ਸੀਹਵਾਂ ਸਕੂਲ ਦੀ ਕੰਪਿਊਟਰ ਲੈਬ ਲਈ ਟੇਬਲ ਤੇ ਹੋਰ ਜ਼ਰੂਰੀ ਸਮਾਨ ਭੇਟ

ਗੜ੍ਹਸ਼ੰਕਰ - ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਵਿਖੇ ਸਾਬਕਾ ਫੌਜੀ ਜੈਲ ਸਿੰਘ ਵਲੋਂ ਕੰਪਿਊਟਰ ਲੈਬ ਲਈ ਟੇਬਲ ਤੇ ਹੋਰ ਜ਼ਰੂਰੀ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਸਾਬਕਾ ਫੌਜੀ ਜੈਲ ਸਿੰਘ ਨੇ ਕਿਹਾ ਕਿ ਸਾਨੂੰ ਹੋਰ ਪਾਸੇ ਦਾਨ ਦੇਣ ਦੀ ਬਜਾਏ ਆਪਣੇ ਆਪਣੇ ਇਲਾਕੇ ਦੇ ਸਕੂਲਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ।

ਗੜ੍ਹਸ਼ੰਕਰ - ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਵਿਖੇ ਸਾਬਕਾ ਫੌਜੀ ਜੈਲ ਸਿੰਘ ਵਲੋਂ ਕੰਪਿਊਟਰ ਲੈਬ ਲਈ ਟੇਬਲ ਤੇ ਹੋਰ ਜ਼ਰੂਰੀ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਸਾਬਕਾ ਫੌਜੀ ਜੈਲ ਸਿੰਘ ਨੇ ਕਿਹਾ ਕਿ ਸਾਨੂੰ ਹੋਰ ਪਾਸੇ ਦਾਨ ਦੇਣ ਦੀ ਬਜਾਏ ਆਪਣੇ ਆਪਣੇ ਇਲਾਕੇ ਦੇ ਸਕੂਲਾਂ ਨੂੰ ਆਪਣੀ ਸਮਰੱਥਾ ਅਨੁਸਾਰ ਦਾਨ ਦੇਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾ ਦਾ ਪੱਧਰ ਉੱਚਾ ਚੁੱਕਣ ਲਈ ਦਾਨੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ।ਸਕੂਲ ਇੰਚਾਰਜ ਨਰਿੰਦਰ ਕੌਰ ਦਿਆਲ ਵਲੋਂ ਦਾਨੀਆਂ ਦਾ ਧੰਨਵਾਦ ਕੀਤਾ ਗਿਆ। ਉਹਨਾਂ ਦੱਸਿਆ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਲੈਬ ਬਣਾਈ ਜਾ ਰਹੀ ਹੈ। ਇਸ ਮੌਕੇ ਸਾਬਕਾ ਫੌਜੀ ਜੈਲ ਸਿੰਘ, ਰਾਜ ਕਿਰਨ, ਜੀਤ ਕੌਰ, ਬਲਬੀਰ ਕੌਰ, ਰਾਜਵਿੰਦਰ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।