ਡਾ ਬੱਸੀ ਆਯੁਰਵੇਦਿਕ ਕਲੀਨਿਕ ’ਚ ਹੁਣ ਪੰਚਕਰਮ ਦੀ ਸ਼ੁਰੂਆਤ
ਗੜਸ਼ੰਕਰ, 27 ਅਗਸਤ- ਡਾ ਬੱਸੀ ਆਯੁਰਵੇਦਿਕ ਕਲੀਨਿਕ, ਜੋ ਕਿ ਸਦੀਆਂ ਪੁਰਾਣੀ ਆਯੁਰਵੇਦਿਕ ਪਰੰਪਰਾ ਨੂੰ ਆਧੁਨਿਕ ਸਮੇਂ ਨਾਲ ਜੋੜ ਕੇ ਮਰੀਜ਼ਾਂ ਨੂੰ ਇਲਾਜ ਮੁਹੱਈਆ ਕਰਵਾ ਰਿਹਾ ਹੈ, ਹੁਣ ਆਪਣੇ ਮਰੀਜ਼ਾਂ ਲਈ ਪੰਚਕਰਮ ਚਿਿਕਤਸਾ ਦੀ ਵਿਸ਼ੇਸ਼ ਸਹੂਲਤ ਲੈ ਕੇ ਆ ਰਿਹਾ ਹੈ।

ਡਾ ਦੀਪਕ ਬੱਸੀ ਨੇ ਦੱਸਿਆ ਕਿ ਆਯੁਰਵੇਦ ਵਿੱਚ ਪੰਚਕਰਮ ਦਾ ਅਰਥ ਹੈ – ਸ਼ਰੀਰ ਦੀਆਂ ਗੰਦਗੀਆਂ ਨੂੰ ਕੁਦਰਤੀ ਢੰਗ ਨਾਲ ਬਾਹਰ ਕੱਢਣਾ ਤੇ ਸ਼ਰੀਰ–ਮਨ ਨੂੰ ਨਵੀਂ ਤਾਜ਼ਗੀ ਦੇਣਾ।ਇਸ ਵਿੱਚ ਮੁੱਖ ਤੌਰ ’ਤੇ ਪੰਜ ਪ੍ਰਕਿਿਰਆਵਾਂ ਸ਼ਾਮਲ ਹਨ ਜਿਸ ਵਿਚ ਵਮਨ – ਸ਼ਰੀਰ ਵਿਚਲੀ ਵਾਧੂ ਕਫ ਦੋਸ਼ ਦੀ ਸ਼ੁੱਧੀ, ਵੀਰੇਚਨ – ਪਿੱਤ ਦੋਸ਼ ਦਾ ਨਿਵਾਰਣ, ਬਸਤੀ – ਵਾਤ ਦੋਸ਼ ਦੇ ਇਲਾਜ ਲਈ, ਨਸਿਆ – ਸਿਰ, ਗਲੇ ਅਤੇ ਨੱਕ ਦੀਆਂ ਸਮੱਸਿਆਵਾਂ ਦਾ ਇਲਾਜ ਅਤੇ ਰਕਤਮੋਖਸ਼ਣ – ਖੂਨ ਦੀ ਸ਼ੁੱਧੀ ਹੈ।
ਡਾ ਦੀਪਕ ਬੱਸੀ ਨੇ ਦੱਸਿਆ ਕਿ ਜੋੜਾਂ ਦਾ ਦਰਦ (ਆਰਥਰਾਈਟਿਸ), ਸਾਇਟਿਕਾ ਤੇ ਪਿੱਠ ਦਰਦ, ਮੋਟਾਪਾ ਅਤੇ ਸ਼ੂਗਰ, ਪੇਟ ਦੀਆਂ ਬਿਮਾਰੀਆਂ, ਚੰਬੜੀ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਤਣਾਅ, ਬੇ-ਨੀਂਦ, ਡਿਪਰੈਸ਼ਨ ਦੀਆਂ ਬਿਮਾਰੀਆਂ ’ਚ ਇਹ ਇਲਾਜ ਲਾਭਦਾਇਕ ਹੈ।
ਉਨ੍ਹਾਂ ਕਿਹਾ ਕਿ ਡਾ ਬੱਸੀ ਆਯੁਰਵੇਦਿਕ ਕਲੀਨਿਕ ਦਾ ਮੰਤਵ ਕੇਵਲ ਬਿਮਾਰੀ ਦਾ ਇਲਾਜ ਕਰਨਾ ਨਹੀਂ, ਸਗੋਂ ਪੂਰੀ ਤੰਦਰੁਸਤੀ, ਮਨ ਦੀ ਸ਼ਾਂਤੀ ਤੇ ਸਰੀਰ ਦੀ ਸ਼ੁੱਧੀ ਕਰਨਾ ਹੈ।