ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਵੱਲੋਂ ਅਧਿਆਪਕ ਦਿਵਸ ਮੌਕੇ ਸੈਮੀਨਾਰ ਦਾ ਆਯੋਜਨ!

ਹੁਸ਼ਿਆਰਪੁਰ- ਦਿਵਿਆਂਗਾਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਸ਼ਰਮਾ ਤੇ ਸੈਮੀਨਾਰ ਦੀ ਕੋਆਰਡੀਨੇਟਰ ਪੂਜਾ ਵਿਸ਼ਿਸ਼ਟ ਵੱਲੋਂ ਦੱਸਿਆ ਗਿਆ ਕਿ (ਅਧਿਆਪਕਾਂ ਦਾ ਦਿਵਿਆਂਗ ਬੱਚਿਆਂ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਬਦਲਣਾ ) ਸੈਮੀਨਾਰ ਵਿੱਚ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਸ਼ੋਲੋਜੀ ਵਿਭਾਗ ਦੇ ਹੈਡ ਆਫ ਦੀ ਡਿਪਾਰਟਮੈਂਟ ਡਾਕਟਰ ਨਿਰਮਲਾ ਵੱਲੋਂ ਸ਼ਿਰਕਤ ਕੀਤੀ ਗਈ!

ਹੁਸ਼ਿਆਰਪੁਰ- ਦਿਵਿਆਂਗਾਂ ਦੀ ਭਲਾਈ ਲਈ ਕੰਮ ਕਰਦੀ ਸੰਸਥਾ ਡਿਸੇਬਲਡ ਪਰਸਨ ਵੈਲਫੇਅਰ ਸੋਸਾਇਟੀ ਵੱਲੋਂ ਅੱਜ ਅਧਿਆਪਕ ਦਿਵਸ ਮੌਕੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੰਦੀਪ ਸ਼ਰਮਾ ਤੇ ਸੈਮੀਨਾਰ ਦੀ ਕੋਆਰਡੀਨੇਟਰ ਪੂਜਾ ਵਿਸ਼ਿਸ਼ਟ ਵੱਲੋਂ ਦੱਸਿਆ ਗਿਆ ਕਿ
 (ਅਧਿਆਪਕਾਂ ਦਾ ਦਿਵਿਆਂਗ ਬੱਚਿਆਂ ਪ੍ਰਤੀ ਸਮਾਜ ਦਾ ਦ੍ਰਿਸ਼ਟੀਕੋਣ ਬਦਲਣਾ )
 ਸੈਮੀਨਾਰ ਵਿੱਚ ਮੁੱਖ ਮਹਿਮਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਸ਼ੋਲੋਜੀ ਵਿਭਾਗ ਦੇ ਹੈਡ ਆਫ ਦੀ ਡਿਪਾਰਟਮੈਂਟ ਡਾਕਟਰ ਨਿਰਮਲਾ ਵੱਲੋਂ ਸ਼ਿਰਕਤ ਕੀਤੀ ਗਈ!
 ਸੈਮੀਨਾਰ ਦੀ ਪ੍ਰਧਾਨਗੀ ਰਿਟਾਇਰਡ ਪ੍ਰਿੰਸੀਪਲ ਦੇਸ਼ ਬੀਰ ਸ਼ਰਮਾ ਵੱਲੋਂ ਕੀਤੀ ਗਈ! 
 ਸੈਮੀਨਾਰ ਦਾ ਸ਼ੁਭ ਆਰੰਭ ਜੋਤੀ ਜਗਾ ਕੇ ਕੀਤਾ ਗਿਆ ਮਿਊਜਿਕ ਟੀਚਰ ਰਣਜੀਤ ਸਿੰਘ ਵੱਲੋਂ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਗਿਆ  ਆਏ ਹੋਏ ਮਹਿਮਾਨਾ ਵਲੋਂ ਆਪਣੇ ਸੰਬੋਧਨ ਵਿੱਚ ਦਿਵਿਆਂਗ ਬੱਚਿਆਂ ਪ੍ਰਤੀ ਅਧਿਆਪਕਾਂ ਦਾ ਰਵਈਆ  ਕਿਹੋ ਜਿਹਾ ਹੋਣਾ ਚਾਹੀਦਾ ਹੈ ਵਿਸ਼ੇ ਤੇ ਵਿਚਾਰ ਦਿਤੇ ਮੁੱਖ ਸਪੀਕਰ ਡਾਕਟਰ ਨਿਰਮਲਾ ਦੇਵੀ ਵੱਲੋਂ ਦਿਵਿਆਂਗ ਵਿਅਕਤੀਆਂ ਅਤੇ ਬੱਚਿਆਂ ਦੇ ਹੱਕਾਂ ਲਈ ਬਰਾਬਰਤਾ ਦਾ ਅਧਿਕਾਰ ਦੇਣ ਦੀ ਗੱਲ ਤੇ ਜ਼ੋਰ ਦਿੱਤਾ!
