ਐਂਟੀ ਨਾਰਕੋਟਿਕਸ ਫੋਰਸ ਨੇ ਛਬੀਲ ਲਗਾਈ, ਨਸ਼ਿਆਂ ਨੂੰ ਖਤਮ ਕਰਨ ਲਈ ਪੋਸਟਰ ਵੰਡੇ

ਐਸ ਏ ਐਸ ਨਗਰ, 4 ਜੂਨ- ਐਂਟੀ ਨਾਰਕੋਟਿਕਸ ਫੋਰਸ, ਮੁਹਾਲੀ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਛਬੀਲ ਲਗਾਈ ਗਈ। ਇਸ ਮੌਕੇ ਐਂਟੀ ਨਾਰਕੋਟਿਕਸ ਫੋਰਸ ਵੱਲੋਂ ਸੰਗਤਾਂ ਨੂੰ ਨਸ਼ਿਆਂ ਨੂੰ ਖਤਮ ਕਰਨ ਲਈ ਪੋਸਟਰ ਵੰਡ ਕੇ ਜਾਗਰੂਕ ਕੀਤਾ ਗਿਆ।

ਇਸ ਮੌਕੇ ਐਂਟੀ ਨਾਰਕੋਟਿਕਸ ਫੋਰਸ ਦੇ ਐਸ ਪੀ ਅਕਾਸ਼ਦੀਪ ਸਿੰਘ ਔਲਖ ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਨਸ਼ੇ ਕਰਨ ਜਾਂ ਨਸ਼ੇ ਵੇਚਣ ਵਾਲੇ ਦੀ ਜਾਣਕਾਰੀ ਮਿਲਦੀ ਹੈ, ਜਾਂ ਕਿਸੇ ਵੀ ਗੈਰ-ਕਾਨੂੰਨੀ ਮੈਡੀਕਲ ਸਟੋਰ ਅਤੇ ਫੈਕਟਰੀਆਂ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਵਿਭਾਗ ਦੇ ਵਟਸਐਪ ਨੰਬਰ ’ਤੇ ਜਾਣਕਾਰੀ ਦੇ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਇਆ ਜਾ ਸਕਦਾ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।
ਇਸ ਮੌਕੇ ਡੀ ਐਸ ਪੀ ਹਰਵਿੰਦਰਪਾਲ ਸਿੰਘ, ਆਰ ਡੀ ਸਿੰਘ ਐਸ ਐਚ ਓ ਅਤੇ ਇੰਸਪੈਕਟਰ ਸਟਾਫ ਸਮੇਤ ਹਾਜਰ ਸਨ।