ਰੁਦਰਾ ਅਭਿਸ਼ੇਕ ਮਹਾਯੱਗ” ਦੇ ਸੰਬੰਧ ਵਿੱਚ ਗੜ੍ਹਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ 21 ਜੁਲਾਈ ਤੋਂ 9 ਅਗਸਤ ਤੱਕ ਆਯੋਜਿਤ ਕੀਤੇ ਜਾਣਗੇ ਸਮਾਗਮ

ਗੜ੍ਹਸ਼ੰਕਰ, 15 ਜੁਲਾਈ- “ਰੁਦਰਾ ਅਭਿਸ਼ੇਕ ਮਹਾਯੱਗ” ਪ੍ਰਬੰਧਕ ਕਮੇਟੀ ਤੋਂ ਮੁੱਖ ਬੁਲਾਰੇ ਪੰਡਿਤ ਰਵਿੰਦਰ ਗੌਤਮ, ਕਮਲ ਕਿਸ਼ੋਰ ਨੂਰੀ, ਉਂਕਾਰ ਸਿੰਘ ਚਾਹਲਪੁਰੀ, ਜਤਿੰਦਰ ਕੁਮਾਰ ਰਾਠੌਰ ਨੇ ਦੱਸਿਆ ਕਿ ਗੜ੍ਹਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਲੜੀ ਦੇ ਤਹਿਤ 21 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਸਵੇਰ ਦੇ ਸਮੇਂ ਹੋਣ ਵਾਲੇ ਪ੍ਰੋਗਰਾਮ ਸਵੇਰੇ 8 ਤੋਂ 11 ਵਜੇ ਤੱਕ ਅਤੇ ਸ਼ਾਮ ਦੇ ਪ੍ਰੋਗਰਾਮ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਣਗੇ।

ਗੜ੍ਹਸ਼ੰਕਰ, 15 ਜੁਲਾਈ- “ਰੁਦਰਾ ਅਭਿਸ਼ੇਕ ਮਹਾਯੱਗ” ਪ੍ਰਬੰਧਕ ਕਮੇਟੀ ਤੋਂ ਮੁੱਖ ਬੁਲਾਰੇ ਪੰਡਿਤ ਰਵਿੰਦਰ ਗੌਤਮ, ਕਮਲ ਕਿਸ਼ੋਰ ਨੂਰੀ, ਉਂਕਾਰ ਸਿੰਘ ਚਾਹਲਪੁਰੀ, ਜਤਿੰਦਰ ਕੁਮਾਰ ਰਾਠੌਰ ਨੇ ਦੱਸਿਆ ਕਿ ਗੜ੍ਹਸ਼ੰਕਰ ਇਲਾਕੇ ਦੇ ਵੱਖ ਵੱਖ ਮੰਦਰਾਂ ਵਿੱਚ ਆਯੋਜਿਤ ਕੀਤੇ ਜਾਣ ਵਾਲੇ ਸਮਾਗਮਾਂ ਦੀ ਲੜੀ ਦੇ ਤਹਿਤ 21 ਜੁਲਾਈ ਤੋਂ ਲੈ ਕੇ 9 ਅਗਸਤ ਤੱਕ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਸਵੇਰ ਦੇ ਸਮੇਂ ਹੋਣ ਵਾਲੇ ਪ੍ਰੋਗਰਾਮ ਸਵੇਰੇ 8 ਤੋਂ 11 ਵਜੇ ਤੱਕ ਅਤੇ ਸ਼ਾਮ ਦੇ ਪ੍ਰੋਗਰਾਮ ਸ਼ਾਮ 4 ਵਜੇ ਤੋਂ 7 ਵਜੇ ਤੱਕ ਹੋਣਗੇ।
