ਸ਼ਹਿਰ ‘ਚ ਆਵਾਜਾਈ ਸਮੱਸਿਆ ਦੇ ਨਿਪਟਾਰੇ ਲਈ ਸ਼ਾਰਟ ਟਰਮ ਯੋਜਨਾ 'ਤੇ ਕੀਤੀਆਂ ਵਿਚਾਰਾਂ

ਪਟਿਆਲਾ, 21 ਨਵੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਗਠਿਤ ਕੀਤੀ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਅੱਜ ਨਗਰ ਨਿਗਮ ਕਮਿਸ਼ਨਰ ਰਜਤ ਓਬਰਾਏ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਐਸ.ਪੀ. ਸਿਟੀ ਸਰਫਰਾਜ਼ ਆਲਮ, ਏ.ਸੀ.ਏ. ਪੀ.ਡੀ.ਏ ਜਸ਼ਨਪ੍ਰੀਤ ਕੌਰ, ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਡੀਐਸਪੀ ਟ੍ਰੈਫਿਕ ਅੱਛਰੂ ਰਾਮ ਸ਼ਰਮਾ, ਹਰਕਿਰਨ ਪਾਲ ਸਿੰਘ, ਨਿਗਰਾਨ ਇੰਜੀਨੀਅਰ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪੀਯੂਸ਼ ਗੋਇਲ ਟਰਾਂਸਪੋਰਟ ਵਿਭਾਗ, ਮੰਡੀ ਬੋਰਡ ਦੇ ਨੁਮਾਇੰਦੇ ਅਤੇ ਨਿਗਮ ਦੀ ਲੈਂਡ ਸ਼ਾਖਾ ਦੇ ਅਧਿਕਾਰੀ ਮੌਜੂਦ ਸਨ।

ਨਿਗਮ ਕਮਿਸ਼ਨਰ ਰਜਤ ਓਬਰਾਏ ਨੇ ਦੱਸਿਆ ਕਿ ਇਸ ਮੀਟਿੰਗ ਵਿਚ ਸ਼ਾਰਟ ਟਰਮ ਯੋਜਨਾ ਤਹਿਤ ਭੁਪਿੰਦਰਾ ਰੋਡ ਅਤੇ ਖੰਡਾ ਚੌਕ ਦੀ ਟਰੈਫਿਕ ਦੀ ਸਮੱਸਿਆ ਨੂੰ ਨਿਯਮਤ ਕਰਨ ਲਈ ਸ਼ਾਰਟ ਟਰਮ ਤਜਵੀਜ਼ ਉਤੇ ਵਿਚਾਰ ਵਟਾਂਦਰਾ ਕਰਕੇ ਟਰੈਫਿਕ ਰੈਗੂਲੇਟ ਕਰਨ ਲਈ ਅਧਿਕਾਰੀਆਂ ਵਲੋਂ ਆਪਣੇ ਸੁਝਾਅ ਦਿੱਤੇ ਗਏ। 
ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਭੁਪਿੰਦਰਾ ਰੋਡ ਅਤੇ ਖੰਡਾ ਚੌਕ ਦੇ ਦੁਕਾਨਦਾਰਾਂ ਅਤੇ ਆਮ ਲੋਕਾਂ ਤੋਂ ਸੁਝਾਅ ਲੈ ਕੇ ਇਕ ਹਫਤੇ ਦੇ ਅੰਦਰ-ਅੰਦਰ ਇਸਨੂੰ ਲਾਗੂ ਕੀਤਾ ਜਾਵੇਗਾ। ਪਲੈਨ ਤਹਿਤ ਲੀਲਾ ਭਵਨ ਚੌਕ, ਗੋਪਾਲ ਸਵੀਟਸ ਤੋਂ ਬਡੂੰਗਰ ਚੌਕ ਤਕ, ਭੁਪਿੰਦਰਾ ਰੋਡ, ਥਾਪਰ ਕਾਲਜ ਦੇ ਨਜ਼ਦੀਕ ਮੌਜੂਦ ਸਟਰੀਟ ਵੈਂਡਰਜ਼ ਨੂੰ ਰੈਗੂਲੇਟ ਕਰਵਾਇਆ ਜਾਵੇਗਾ ਤਾਂ ਜੋ ਟਰੈਫਿਕ ਵਿਚ ਕਿਸੇ ਕਿਸਮ ਦਾ ਵਿਘਨ ਨਾ ਪਵੇ। 
ਨਗਰ ਨਿਗਮ ਕਮਿਸ਼ਨਰ ਨੇ ਕਿਹਾ ਕਿ ਇਹ ਥੋੜੇ ਸਮੇਂ ਦਾ ਤਜਵੀਜ਼ਤ ਟਰੈਫਿਕ ਪਲੈਨ ਅਗਲੇ ਇਕ ਹਫਤੇ ਦੇ ਅੰਦਰ-ਅੰਦਰ ਲਾਗੂ ਕਰ ਦਿੱਤਾ ਜਾਵੇ ਜਿਸ ਨਾਲ ਆਮ ਲੋਕਾਂ ਨੂੰ ਕਾਫੀ ਲਾਭ ਮਿਲੇਗਾ।