 ਪ੍ਰਿੰਸੀਪਲ ਦੇਸ਼ਵੀਰ ਸ਼ਰਮਾ ਵੱਲੋਂ  ਅਧਿਆਪਕਾਂ ਨੂੰ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿਣ ਲਈ  ਤੇ ਦਿਵਿਆਂਗ ਬੱਚਿਆਂ ਦੀ ਵੱਧ ਚੜ ਕੇ ਮਦਦ ਕਰਨ ਲਈ ਸੁਨੇਹਾ ਦਿੱਤਾ!  ਸ਼੍ਰੀਮਤੀ ਰੀਤੂ ਗੁਪਤਾ ਵੱਲੋਂ ਵਸਤੂ ਸ਼ਾਸਤਰ ਅਤੇ ਨਿਮਰੋਲੋਜੀ ਦੀ ਜਾਣਕਾਰੀ ਦਿਤੀ ਤੇ ਜਾਗਰੂਕ ਕਰਾਇਆ ਗਿਆ!  ਰਿਟਾਇਰਡ ਪ੍ਰੋਫੈਸਰ ਅਰੁਣਾ ਸ਼ੁਕਲਾ ਵੱਲੋਂ ਰਮਾਇਣ ਦੀਆਂ ਕੁਝ ਲਾਈਨਾਂ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤਾ ਗਿਆ!
 ਸੈਮੀਨਾਰ ਦੀ ਕੋਆਰਡੀਨੇਟਰ ਪੂਜਾ ਵਿਸ਼ਿਸ਼ਟ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ!
 ਸਕੂਲਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਅਧਿਆਪਕਾਂ ਵਿੱਚ ਪ੍ਰੋਫੈਸਰ ਰਣਜੀਤ ਕੁਮਾਰ ਰੀਨਾ ਗੋਇਲ ਸੰਜੀਵ ਬਖਸ਼ੀ ਸ਼ਵਾਨੀ ਸ਼ਰਮਾ ਵਿਜੇ ਅਰੋੜਾ ਪੱਲਵੀ ਪੰਡਿਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ!  ਸੈਮੀਨਾਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਅਕਤੀਆਂ ਵਿੱਚ ਸੀਮਾ ਸ਼ਰਮਾ ਸੰਤੋਸ਼ ਵਿਸ਼ਿਸ਼ਟ ਓਂਕਾਰ ਸਿੰਘ  ਨਵੀਨ ਸ਼ਰਮਾ ਪੰਕਜ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ!
 ਸੈਮੀਨਾਰ ਵਿੱਚ ਦਿਵਿਆਂਗ ਬੱਚਿਆਂ ਨੂੰ ਪੜ੍ਹਾ ਰਹੇ ਸਪੈਸ਼ਲ ਟੀਚਰਸ ਨੂੰ ਵੀ ਸਨਮਾਨਿਤ ਕੀਤਾ ਗਿਆ!
 ਸੈਮੀਨਾਰ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਮੀਨਾਕਸ਼ੀ ਮੈਨਨ ਵੱਲੋਂ ਬਖੂਬੀ  ਨਿਭਾਈ ਗਈ!  ਸੈਮੀਨਾਰ ਦੇ ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਵੱਲੋਂ ਆਏ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ 
ਇਸ ਮੌਕੇ ਹਾਜ਼ਰ ਵਿਅਕਤੀਆਂ ਵਿੱਚ ਕੈਸ਼ੀਅਰ ਰਾਜਕੁਮਾਰ ਨੀਲਮ ਰਾਣੀ ਅੰਜੂ ਸੈਣੀ ਹਰਦੀਪ ਸਿੰਘ ਪ੍ਰਦੀਪ ਸਿੰਘ ਹਰਵਿੰਦਰ ਕਲਸੀ ਸੁਖਜਿੰਦਰ ਗੁਰਪ੍ਰੀਤ ਰਜੀਵ ਕੁਮਾਰ ਦੀਪਕ ਸ਼ਰਮਾ ਨੇਹਾ ਗੁਪਤਾ ਅਨੁਰਾਧਾ ਰਾਜਦੀਪ ਪਵਨ ਕੁਮਾਰ ਕੁਲਜੀਤ ਬੰਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲਾਂ ਕਾਲਜਾਂ ਦੇ ਅਧਿਆਪਕ ਸ਼ਾਮਿਲ ਸਨ।