ਪੰਡਿਤ ਰਵਿੰਦਰ ਗੌਤਮ, ਕਮਲ ਕਿਸ਼ੋਰ ਨੂਰੀ ਨੇ ਦੱਸਿਆ ਕਿ ਰੁਦਰਾ ਅਭਿਸ਼ੇਕ ਦੇ 16 ਮੰਤਰਾਂ ਤੇ ਅਧਾਰਿਤ ਇਸ ਪ੍ਰੋਗਰਾਮ ਦੇ ਤਹਿਤ ਡੇਰਾ ਬਾਬਾ ਰੁਦਰਾ ਨੰਦ ਜੀ ਮਹਾਰਾਜ ਹਿਮਾਚਲ ਪ੍ਰਦੇਸ਼ ਤੋਂ ਦੀਕਸ਼ਿਤ ਪੰਡਿਤ ਅਨੀਲ ਜੀ ਅਤੇ ਪੰਡਿਤ ਮੋਹਿਤ ਜੀ ਇਹਨਾਂ ਪ੍ਰੋਗਰਾਮਾਂ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ।
ਵੱਖ ਵੱਖ ਪਿੰਡਾਂ ਦਾ ਵੇਰਵਾ ਦਿੰਦੇ ਹੋਏ ਉਹਨਾਂ ਦੱਸਿਆ ਕਿ 21 ਜੁਲਾਈ ਨੂੰ ਪਾਹਲੇਵਾਲ ਦੇ ਮੰਦਰ ਭਾਈ ਪਿਆਰਾ ਜੀ, ਸਵੇਰੇ 8 ਵਜੇ ਤੋਂ ਦੁਪਹਿਰ 11 ਵਜੇ ਤੱਕ ਅਤੇ ਤਪ ਸਥਾਨ ਬਾਬਾ ਮਹੇਸ਼ਿਆਣਾ, ਗੜਸ਼ੰਕਰ ਵਿਖ ਸ਼ਾਮ 4 ਵਜੇ ਤੋਂ 7 ਵਜੇ ਤੱਕ। 22 ਜੁਲਾਈ ਨੂੰ ਪਨਾਮ, ਪ੍ਰਾਚੀਨ ਸ਼ਿਵ ਮੰਦਿਰ, ਸਵੇਰੇ 8 ਵਜੇ ਤੋਂ ਦੁਪਹਿਰ 11 ਵਜੇ ਤੱਕ, ਪਿੱਪਲੀਵਾਲ, ਮੰਦਰ ਮਾਤਾ ਰਾਣੀ, ਸ਼ਾਮ 4 ਵਜੇ ਤੋਂ 7 ਵਜੇ ਤੱਕ। 23 ਜੁਲਾਈ ਨੂੰ ਸਲੇਮਪੁਰ, ਪ੍ਰਾਚੀਨ ਸ਼ਿਵ ਮੰਦਿਰ, ਸ਼ਾਮ 4 ਵਜੇ ਤੋਂ 7 ਵਜੇ ਤੱਕ, 24 ਜੁਲਾਈ ਨੂੰ ਕੋਟ (ਬੀਤ) ਕੁਟੀਆ ਮਹਾਰਾਜ ਭੂਰੀ ਵਾਲੇ, ਸ਼ਾਮ 4 ਵਜੇ ਤੋਂ 7 ਵਜੇ ਤੱਕ, 25 ਜੁਲਾਈ ਨੂੰ ਪਦਰਾਣਾ, ਪ੍ਰਾਚੀਨ ਸ਼ਿਵ ਮੰਦਿਰ, ਸ਼ਾਮ 4 ਵਜੇ ਤੋਂ 7 ਵਜੇ ਤੱਕ, 26 ਜੁਲਾਈ ਨੂੰ ਡੁਗਰੀ, ਸ਼ਿਵ ਮੰਦਿਰ, ਸਵੇਰੇ 8 ਵਜੇ ਤੋਂ ਦੁਪਹਿਰ 11 ਵਜੇ ਤੱਕ, ਨੈਨਵਾਂ ਦੇ ਪ੍ਰਾਚੀਨ ਸ਼ਿਵ ਮੰਦਿਰ, ਸ਼ਾਮ 4 ਵਜੇ ਤੋਂ 7 ਵਜੇ ਤੱਕ, 27 ਜੁਲਾਈ ਨੂੰ ਗੜਸ਼ੰਕਰ, ਜੋੜਿਆ ਮਹੱਲਾ, ਮੰਦਰ ਮਾਤਾ ਵੈਸ਼ਨੋ ਦੇਵੀ, ਸ਼ਾਮ 4 ਵਜੇ ਤੋਂ 7 