ਐਨ ਉ ਸੀ ਤੋਂ ਬਿਨਾ ਹੋ ਰਹੀਆਂ ਰਜਿਟਰੀਆਂ ਦੀ ਮਿਆਦ ਵਧਾਉਣ ਦੀ ਮੰਗ
ਐਸ ਏ ਐਸ ਨਗਰ, 26 ਫਰਵਰੀ- ਕਿਸਾਨ ਤੇ ਜਵਾਨ ਭਲਾਈ ਯੂਨੀਅਨ ਨੇ ਐਨ ਉ ਸੀ ਤੋਂ ਬਿਨਾ ਹੋ ਰਹੀਆਂ ਰਜਿਟਰੀਆਂ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਭਾਗੋ ਮਾਜਰਾ, ਕੁਲਵੀਰ ਸਿੰਘ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਸੋਹਾਣਾ, ਅਤੇ ਬਲਜਿੰਦਰ ਸਿੰਘ ਭਾਗੋ ਨੇ ਇਹ ਮੰਗ ਕੀਤੀ।

ਯੂਨੀਅਨ ਦੀ ਇੱਥੇ ਹੋਈ ਇੱਕ ਮੀਟਿੰਗ ਦੌਰਾਨ ਯੂਨੀਅਨ ਦੇ ਜਿਲਾ ਮਾਜਰਾ, ਮਲਕੀਤ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਰਜਿਸਟਰੀਆਂ ਦਾ ਸਮਾਂ 28 ਫਰਵਰੀ ਤੋਂ ਅੱਗੇ ਵਧਾਏ, ਕਿਉਂਕਿ ਤਹਿਸੀਲਦਾਰ ਦਫਤਰਾਂ ਵਿੱਚ ਲੰਬੀਆਂ ਲਾਇਨਾਂ ਲੱਗ ਰਹੀਆਂ ਹਨ, ਜਿਸ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ।
ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਰਜਿਸਟਰੀਆਂ ਦੀ ਮਿਆਦ ਵਿੱਚ ਵਾਧਾ ਨਾ ਕੀਤਾ ਤਾਂ ਸੰਘਰਸ਼ ਦਾ ਰਾਹ ਵੀ ਅਪਨਾਇਆ ਜਾ ਸਕਦਾ ਹੈ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।