
ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ ਵੱਲੋਂ ਰੰਗਾਰੰਗ ਪ੍ਰੋਗਰਾਮ ਤੀਆਂ ਤੀਜ ਦੀਆਂ ਦਾ ਆਯੋਜਨ
ਐਸ ਏ ਐਸ ਨਗਰ, 18 ਅਗਸਤ- ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ (ਰਜਿ.) ਐਸ ਏ ਐਸ ਨਗਰ ਵੱਲੋਂ ਰਬਾਬ ਮਿਊਜਿਕ ਅਤੇ ਜੇ ਐਲ ਰਿਕਾਰਡਜ ਦੇ ਸਹਿਯੋਗ ਨਾਲ ਤੀਆਂ ਦੇ ਸੰਬੰਧ ਵਿੱਚ ਰੰਗਾਰੰਗ ਪ੍ਰੋਗਰਾਮ ਤੀਆਂ ਤੀਜ ਦੀਆਂ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਰੋਤੇ ਪਹੁੰਚੇ ਜਿਸ ਨਾਲ ਪ੍ਰੋਗਰਾਮ ਨੇ ਸੱਭਿਆਚਾਰਕ ਮੇਲੇ ਦਾ ਰੂਪ ਧਾਰ ਲਿਆ।
ਐਸ ਏ ਐਸ ਨਗਰ, 18 ਅਗਸਤ- ਪੰਜਾਬੀ ਕਲਚਰਲ ਅਤੇ ਵੈਲਫੇਅਰ ਸੋਸਾਇਟੀ (ਰਜਿ.) ਐਸ ਏ ਐਸ ਨਗਰ ਵੱਲੋਂ ਰਬਾਬ ਮਿਊਜਿਕ ਅਤੇ ਜੇ ਐਲ ਰਿਕਾਰਡਜ ਦੇ ਸਹਿਯੋਗ ਨਾਲ ਤੀਆਂ ਦੇ ਸੰਬੰਧ ਵਿੱਚ ਰੰਗਾਰੰਗ ਪ੍ਰੋਗਰਾਮ ਤੀਆਂ ਤੀਜ ਦੀਆਂ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਰੋਤੇ ਪਹੁੰਚੇ ਜਿਸ ਨਾਲ ਪ੍ਰੋਗਰਾਮ ਨੇ ਸੱਭਿਆਚਾਰਕ ਮੇਲੇ ਦਾ ਰੂਪ ਧਾਰ ਲਿਆ।
ਸੁਸਾਇਟੀ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਅਤੇ ਵਿੱਤ ਸਕੱਤਰ ਜਗਤਾਰ ਸਿੰਘ ਜੱਸੀ ਦੀ ਅਗਵਾਈ ਵਿੱਚ ਕਰਵਾਏ ਇਸ ਸਮਾਗਮ ਵਿੱਚ ਪੰਜਾਬ ਦੇ ਸੱਭਿਆਚਾਰਕ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤੂਆਂ ਦੀ ਪ੍ਰਦਰਸ਼ਨੀ ਅਤੇ ਮੁਟਿਆਰਾਂ ਔਰਤਾਂ ਵੱਲੋਂ ਦਿੱਤੀ ਗਿੱਧੇ ਦੀ ਪੇਸ਼ਕਾਰੀ ਬਹੁਤ ਸਲਾਹੁਣਯੋਗ ਸੀ। ਸਮਾਗਮ ਦੀ ਮੁੱਖ ਮਹਿਮਾਨ ਸ਼੍ਰੀਮਤੀ ਜਸਵੰਤ ਕੌਰ ਧਰਮ ਪਤਨੀ ਕੁਲਵੰਤ ਸਿੰਘ ਐਮ ਐਲ ਏ ਅਤੇ ਪ੍ਰਧਾਨ ਮੰਡਲ ਵਿੱਚ ਸ਼ਾਮਿਲ ਬੀਬੀ ਪਰਮਜੀਤ ਕੌਰ ਲੰਡਰੀ, ਪਵਨਦੀਪ ਕੌਰ ਗਿੱਲ, ਗੁਰਪ੍ਰੀਤ ਕੌਰ ਨੇ ਪਤਵੰਤੇ ਸੱਜਣਾਂ ਅਤੇ ਗਾਇਕ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਅਤੇ ਗਿੱਧੇ ਨਾਲ ਰੰਗ ਬੰਨ੍ਹਿਆ।