ਵਜੇ ਤੱਕ, 28 ਜੁਲਾਈ ਨੂੰ ਸੀਹਵਾਂ ਮੰਦਰ ਮਾਤਾ ਮਨਸਾ ਦੇਵੀ ਜੀ, ਸ਼ਾਮ 4 ਵਜੇ ਤੋਂ 7 ਵਜੇ ਤੱਕ, 30 ਜੁਲਾਈ ਨੂੰ ਮਹਿੰਦਵਾਣੀ, ਪ੍ਰਾਚੀਨ ਸ਼ਿਵ ਮੰਦਰ, ਸ਼ਾਮ 4 ਵਜੇ ਤੋਂ 7 ਵਜੇ ਤੱਕ, 31 ਜੁਲਾਈ ਨੂੰ ਕੋਕੋਵਾਲ, ਪ੍ਰਾਚੀਨ ਸ਼ਿਵ ਮੰਦਰ, ਸਵੇਰੇ 8 ਵਜੇ ਤੋਂ ਦੁਪਹਿਰ 11 ਵਜੇ ਤੱਕ, 1 ਅਗਸਤ ਨੂੰ ਗੜਸ਼ੰਕਰ, ਤੀਰਥਆਣਾ ਤਪ ਸਥਾਨ, ਸਾਹਮਣੇ ਮਾਰੂਤੀ ਸ਼ੋਅ ਰੂਮ, ਸ਼ਾਮ 6 ਵਜੇ ਤੋਂ 9 ਵਜੇ ਤੱਕ, 3 ਅਗਸਤ ਨੂੰ ਰਾਮਪੁਰ ਬਿੱਲੜੋ, ਮੰਦਰ ਬਾਬਾ ਬਾਲਕ ਨਾਥ ਜੀ, ਸ਼ਾਮ 4 ਵਜੇ ਤੋਂ 7 ਵਜੇ ਤੱਕ, 4 ਅਗਸਤ ਨੂੰ ਗੜਸ਼ੰਕਰ, ਮੰਦਰ ਮਾਤਾ ਵੈਸ਼ਨੋ ਦੇਵੀ, ਦੀਪ ਕਲੋਨੀ, ਸਵੇਰੇ 8 ਵਜੇ ਤੋਂ ਦੁਪਹਿਰ 11 ਵਜੇ ਤੱਕ, ਬੋੜਾ ਦੇ ਪ੍ਰਾਚੀਨ ਸ਼ਿਵ ਮੰਦਿਰ, ਸ਼ਾਮ 4 ਵਜੇ ਤੋਂ 7 ਵਜੇ ਤੱਕ, 5 ਅਗਸਤ ਨੂੰ ਡੱਲੇਵਾਲ, ਸ਼ੀਤਲਾ ਮਾਤਾ ਮੰਦਿਰ, ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ, ਝੋਨੋਵਾਲ ਦੇ ਮੰਦਰ ਮਾਤਾ ਨੈਣਾ ਦੇਵੀ, ਸ਼ਾਮ 4 ਵਜੇ ਤੋਂ 7 ਵਜੇ ਤੱਕ, 9 ਅਗਸਤ ਨੂੰ ਬ੍ਰਿੰਦਾਵਨ ਕੁਟੀਆ ਬੀਨੇਵਾਲ, ਸ਼ਾਮ 4 ਵਜੇ ਤੋਂ 7 ਵਜੇ ਤੱਕ ਅਤੇ ਇਸ ਦੇ ਨਾਲ ਨਾਲ ਹੋਰ ਅਸਥਾਨਾਂ ਤੇ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।
ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਪੰਕਜ ਸੋ਼ਰੀ, ਰਜਿੰਦਰ ਪ੍ਰਸਾਦ ਖੁਰਮੀ, ਸੰਜੀਵ ਕਟਾਰੀਆ, ਮੁਕੇਸ਼ ਕਪੂਰ, ਇੰਦਰਜੀਤ ਗੋਗਨਾ, ਕੁਮਾਰ ਰਾਠੌਰ ਅਤੇ ਦਿਨੇਸ਼ ਠਾਕੁਰ ਵੀ ਹਾਜਰ ਸਨ।