ਭਾਰਤੀ ਕਿਸਾਨ ਯੂਨੀਅਨ ਝੜੂਨੀ ਦੀ ਮੀਟਿੰਗ ਆਯੋਜਿਤ

ਘਨੌਰ, 26 ਫਰਵਰੀ- ਭਾਰਤੀ ਕਿਸਾਨ ਯੂਨੀਅਨ ਝੜੂਨੀ ਦੀ ਮੀਟਿੰਗ ਪਿੰਡ ਹਰਪਾਲਪੁਰ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਨਨਹੇੜੀ ਨੇ ਗੁਰਤਿੰਦਰ ਸਿੰਘ ਨੂੰ ਬਲਾਕ ਘਨੌਰ ਦਾ ਯੂਥ ਮੀਤ ਪ੍ਰਧਾਨ ਨਿਯੁਕਤ ਕੀਤਾ।

ਘਨੌਰ, 26 ਫਰਵਰੀ- ਭਾਰਤੀ ਕਿਸਾਨ ਯੂਨੀਅਨ ਝੜੂਨੀ ਦੀ ਮੀਟਿੰਗ ਪਿੰਡ ਹਰਪਾਲਪੁਰ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਪ੍ਰਧਾਨ ਪਰਮਜੀਤ ਸਿੰਘ ਨਨਹੇੜੀ ਨੇ ਗੁਰਤਿੰਦਰ ਸਿੰਘ ਨੂੰ ਬਲਾਕ ਘਨੌਰ ਦਾ ਯੂਥ ਮੀਤ ਪ੍ਰਧਾਨ ਨਿਯੁਕਤ ਕੀਤਾ।
ਇਸ ਦੌਰਾਨ ਪਾਣੀ ਦੀ ਸੰਭਾਲ ਦੀਆਂ ਸਿਫਾਰਿਸ਼ਾਂ ਬਾਰੇ ਚਰਚਾ ਹੋਈ। ਗੱਲਬਾਤ ਦੌਰਾਨ ਕਿਸਾਨਾਂ ਨੇ ਪਾਣੀ ਦੇ ਕੀਮਤੀ ਸਰੋਤਾਂ ਬਚਾਉਣ ਦੀ ਜਰੂਰਤ ’ਤੇ ਜ਼ੋਰ ਦਿੱਤਾ। ਮੀਟਿੰਗ ਦੀ ਅਗਵਾਈ ਅਮਰਿੰਦਰ ਸਿੰਘ ਅਤੇ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੀਤੀ।
ਇਸ ਮੀਟਿੰਗ ਵਿੱਚ ਹਲਕਾ ਇੰਚਾਰਜ ਘਨੌਰ ਦੀ ਹੋ ਰਹੀ ਕਮੀ ’ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਮੌਜੂਦਾ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਪੰਜਾਬ ਲਈ ਘਾਤਕ ਸਿੱਧ ਹੋ ਸਕਦਾ ਹੈ।
ਇਸ ਮੀਟਿੰਗ ਵਿੱਚ ਜਿਲਾ ਮੀਤ ਪ੍ਰਧਾਨ ਮਲਕੀਤ ਸਿੰਘ, ਅਵਤਾਰ ਸਿੰਘ, ਦਲਜੀਤ ਸਿੰਘ, ਡਾ. ਨਵਦੀਪ ਸਿੰਘ, ਹਰਜੋਧ ਸਿੰਘ, ਨਰਿੰਦਰ ਸਿੰਘ ਨਿੰਦੀ ਆਦਿ ਸ਼ਾਮਲ ਹੋਏ।