ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ — ਰੁਪਾਲੀ ਗਰਗ

ਪਟਿਆਲਾ 24—09—2025: ਸਥਾਨਕ ਲੋਕ ਭਲਾਈ ਕੰਮਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਸਮਾਜ ਸੇਵਕ ਹਰਨੇਕ ਸਿੰਘ ਮਹਿਲ ਵਲੋਂ ਅੱਜ ਮਾਤਾ ਦੇ ਨਵਰਾਤਰੇ ਸ਼ੁਰੂ ਹੋਣ ਮੌਕੇ ਵਾਰਡ ਨੰਬਰ 23 ਆਪਣੇ ਗ੍ਰਹਿ ਵਿਖੇ ਮਾਤਾ ਦੀ ਅਖੰਡ ਜ਼ੋਤ ਜਗਾ ਕੇ 9 ਨਰਾਤਿਆਂ ਦੇ ਵਰਤ ਸ਼ੁਰੂ ਕੀਤੇ ਗਏ।

ਇਸ ਮੌਕੇ ਵਾਰਡ ਨੰਬਰ 23 ਦੇ ਕੌਂਸਲਰ ਮੈਡਕ ਰੁਪਾਲੀ ਗਰਗ ਨੂੰ ਇਸ ਧਾਰਮਿਕ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਆਪਣੇ ਗੁਰੂ ਪੀਰਾਂ ਦੇ ਦਰਸਾਏ ਮਾਰਗ ਤੇ ਚਲਦੇ ਹੋਏ ਆਪਣੀ ਦੱਸਾਂ ਨੂਹਾਂ ਦੀ ਕਿਰਤ ਕਮਾਈ ਕਰਕੇ ਦੀਨ ਦੁੱਖੀਆਂ ਅਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। 
ਉਹਨਾਂ ਕਿਹਾ ਕਿ ਕੁਦਰਤੀ ਆਏ ਹੜ੍ਹਾਂ ਦੌਰਾਨ ਉਹਨਾਂ ਲੋਕਾਂ ਦੀ ਅੱਜ ਸਾਨੂੰ ਵੱਧ ਤੋਂ ਵੱਧ ਮਦਦ ਕਰਨ ਦੀ ਲੋੜ ਹੈ। ਇਸ  ਮੌਕੇ ਹੋਰਨਾਂ ਤੋਂ ਇਲਾਵਾ ਹਰਨੇਕ ਮਹਿਲ, ਰੇਨੂੰ ਮਹਿਲਾ, ਖੁਸ਼ਨੂਰ ਕੋਲ, ਏਕਮਪ੍ਰੀਤ ਕੌਰ, ਨਾਨਕ ਸਿੰਘ, ਐਮ.ਸੀ. ਰੁਪਾਲੀ ਗਰਗ, ਪ੍ਰਦੀਪ ਗਰਗ ਐਡਵੋਕੇਟ, ਹਾਜਰ ਸਨ।