈਜਰ ਐਚ ਆਰ, ਸੂਦ ਪਲਾਸਟਿਕ ਫੈਕਟਰੀ ਫੋਕਲ ਪੁਆਇੰਟ ਵਲੋਂ ਨੈਸ਼ਨਲ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਫੈਕਟਰੀ ਵਿਖੇ ਕਰਵਾਏ ਟ੍ਰੇਨਿੰਗ ਪ੍ਰੋਗਰਾਮ ਸਮੇਂ ਪ੍ਰਗਟ ਕੀਤੇ।

ਇਸ ਮੌਕੇ, ਪਟਿਆਲਾ ਪੁਲਿਸ ਆਵਾਜਾਈ ਸਿਖਿਆ ਸੈਲ ਦੇ ਇੰਸਪੈਕਟਰ ਸਰਬਜੀਤ ਕੌਰ ਅਤੇ ਏ ਐਸ ਆਈ ਰਾਮ ਸਰਨ ਨੇ ਆਵਾਜਾਈ, ਸਾਈਬਰ ਅਤੇ ਘਰੇਲੂ ਹਾਦਸਿਆਂ ਦੇ ਕਾਰਨਾਂ ਅਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਈ ਐਸ ਆਈ ਮਾਰਕਾ ਹੈਲਮਟ ਜਾਂ ਠੀਕ ਢੰਗ ਤਰੀਕੇ ਨਾਲ ਬੰਨੀਂ ਪਗੜੀ, ਸੀਟ ਬੈਲਟ, ਲਾਇਸੰਸ, ਬੀਮਾ, ਪ੍ਰਦੂਸ਼ਣ, ਆਰ ਸੀ, ਸਰੀਰਕ ਮਾਨਸਿਕ ਤੰਦਰੁਸਤੀ, ਤਣਾਅ ਪ੍ਰੇਸ਼ਾਨੀਆਂ, ਨਸ਼ਿਆਂ ਰਹਿਤ ਆਵਾਜਾਈ ਦੀ ਮਹੱਤਤਾ ਦੱਸੀ।    
ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ, ਜੰਗਾਂ ਅਤੇ ਆਪਦਾਵਾਂ ਕਾਰਨ ਹੋਣ ਵਾਲੀਆਂ ਤਬਾਹੀਆਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਿਰ ਦੀ ਸੱਟਾਂ, ਅੰਦਰੂਨੀ ਰਤਵਾਹ, ਮਿਰਗੀ, ਸਦਮੇਂ, ਜ਼ਹਿਰਾਂ, ਹੱਡੀਆਂ ਦੀ ਟੁੱਟ, ਜ਼ਖਮੀਆਂ ਨੂੰ ਮਰਨ ਤੋਂ ਬਚਾਉਣ ਲਈ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਬਾਰੇ ਟ੍ਰੇਨਿੰਗ ਦਿੱਤੀ। ਉਨ੍ਹਾਂ ਨੇ ਅੱਗਾਂ ਦੀਆਂ ਕਿਸਮਾਂ, ਅੱਗਾਂ ਲਗਣ, ਗੈਸਾਂ ਲੀਕ ਹੋਣ, ਬਿਜਲੀ ਸ਼ਾਟ ਸਰਕਟ ਦੇ ਕਾਰਨਾਂ, ਅੱਗਾਂ ਬੁਝਾਉਣ ਲਈ ਪਾਣੀ, ਮਿੱਟੀ, ਅੱਗ ਨੂੰ ਭੁੱਖਾ ਮਾਰਨਾ ਅਤੇ ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ ਬਾਰੇ ਟ੍ਰੇਨਿੰਗ ਦਿੱਤੀ। 
ਇਸ ਮੌਕੇ ਕਰਮਚਾਰੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਲਈ, ਇਸ ਤਰ੍ਹਾਂ ਦੇ ਪ੍ਰੈਕਟਿਕਲ ਟ੍ਰੇਨਿੰਗ ਪ੍ਰੋਗਰਾਮ, ਸਿਖਿਆ ਸੰਸਥਾਵਾਂ, ਫੈਕਟਰੀਆਂ, ਕਾਰਖਾਨਿਆਂ, ਹੋਟਲਾਂ, ਢਾਬਿਆਂ, ਵਿਉਪਾਰਕ ਅਦਾਰਿਆਂ, ਦਫ਼ਤਰਾਂ ਅਤੇ ਪੁਲਿਸ ਵਿਭਾਗ ਵਿੱਚ ਸਾਲ ਵਿੱਚ ਦੋ ਵਾਰ ਜਰੂਰ ਹੋਣੇ ਚਾਹੀਦੇ ਹਨ।