
ਦੇਸ਼ ਭਗਤ ਯਾਦਗਾਰ ਹਾਲ ਹੋਈ ਕਨਵੈਨਸ਼ਨ 'ਚ ਲੋਕਾਂ ਤੇ ਵਿੱਢੇ ਚੌਤਰਫੇ ਹੱਲੇ ਖ਼ਿਲਾਫ਼ ਮਿਲਕੇ ਜੂਝਣ ਦਾ ਪੈਗ਼ਾਮ
ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੁਲਾਈ ਕਨਵੈਨਸ਼ਨ ਨੇ ਅੱਜ ਵੰਗਾਰਮਈ ਪੈਗ਼ਾਮ ਦਿੱਤਾ ਕਿ ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀ (ਮਾਓਵਾਦੀਆਂ) ਖ਼ਿਲਾਫ਼ ਭਾਜਪਾ ਹਕੂਮਤ ਵੱਲੋਂ ਪੂਰੀ ਬੇਹਯਾਈ ਨਾਲ ਵਿੱਢੀ ਫਾਸ਼ੀ ਮੁਹਿੰਮ ਦਾ ਫੌਰੀ ਮਕਸਦ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਢਿੱਡ ਜੰਗਲ, ਜਲ, ਜ਼ਮੀਨ ਅਤੇ ਕੁਦਰਤੀ ਖਜ਼ਾਨਿਆਂ ਨਾਲ ਭਰਨਾ ਹੈ ਪਰ ਅਸਲ ਮਕਸਦ ਪੂਰੇ ਮੁਲਕ ਅੰਦਰ ਹਰ ਤਰ੍ਹਾਂ ਦੀ ਤਰਕਸੰਗਤ, ਵਿਗਿਆਨਕ, ਲੋਕ-ਪੱਖੀ, ਜਮਹੂਰੀ ਇਨਕਲਾਬੀ ਆਵਾਜ਼ ਦੀ ਸੰਘੀ ਨੱਪਣਾ ਹੈ, ਜਿਸਨੂੰ ਵਿਸ਼ਾਲ ਇੱਕਜੁੱਟ ਲੋਕ-ਲਹਿਰ ਦੇ ਜ਼ੋਰ ਨਾਲ ਅਵੱਸ਼ ਹੀ ਭਾਂਜ ਦਿੱਤੀ ਜਾਏਗੀ ਇਹ ਆਉਣ ਵਾਲੇ ਸਮੇਂ ਦਾ ਸੱਚ ਹੈ।
ਜਲੰਧਰ- ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਬੁਲਾਈ ਕਨਵੈਨਸ਼ਨ ਨੇ ਅੱਜ ਵੰਗਾਰਮਈ ਪੈਗ਼ਾਮ ਦਿੱਤਾ ਕਿ ਆਦਿਵਾਸੀਆਂ ਅਤੇ ਕਮਿਊਨਿਸਟ ਇਨਕਲਾਬੀ (ਮਾਓਵਾਦੀਆਂ) ਖ਼ਿਲਾਫ਼ ਭਾਜਪਾ ਹਕੂਮਤ ਵੱਲੋਂ ਪੂਰੀ ਬੇਹਯਾਈ ਨਾਲ ਵਿੱਢੀ ਫਾਸ਼ੀ ਮੁਹਿੰਮ ਦਾ ਫੌਰੀ ਮਕਸਦ ਦੇਸੀ-ਬਦੇਸ਼ੀ ਕਾਰਪੋਰੇਟ ਘਰਾਣਿਆਂ ਦਾ ਢਿੱਡ ਜੰਗਲ, ਜਲ, ਜ਼ਮੀਨ ਅਤੇ ਕੁਦਰਤੀ ਖਜ਼ਾਨਿਆਂ ਨਾਲ ਭਰਨਾ ਹੈ ਪਰ ਅਸਲ ਮਕਸਦ ਪੂਰੇ ਮੁਲਕ ਅੰਦਰ ਹਰ ਤਰ੍ਹਾਂ ਦੀ ਤਰਕਸੰਗਤ, ਵਿਗਿਆਨਕ, ਲੋਕ-ਪੱਖੀ, ਜਮਹੂਰੀ ਇਨਕਲਾਬੀ ਆਵਾਜ਼ ਦੀ ਸੰਘੀ ਨੱਪਣਾ ਹੈ, ਜਿਸਨੂੰ ਵਿਸ਼ਾਲ ਇੱਕਜੁੱਟ ਲੋਕ-ਲਹਿਰ ਦੇ ਜ਼ੋਰ ਨਾਲ ਅਵੱਸ਼ ਹੀ ਭਾਂਜ ਦਿੱਤੀ ਜਾਏਗੀ ਇਹ ਆਉਣ ਵਾਲੇ ਸਮੇਂ ਦਾ ਸੱਚ ਹੈ।
'ਸਾਮਰਾਜੀ ਸੰਕਟ ਕਾਰਨ ਸਾਡੇ ਵਰਗੇ ਮੁਲਕਾਂ ਉਪਰ ਬੋਝ ਲੱਦਣ, ਕਾਰਪੋਰੇਟ ਅਤੇ ਫ਼ਿਰਕੂ ਫਾਸ਼ੀ ਹੱਲੇ ਖ਼ਿਲਾਫ਼ ਲੋਕ ਸੰਗਰਾਮ ਸਮੇਂ ਦੀ ਤਿੱਖੀ ਲੋੜ' ਵਿਸ਼ੇ ਨੂੰ ਡਾ. ਪਰਮਿੰਦਰ ਸਿੰਘ, ਦਰਸ਼ਨ ਖਟਕੜ ਅਤੇ ਮੰਗਤ ਰਾਮ ਪਾਸਲਾ ਨੇ ਆਪਣੇ ਭਾਸ਼ਣਾਂ ਦੇ ਕਲਾਵੇ ਵਿੱਚ ਲੈਂਦਿਆਂ ਦੱਸਿਆ ਕਿ ਫ਼ਲਸਤੀਨ, ਇਰਾਨ ਤੋਂ ਲੈ ਕੇ ਬਸਤਰ, ਆਦਿਵਾਸੀ ਖੇਤਰਾਂ, ਸਾਡੇ ਮੁਲਕ ਦੇ ਸਮੂਹ ਮਿਹਨਤਕਸ਼ ਹਿੱਸਿਆਂ ਸਮੇਤ ਪੰਜਾਬ ਅੰਦਰ ਲੋਕਾਂ ਖਿਲਾਫ ਤਿੱਖੇ ਕੀਤੇ ਚੌਤਰਫੇ ਮਾਰੂ ਹੱਲੇ ਦੀ ਤੰਦ ਸਾਂਝੀ ਹੈ।
ਬੁਲਾਰਿਆਂ ਕਿਹਾ ਕਿ ਜਿਥੇ ਦੁਨੀਆਂ ਭਰ ਦੇ ਲੋਕਾਂ ਨੂੰ ਸਾਮਰਾਜੀ ਧਾਵੇ ਖ਼ਿਲਾਫ਼ ਮੈਦਾਨ 'ਚ ਨਿਤਰਨ ਦੀ ਲੋੜ ਹੈ ਓਥੇ ਗ਼ਦਰੀ ਬਾਬਿਆਂ, ਭਗਤ-ਸਰਾਭੇ ਅਤੇ ਗ਼ਦਰੀ ਗੁਲਾਬ ਬੀਬੀ ਗੁਲਾਬ ਕੌਰ ਦੇ ਗੌਰਵਮਈ ਵਿਰਸੇ ਉਪਰ ਪਹਿਰਾ ਦਿੰਦਿਆਂ ਸਾਨੂੰ ਆਰਥਕ, ਸਮਾਜਕ ਮੁੱਦਿਆਂ ਦੇ ਨਾਲ-ਨਾਲ ਜਮਹੂਰੀ ਇਨਕਲਾਬੀ ਰਾਜਨੀਤਕ ਮੁੱਦਿਆਂ ਨੂੰ ਵੀ ਸਾਂਝੇ ਤੌਰ 'ਤੇ ਆਪਣੀ ਆਧਾਰਸ਼ਿਲਾ ਅਤੇ ਦਾਇਰੇ ਮੁਤਾਬਕ ਮੁਖ਼ਾਤਿਬ ਹੋਣ ਦੀ ਲੋੜ ਹੈ।
ਤਿੰਨੇ ਬੁਲਾਰਿਆਂ ਨੇ ਸਾਂਝੇ ਤੌਰ 'ਤੇ ਜ਼ੋਰ ਦੇ ਕੇ ਕਿਹਾ ਕਿ ਆਦਿਵਾਸੀ ਖੇਤਰ ਅੰਦਰ ਜ਼ੁਲਮ ਦੀ ਇੰਤਹਾ, 31 ਮਾਰਚ 2026 ਤੱਕ ਕਮਿਊਲਿਸਟ ਇਨਕਲਾਬੀਆਂ ਤੋਂ ਮੁਕਤ ਭਾਰਤ, ਸ਼ਹੀਦੀ ਸਮਾਰਕਾਂ ਮਿੱਟੀ 'ਚ ਮਿਲਾ ਕੇ ਲੋਕ-ਪੱਖੀ ਵਿਚਾਰਧਾਰਾ ਦੇ ਚਿੰਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਣ ਦੇ ਫੜੇ ਰਾਹ ਦੀ ਘੁਮੇਰ ਵਿੱਚ ਰਹਿਣ ਦੀ ਬਜਾਏ, ਭਾਜਪਾ ਹਕੂਮਤ ਨੂੰ ਵਿਸ਼ਵ ਅਤੇ ਸਾਡੇ ਮੁਲਕ ਦੇ ਇਤਿਹਾਸ ਦੇ ਹਰਫ਼ ਜ਼ਰੂਰ ਪੜ੍ਹ ਲੈਣੇ ਚਾਹੀਦੇ ਨੇ ਜਿਹੜੇ ਹਵਾ ਵਿੱਚ ਲਿਖੇ ਹੋਏ ਨੇ ਕਿ,'ਤੁਸੀਂ ਕਿਸੇ ਵਿਅਕਤੀ ਦਾ ਕਤਲ ਤਾਂ ਕਰ ਸਕਦੇ ਹੋ ਪਰ ਵਿਚਾਰਾਂ ਦਾ ਨਹੀਂ।'
ਬੁਲਾਰਿਆਂ ਨੇ ਕਿਹਾ ਕਿ ਸਲਵਾ ਜੁਡਮ ਦੀ ਤਰਜ਼ 'ਤੇ ਥਾਪੜਾ ਦੇ ਕੇ ਬਣਾਏ ਕਾਤਲੀ ਗਰੋਹਾਂ ਨੂੰ ਹਕੂਮਤੀ ਛਤਰੀ ਸਹਾਰੇ ਮਾਓਵਾਦੀਆਂ, ਆਦਿਵਾਸੀਆਂ ਨੂੰ ਘਰਾਂ 'ਚੋਂ ਚੁੱਕਕੇ, ਫਿਲਸਤੀਨ ਲੋਕਾਂ ਦੀ ਤਰ੍ਹਾਂ ਘੇਰਾਬੰਦੀ ਕਰਕੇ ਮੌਤ ਦੇ ਘਾਟ ਉਤਾਰਨਾ, ਪੁਲਸ ਮੁਕਾਬਲੇ ਦੀ ਕਹਾਣੀ ਘੜਨਾ ਕਿੰਨੀ ਕੁ ਦੇਰ ਚੱਲਦਾ ਰਹੇਗਾ ਕਿਉਂਕਿ ਧਰਤੀ ਦੀ ਅੱਖ ਸਭ ਕੁੱਝ ਦੇਖ ਰਹੀ ਹੈ। ਧਰਤੀ ਕਰਵਟ ਲਏਗੀ ਅਤੇ ਸਦੀਆਂ ਤੋਂ ਲਿਤਾੜੇ ਲੋਕਾਂ ਦੀ ਮੁਕਤੀ ਲਈ ਜੂਝਦੇ ਲੋਕਾਂ ਦੇ ਕਾਫਲੇ ਖਾਮੋਸ਼ ਨਹੀਂ ਰਹਿਣਗੇ, ਕਿਉਂਕਿ 'ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ'।