ਰੰਗਾ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਉਮਿੰਦਰ, ਓਮ ਕੁਰਾਲੀ ਅਤੇ ਰਤਨ ਬਾਈ ਵੱਲੋਂ ਗਾਏ ਸੱਭਿਆਚਾਰਕ ਗੀਤਾਂ ਨਾਲ ਹੋਈ। ਤਾਨੀਆ ਸਿਤਾਰਾ, ਸਰਬੀ ਰਤਨ, ਹਰਪ੍ਰੀਤ ਹਨੀ, ਇੰਦੂ ਵਰਮਾ ਤੇ ਸੋਨੂ ਸ਼ਾਹ ਨੇ ਆਪਣੇ ਗੀਤਾਂ ਰਾਹੀਂ ਹਾਜਰ ਦਰਸ਼ਕਾਂ ਦਾ ਮਨੋਰੰਜਨ ਕੀਤਾ। ਤੀਆਂ ਦੇ ਇਸ ਰੰਗਾਰੰਗ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀ ਗਾਇਕ ਜੋੜੀ ਮਿਸ ਨੀਲਮ ਅਤੇ ਦਿਲਰਾਜ ਨੇ ਆਪਣੇ ਹਿੱਟ ਗੀਤਾਂ ਨਾਲ ਮੇਲੇ ਨੂੰ ਸਿਖਰ ਤੇ ਪਹੁੰਚਾ ਦਿੱਤਾ। ਸੁਸਾਇਟੀ ਵੱਲੋਂ ਮਿਸ ਨੀਲਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
ਇਸ ਮੌਕੇ ਰਮਨਪ੍ਰੀਤ ਕੌਰ ਐਮ ਸੀ, ਗੁਰਮੀਤ ਕੌਰ ਐਮ ਸੀ, ਅਸ਼ਵਨੀ ਕੁਮਾਰ ਸ਼ਰਮਾ ਸੰਭਾਲਕੀ, ਹਰੀ ਮੋਹਨ ਸ਼ਰਮਾ, ਗੁਰਮੁਖ ਸਿੰਘ ਸੋਹਲ, ਹਰਪਾਲ ਸਿੰਘ ਚੰਨਾ ਅਤੇ ਸ਼ੀਤਲ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਵਾਈ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਪਰਮਿੰਦਰ ਸਿੰਘ ਭਿੰਦਾ, ਇੰਜ. ਗੁਰਜੰਟ ਸਿੰਘ, ਵਿਕਰਮਜੀਤ ਸਿੰਘ ਵਿੱਕੀ, ਗੁਰਵਿੰਦਰ ਸਿੰਘ ਬਿੱਟੀ ਸੋਹਲ, ਡਾਕਟਰ ਕੁਲਦੀਪ ਸਿੰਘ, ਦਰਸ਼ਨ ਸਿੰਘ ਦਰਸੀ, ਗੁਰਿੰਦਰ ਸਿੰਘ ਲੰਬੜ, ਸਵਰਨ ਸਿੰਘ, ਸੁਰਿੰਦਰ ਸਿੰਘ ਬਿੰਨੀ, ਰਣਜੀਤ ਸਿੰਘ, ਬਲਵਿੰਦਰ ਸਿੰਘ ਭਾਊ, ਸਰਬਜੀਤ ਸਿੰਘ ਸੈਣੀ, ਸੁਦਾਗਰ ਸਿੰਘ ਸ਼ੰਮੀ, ਜੇਪੀ ਸਿੰਘ ਗੱਬਰ ਅਤੇ ਅਮਰੀਕ ਸਿੰਘ ਵਿਰਕ ਨੇ ਵਿਸ਼ੇਸ਼ ਯੋਗਦਾਨ ਪਾਇਆ। ਮੰਚ ਸੰਚਾਲਨ ਨਰਿੰਦਰ ਅਬਰਾਰ ਨੇ ਕੀਤਾ ਜਦਕਿ ਅਮਨਿੰਦਰ ਕੌਰ ਸੋਨੂ ਨੇ ਗਿੱਧੇ ਵਿੱਚ ਬੋਲੀਆਂ ਪਾ ਕੇ ਰੰਗ ਬੰਨ੍ਹਿਆ। ਅੰਤ ਵਿੱਚ ਆਏ ਦਰਸ਼ਕਾਂ ਲਈ ਖੀਰ ਪੂੜੀਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ।
