ਧੁੰਦ ਦਾ ਕਹਿਰ : ਕਾਰ ਛੱਪੜ ਵਿੱਚ ਡਿੱਗਣ ਨਾਲ 3 ਨੌਜਵਾਨਾਂ ਦੀ ਮੌਤ

ਪਟਿਆਲਾ, 10 ਜਨਵਰੀ- ਜ਼ਿਲ੍ਹਾ ਪਟਿਆਲਾ ਵਿੱਚ ਜਾਰੀ ਸੰਘਣੀ ਧੁੰਦ ਕਾਰਨ ਵੀਰਵਾਰ ਰਾਤ ਨੂੰ ਇੱਕ ਕਾਰ ਦੇ ਛੱਪੜ ਵਿੱਚ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜਲ ਸੈਨਾ ਵਿੱਚ ਤਾਇਨਾਤ ਇੱਕ ਸਿਪਾਹੀ ਅਤੇ ਇੱਕ ਨਾਬਾਲਗ ਸ਼ਾਮਲ ਹੈ।

ਪੁਲਿਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਕਮਲਪ੍ਰੀਤ ਸਿੰਘ (17), ਇੰਦਰਾ (22) ਅਤੇ ਹਰਦੀਪ ਸਿੰਘ (25) ਵਜੋਂ ਹੋਈ ਹੈ। ਤਿੰਨੇ ਪਟਿਆਲਾ ਦੇ ਪਿੰਡ ਦਿੱਤੂਪੁਰ ਦੇ ਰਹਿਣ ਵਾਲੇ ਸਨ। ਹਰਦੀਪ ਸਿੰਘ ਮਰਚੈਂਟ ਨੇਵੀ ਵਿੱਚ ਤਾਇਨਾਤ ਸੀ ਅਤੇ ਛੁੱਟੀ ’ਤੇ ਘਰ ਆਇਆ ਹੋਇਆ ਸੀ। ਇਲਾਕੇ 'ਚ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਸੀ। 
ਕਾਰ ਰਸਤੇ ਤੋਂ ਭਟਕਣ ਕਾਰਨ ਸਿੱਧੀ ਛੱਪੜ ਵਿੱਚ ਜਾ ਡਿੱਗੀ ਅਤੇ ਤਿੰਨੇ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ।