ਡਾ ਵਿਸ਼ਵਜੀਤ ਨੇ ਪਿਤਾ ਵਾਂਗ ਸੋਨ ਤਮਗਾ ਜਿੱਤ ਕੇ ਮਾਹਿਲਪੁਰ ਦਾ ਨਾਮ ਰੌਸ਼ਨ ਕੀਤਾ
ਗੜ੍ਹਸ਼ੰਕਰ 19 ਸਤੰਬਰ- ਮਾਹਿਲਪੁਰ ਦੇ ਵਸਨੀਕ ਪ੍ਰੋ ਸਰਵਣ ਸਿੰਘ ਅਤੇ ਲੈਕਚਰਾਰ ਸਰਬਜੀਤ ਕੌਰ ਦੇ ਸਪੁੱਤਰ ਡਾ ਵਿਸ਼ਵਦੀਪ ਸਿੰਘ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਵੱਲੋਂ ਐੱਮ.ਡੀ./ਐੱਮ.ਐੱਸ. ਨਵੰਬਰ-ਦਸੰਬਰ 2024 ਪ੍ਰੀਖਿਆ ਦੇ ਨਤੀਜੇ ਦੀ ਮੈਰਿਟ ਸੂਚੀ ਵਿੱਚ ਅੱਵਲ ਪੁਜੀਸ਼ਨ ਨਾਲ ਸੋਨ ਤਮਗਾ ਜਿੱਤ ਕੇ ਆਪਣੇ ਮਾਤਾ ਪਿਤਾ ਅਤੇ ਮਾਹਿਲਪੁਰ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਦੱਸਣਯੋਗ ਹੈ ਕਿ ਪ੍ਰੋ ਸਰਵਣ ਸਿੰਘ ਖੁਦ ਵੀ 1973 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ.ਐੱਸ.ਸੀ. ਕੈਮਿਸਟਰੀ ਦੇ ਨਤੀਜੇ ਵਿੱਚ ਸੋਨ ਤਮਗਾ ਜੇਤੂ ਰਹੇ ਹਨ ਜੋ ਕਿ ਖਾਲਸਾ ਕਾਲਜ ਮਾਹਿਲਪੁਰ ਤੋਂ ਕੈਮਿਸਟਰੀ ਵਿਭਾਗ ਦੇ ਮੁਖੀ ਅਤੇ ਕਾਲਜ ਦੇ ਉੱਪ ਪਿ੍ਰੰਸੀਪਲ ਵਜੋਂ ਸੇਵਾਵਾਂ ਦੇ ਕੇ ਸੇਵਾ ਮੁਕਤ ਹੋ ਚੁੱਕੇ ਹਨ। ਹੁਣ 52 ਸਾਲ ਬਾਅਦ ਵਿਸ਼ਵਦੀਪ ਸਿੰਘ ਨੇ ਸੋਨ ਤਮਗਾ ਜਿੱਤ ਕੇ ਪਰਿਵਾਰ ਦਾ ਨਾਮ ਦੁਬਾਰਾ ਰੌਸ਼ਨ ਕਰ ਦਿੱਤਾ ਹੈ।
ਦੱਸਣਾ ਬਣਦਾ ਹੈ ਕਿ ਡਾ ਵਿਸ਼ਵਦੀਪ ਸਿੰਘ ਲੰਮਾ ਸਮਾਂ ਸਰਕਾਰੀ ਹਸਪਤਾਲ ਮਾਹਿਲਪੁਰ ਵਿੱਚ ਤਨਦੇਹੀ ਅਤੇ ਇਮਾਨਦਾਰੀ ਨਾਲ ਆਪਣੀਆਂ ਸ਼ਾਨਦਾਰ ਮੈਡੀਕਲ ਸੇਵਾਵਾਂ ਦੇ ਚੁੱਕੇ ਹਨ। ਸਾਲ 2022 ਵਿੱਚ ਉਨ੍ਹਾਂ ਨੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਵਿੱਚ ਜਨਰਲ ਸਰਜਰੀ ਵਿਸ਼ੇ ਵਿੱਚ ਪੋਸਟ ਗਰੈਜੂਏਸ਼ਨ ਕਰਨ ਲਈ ਦਾਖਿਲਾ ਲਿਆ ਸੀ ਜਿਸਦੇ ਨਤੀਜੇ ਵਿੱਚ ਉਨ੍ਹਾਂ ਨੇ ਅੱਵਲ ਪੁਜੀਸ਼ਨ ਹਾਸਿਲ ਕਰਕੇ ਯੂਨੀਵਰਸਿਟੀ ਤੋਂ ਸੋਨ ਤਮਗਾ ਜਿੱਤ ਕੇ ਇਲਾਕੇ ਦਾ ਨਾਮ ਰੁਸ਼ਨਾਇਆ ਹੈ।
ਅੱਜ ਕੱਲ੍ਹ ਡਾ ਵਿਸ਼ਵਦੀਪ ਸਰਕਾਰੀ ਹਸਪਤਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਆਪਰੇਸ਼ਨਾਂ ਦੇ ਮਾਹਿਰ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਸ ਮੌਕੇ ਡਾ ਵਿਸ਼ਵਦੀਪ ਸਿੰਘ ਨੇ ਇਸ ਪ੍ਰਾਪਤੀ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਇਸ ਨਤੀਜੇ ਦਾ ਸਿਹਰਾ ਆਪਣੇ ਮਾਤਾ ਪਿਤਾ, ਪਰਿਵਾਰਕ ਮੈਂਬਰਾਂ ਅਤੇ ਅਧਿਆਪਕਾਂ ਨੂੰ ਦਿੱਤਾ।