ਉਹਨਾਂ ਕਿਹਾ ਕਿ ਕਲਮ, ਕਲਾ, ਗਿਆਨ-ਵਿਗਿਆਨ, ਜਮਹੂਰੀ ਅਤੇ ਮਿਹਨਤਕਸ਼ ਲੋਕਾਂ ਦੇ ਵਿਸ਼ਾਲ ਹਿੱਸਿਆਂ ਦੀ ਗਲਵੱਕੜੀ ਸੱਚ ਦੇ ਫੁੱਲ ਖਿੜਨ ਲਾਏਗੀ। ਮੂੰਹ ਜ਼ੋਰ ਝੱਖੜ ਜਿਹੜੇ ਚੜ੍ਹਦੇ ਸੂਰਜ, ਦਲਿਤ ਭਾਈਚਾਰੇ, ਬੇਜ਼ਮੀਨੇ ਲੋਕਾਂ, ਕਿਸਾਨਾਂ, ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਸਮਾਜ ਦੇ ਹੋਰ ਵਰਗਾਂ ਨੂੰ ਝੁਕਾਉਣ ਦੀ ਖੁਸ਼ਫਹਿਮੀ ਦਾ ਸ਼ਿਕਾਰ ਹਨ, ਗ਼ਦਰੀ ਸੂਰਬੀਰਾਂ ਦੀ ਧਰਤੀ ਇਸ ਖ਼ਿਲਾਫ਼ ਨਾਬਰੀ ਅਤੇ ਸੰਘਰਸ਼ ਦੀ ਲਹਿਰ ਬਣਕੇ ਠੁੱਕ ਨਾਲ ਖੜ੍ਹੀ ਹੋਏਗੀ।
ਇਸ ਇਕੱਤਰਤਾ 'ਚ ਪੇਸ਼ ਮਤੇ, ਖਚਾਖਚ ਭਰੇ ਪੰਡਾਲ ਨੇ ਹੱਥ ਖੜ੍ਹੇ ਕਰਕੇ ਪਾਸ ਕੀਤੇ। ਮਤਿਆਂ 'ਚ ਕਿਹਾ ਗਿਆ ਕਿ
1. 'ਵਿਕਾਸ' ਦੇ ਨਾਂ 'ਤੇ ਆਦਿਵਾਸੀ ਲੋਕਾਂ ਦੀ ਨਸਲਕੁਸ਼ੀ ਕਰਨਾ ਬੰਦ ਕੀਤਾ ਜਾਵੇ,
2. ਕਮਿਊਨਸਟ ਇਨਕਲਾਬੀ (ਮਾਓਵਾਦੀ) ਕਾਰਕੁੰਨਾਂ ਨੂੰ 'ਮੁਕਾਬਲਿਆਂ' 'ਚ ਮਾਰਨਾ ਬੰਦ ਕੀਤਾ ਜਾਵੇ,
3. ਬਸਤਰ ਅਤੇ ਹੋਰ ਆਦਿਵਾਸੀ ਇਲਾਕਿਆਂ ਵਿਚ ਓਪਰੇਸ਼ਨ ਕਗਾਰ ਅਤੇ ਹੋਰ ਨਾਂਵਾਂ ਹੇਠ ਨਸਲਕੁਸ਼ੀ, ਤਬਾਹੀ ਅਤੇ ਉਜਾੜਾ ਬੰਦ ਕੀਤਾ ਜਾਵੇ,
4. ਜੰਗਲ, ਜਲ, ਜ਼ਮੀਨ ਅਤੇ ਕੁਦਰਤੀ ਅਨਮੋਲ ਖਜ਼ਾਨੇ, ਦੇਸੀ ਅਤੇ ਬਦੇਸ਼ੀ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਬੋਲੇ ਧਾਵੇ ਬੰਦ ਕੀਤੇ ਜਾਣ,
5. ਆਦਿਵਾਸੀਆਂ ਦੇ ਬੁਨਿਆਦੀ ਰਾਜਨੀਤਕ ਮਸਲਿਆਂ ਨੂੰ ਦੋਵੱਲੀ ਗੱਲਬਾਤ ਦੇ ਅਮਲ ਰਾਹੀਂ ਹੱਲ ਕੀਤਾ ਜਾਵੇ,
6. ਦੇਸ-ਵਿਰੋਧੀ, ਲੋਕ-ਵਿਰੋਧੀ ਅਤੇ ਕੁਦਰਤ-ਵਿਰੋਧੀ ਕਾਰਪੋਰੇਟ ਮਾਡਲ ਮੜ੍ਹਨਾ ਬੰਦ ਕੀਤਾ ਜਾਵੇ,
