ਸਰਕਾਰ ਮੰਡਿਆਲਾ ਗੈਸ ਧਮਾਕੇ ਦੇ ਪੀੜ੍ਹਤਾਂ ਤੇ ਮ੍ਰਿਤਕਾਂ ਦੇ ਪਰਿਵਾਰਾਂ ਦੇ ਸਮੁੱਚੇ ਨੁਕਸਾਨ ਦੀ ਤੁਰੰਤ ਭਰਪਾਈ ਕਰਾਵੇ- ਜਥੇਦਾਰ ਬਾਬਾ ਗੁਰਦੇਵ ਸਿੰਘ

ਹੁਸ਼ਿਆਰਪੁਰ- ਬੀਤੇ ਦਿਨ ਪਿੰਡ ਮੰਡਿਆਲਾ (ਹੁਸ਼ਿਆਰਪੁਰ) 'ਚ ਐਲਪੀਜੀ ਗੈਸ ਧਮਾਕੇ ਨਾਲ ਜਿੰਦਾ ਸੜੇ ਪਰਿਵਾਰਾਂ ਦੇ ਨਾਲ ਹਮਦਰਦੀ ਪ੍ਰਗਟ ਕਰਨ ਤੇ ਆਪਣੀ ਰੋਜ਼ੀ ਰੋਟੀ ਲਈ ਦਸਾਂ ਨਹੁੰਆਂ ਦੀ ਕਿਰਤ ਕਰਦੇ ਦੁਕਾਨਦਾਰਾਂ ਦੇ ਸਭ ਕੁੱਝ ਸੜ ਕੇ ਸੁਆਹ ਹੋਣ ਤੇ ਉਨਾਂ ਨੂੰ ਦਿਲਾਸਾ ਦੇਣ ਲਈ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮਿਸਲ ਸ਼ਹੀਦਾਂ ਤਰਨਾ ਦਲ ਸਾਹਿਬਜਾਦਾ ਬਾਬਾ ਫਤਿਹ ਸਿੰਘ ਜੀ ਮਹਾਰਾਜ ਬਜਵਾੜਾ ਕਲਾਂ ਵਾਲੇ ਗੁਰੂ ਕੀਆਂ ਲਾਡਲੀਆਂ ਫੌਜਾਂ ਸਮੇਤ ਪਿੰਡ ਮੰਡਿਆਲਾਂ ਦੇ ਪੀੜ੍ਹਤ ਪਰਿਵਾਰਾਂ ਨੂੰ ਮਿਲੇ।ਇਸ ਮੌਕੇ ਤੇ ਉਨਾਂ ਦੇ ਨਾਲ ਭਾਕਿਯੂ ਏਕਤਾ ਉਗਰਾਹਾਂ ਦੇ ਜਿਲਾ ਪ੍ਰਚਾਰ ਸਕੱਤਰ ਤਲਵਿੰਦਰ ਸਿੰਘ ਹੀਰ ਨੰਗਲ ਖਿਲਾੜੀਆਂ ਵੀ ਸਾਥੀਆਂ ਸਮੇਤ ਪਹੁੰਚੇ ਹੋਏ ਸਨ।

ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਸਰਕਾਰਾਂ ਵਲੋਂ ਪੀੜ੍ਹਤਾਂ ਪ੍ਰਤੀ ਅਪਣਾਏ ਗੈਰ-ਜਿੰਮੇਵਾਰਾਨਾ ਤੇ ਗੈਰ-ਕਾਨੂੰਨੀ ਵਤੀਰੇ ਦੀ ਕਰੜੇ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਪੀੜ੍ਹਤਾਂ ਨੂੰ ਤੁਰੰਤ ਰਾਹਤ ਦੇਣ ਤੇ ਉਨਾਂ ਦੇ ਮੁੜ ਵਸੇਬੇ ਦਾ ਕੰਮ ਸ਼ੁਰੂ ਕਰਨ ਲਈ ਕਿਹਾ। ਦੋਸ਼ੀ ਗੈਸ ਕੰਪਨੀ ਦੇ ਮਾਲਕਾਂ ਤੇ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰੇ।ਉਨਾਂ ਕਿਹਾ ਕਿ ਜੇ ਸਰਕਾਰ ਤੇ ਪ੍ਰਸ਼ਾਸਨ ਟਾਲ ਮਟੋਲ ਕਰਦੇ ਹਨ ਤਾਂ ਸਖ਼ਤ ਤੋਂ ਸਖ਼ਤ ਐਕਸ਼ਨ ਲੈ ਕੇ ਉੱਜੜੇ ਪਿੰਡ ਵਾਸੀਆਂ ਨੂੰ ਇਨਸਾਫ਼ ਦਿਵਾਇਆ ਜਾਵੇਗਾ।
