ਛੱਤੀਸਗੜ੍ਹ ਦੇ ਕੋਰਬਾ ਵਿੱਚ 37 ਬੱਚਿਆਂ ਸਮੇਤ 51 ਵਿਅਕਤੀ ਭੋਜਨ ਜ਼ਹਿਰਵਾਦ ਦਾ ਸ਼ਿਕਾਰ

ਕੋਰਬਾ, 25 ਅਪਰੈਲ- ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਵਿਆਹ ਦੇ ਖਾਣੇ ਤੋਂ ਬਾਅਦ ਭੋਜਨ ਦੇ ਜ਼ਹਿਰਵਾਦ ਕਾਰਨ 37 ਬੱਚਿਆਂ ਸਮੇਤ ਘੱਟੋ-ਘੱਟ 51 ਲੋਕ ਬਿਮਾਰ ਹੋ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸਾਰਿਆਂ ਨੂੰ ਕੋਰਬਾ ਦੇ ਮੈਡੀਕਲ ਕਾਲਜ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ।

ਉਨ੍ਹਾਂ ਕਿਹਾ ਕਿ ਵੀਰਵਾਰ ਰਾਤ ਨੂੰ ਉਰਗਾ ਪੁਲੀਸ ਸਟੇਸ਼ਨ ਦੀ ਸੀਮਾ ਅਧੀਨ ਪੈਂਦੇ ਪਹਾੜੀਪਾਰਾ ਪਿੰਡ ਵਿਚ ਇਕ ਵਿਆਹ ਸਮਾਗਮ ਸੀ, ਖਾਣੇ ਤੋਂ ਬਾਅਦ ਕੁਝ ਮਹਿਮਾਨਾਂ ਨੇ ਉਲਟੀਆਂ ਅਤੇ ਦਸਤ ਦੀ ਸ਼ਿਕਾਇਤ ਕੀਤੀ। ਹਸਪਤਾਲ ਦੇ ਸੁਪਰਡੈਂਟ ਡਾ. ਗੋਪਾਲ ਕੰਵਰ ਨੇ ਕਿਹਾ ਕਿ ਹਸਪਤਾਲ ਵਿਚ ਭਰਤੀ ਕੀਤੇ ਗਏ ਲੋਕਾਂ ਵਿਚ 14 ਕੁੜੀਆਂ, 23 ਮੁੰਡੇ, 11 ਔਰਤਾਂ ਅਤੇ ਤਿੰਨ ਮਰਦ ਸ਼ਾਮਲ ਹਨ।
 ਉਨ੍ਹਾਂ ਕਿਹਾ ਕਿ ਸਾਰਿਆਂ ਦੀ ਹਾਲਤ ਸਥਿਰ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਭੋਜਨ ਜ਼ਹਿਰਵਾਦ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।