7. ਸੰਘਰਸ਼ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਜਮਹੂਰੀ ਹੱਕ ਬਹਾਲ ਕੀਤੇ ਜਾਣ,
8. ਜੇਲ੍ਹਾਂ 'ਚ ਡੱਕੇ ਆਦਿਵਾਸੀਆਂ, ਬੁੱਧੀਜੀਵੀਆਂ ਅਤੇ ਸਾਰੇ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ,
9. ਬਿਨਾਂ ਮੁਕੱਦਮਾ ਚਲਾਏ ਵਰ੍ਹਿਆਂ ਤੋਂ ਜੇਲੀਂ ਡੱਕੇ ਉਮਰ ਖ਼ਾਲਿਦ ਸਮੇਤ ਸਭਨਾਂ ਸਮਾਜਕ ਜਮਹੂਰੀ ਕਾਰਕੁੰਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ,
10. ਧਾਰਮਿਕ ਭਾਵਨਾਵਾਂ ਦੀ ਆੜ ਵਿੱਚ ਤਰਕਸ਼ੀਲ ਅਤੇ ਜਮਹੂਰੀ ਵਿਗਿਆਨਕ ਵਿਚਾਰਾਂ ਦੀ ਸੰਘੀ ਨੱਪਣ ਵਾਲੇ ਕਾਨੂੰਨ ਮੂਲੋਂ ਰੱਦ ਕੀਤੇ ਜਾਣ,
11. ਪੰਜਾਬ ਵਿਚ ਬੇਜ਼ਮੀਨੇ ਲੋਕਾਂ ਦੀ ਆਵਾਜ਼ ਬੰਦ ਕਰਨ ਅਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਲਈ ਹਕੂਮਤੀ ਹਮਲੇ ਬੰਦ ਕੀਤੇ ਜਾਣ,
12. ਲੋਕ ਸੰਘਰਸ਼ਾਂ ਉੱਪਰ ਪੁਲਿਸ ਜਬਰ ਢਾਹੁਣ ਲਈ ਪੰਜਾਬ ਨੂੰ ਪੁਲਸ ਰਾਜ ਬਣਾ ਧਰਨ ਦੇ ਕਦਮ ਰੋਕੇ ਜਾਣ,
13. ਪੰਜਾਬ ਵਿਚ ਵਿਸ਼ੇਸ਼ ਕਰਕੇ ਦਲਿਤਾਂ ਉੱਪਰ ਜਬਰ ਢਾਹੁਣ ਵਾਲਾ ਪੁਲਿਸ-ਗੁੰਡਾ-ਸਿਆਸੀ ਗੱਠਜੋੜ ਦੇ ਹਮਲੇ ਬੰਦ ਕੀਤੇ ਜਾਣ,
14. ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ, ਉਜਾੜਾ ਬੰਦ ਕੀਤਾ ਜਾਵੇ ਅਤੇ ਇਜ਼ਰਾਈਲ ਅਮਰੀਕੀ ਦਾਬਾ, ਦਖ਼ਲਅੰਦਾਜ਼ੀ ਅਤੇ ਇਰਾਨ ਉਪਰ ਅਮਰੀਕੀ ਹਮਲੇ ਬੰਦ ਕੀਤੇ ਜਾਣ।
9 ਜੁਲਾਈ ਨੂੰ ਹੋ ਰਹੀ ਮੁਲਕ ਪੱਧਰੀ ਹੜਤਾਲ ਦੀ ਹਮਾਇਤ ਦਾ ਵੀ ਕਨਵੈਨਸ਼ਨ ਵੱਲੋਂ ਮਤਾ ਪਾਸ ਕੀਤਾ ਗਿਆ।