ਇਸ ਮੌਕੇ ਤੇ ਕਿਸਾਨ ਆਗੂ ਤਲਵਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਤੇ ਪ੍ਰਸਾਸ਼ਨ ਪੀੜ੍ਹਤਾਂ ਨਾਲ ਖੜਨ ਦੀ ਬਜਾਏ ਦੋਸ਼ੀ ਗੈਸ ਕੰਪਨੀ ਵਾਲਿਆਂ ਨੂੰ ਬਚਾਉਣ ਲਈ ਪੱਬਾਂ ਭਾਰ ਹੈ। ਲੋਕਾਂ ਦੀਆਂ ਮੌਤਾਂ ਤੇ ਕਾਰੋਬਾਰਾਂ ਦੇ ਉਜਾੜੇ ਬਾਰੇ ਅਜੇ ਤੱਕ ਕਿਸੇ ਮੰਤਰੀ ਸੰਤਰੀ ਤੇ ਜ਼ਿੰਮੇਵਾਰ ਅਧਿਕਾਰੀ ਨੇ ਪੀੜ੍ਹਤਾਂ ਨੂੰ ਕੋਈ ਲਿਖਤੀ ਭਰੋਸਾ ਨਹੀਂ ਦਿੱਤਾ ਸਗੋਂ ਇਨਸਾਫ਼ ਲਈ ਧਰਨਾ ਦੇ ਰਹੇ ਪੀੜ੍ਹਤਾਂ ਨੂੰ ਹੱਦੋਂ ਵੱਧ ਫੋਰਸ ਭੇਜ ਕੇ ਡਰਾਇਆ ਧਮਕਾਇਆ ਗਿਆ। 
ਪੀੜ੍ਹਤ ਲੋਕਾਂ ਦੇ ਸੱਚ ਬੋਲਣ ਤੇ ਵੀ ਸਰਕਾਰਾਂ ਨੂੰ ਇਤਰਾਜ਼ ਹੈ ਤੇ ਉਹ ਆਪਣੇਂ ਝੋਲੀਚੁੱਕ ਦਲਾਲਾਂ ਰਾਹੀਂ ਹੱਦੋਂ ਵੱਧ ਭਿਆਨਕ ਘਟਨਾ ਦੇ ਮਾਮਲੇ ਨੂੰ ਠੰਡੇ ਬਸਤੇ ਚ ਪਾਣਾਂ ਚਾਹੁੰਦੀ ਹੈ। ਜੋ ਕਿਸੇ ਹਾਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਤੇ ਸਮੂਹ ਲੋਕ ਪੱਖੀ ਸੰਘਰਸ਼ਸੀਲ ਜਥੇਬੰਦੀਆਂ ਦੇ ਸਹਿਯੋਗ ਨਾਲ ਪੀੜ੍ਹਤਾਂ ਨੂੰ ਇਨਸਾਫ਼ ਦਿਵਾਉਣ ਲਈ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਤੇ ਮਲਕੀਤ ਸਿੰਘ ਬਾਹੋਵਾਲ, ਪੀੜ੍ਹਤ ਕੁਲਵੰਤ ਕੌਰ ਪੰਚ, ਜਤਿੰਦਰ ਸਿੰਘ, ਸੁਰਜੀਤ ਸਿੰਘ ਮੁੱਖੋਮਜਾਰਾ, ਗੁਰੂ ਕੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।