ਡੀਸੀ ਪਟਿਆਲਾ ਨੇ ਪੈਰਾ ਕ੍ਰਿਕੇਟਰ ਆਮਿਰ ਹੁਸੈਨ ਲੋਨ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 8 ਜਨਵਰੀ- ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਵਲੋਂ ਪਟਿਆਲਾ ਦੌਰੇ ਤੇ ਆਏ ਪੈਰਾ ਕ੍ਰਿਕੇਟਰ ਆਮਿਰ ਹੁਸੈਨ ਲੋਨ (ਜੋ ਆਰੀਅਨਜ਼ ਗਰੁੱਪ ਆਫ਼ ਕਾਲਜਿਜ ਦੇ ਬ੍ਰਾਂਡ ਅੰਬੈਸਡਰ ਵੀ ਹਨ) ਨੂੰ ਸਨਮਾਨਿਤ ਕੀਤਾ।

ਐਸ ਏ ਐਸ ਨਗਰ, 8 ਜਨਵਰੀ- ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਵਲੋਂ ਪਟਿਆਲਾ ਦੌਰੇ ਤੇ ਆਏ ਪੈਰਾ ਕ੍ਰਿਕੇਟਰ ਆਮਿਰ ਹੁਸੈਨ ਲੋਨ (ਜੋ ਆਰੀਅਨਜ਼ ਗਰੁੱਪ ਆਫ਼ ਕਾਲਜਿਜ ਦੇ ਬ੍ਰਾਂਡ ਅੰਬੈਸਡਰ ਵੀ ਹਨ) ਨੂੰ ਸਨਮਾਨਿਤ ਕੀਤਾ।
ਇਸ ਮੌਕੇ ਐਸ ਪੀ ਪਟਿਆਲਾ ਮੁਹੰਮਦ ਸਰਫਰਾਜ਼ ਆਲਮ ਵੀ ਹਾਜ਼ਰ ਸਨ।
ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਆਮਿਰ ਦੀ ਕਹਾਣੀ ਦੇਸ਼ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਇੱਕ ਅਸਲੀ ਪ੍ਰੇਰਨਾ ਸਰੋਤ ਹੈ ਅਤੇ ਸਾਰੇ ਵਿਦਿਆਰਥੀਆਂ ਨੂੰ ਆਮਿਰ ਦੀ ਕਹਾਣੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਇਸ ਮੌਕੇ ਆਮਿਰ ਨੇ ਕਿਹਾ ਕਿ ਸਾਨੂੰ ਆਪਣੇ ਆਪ, ਆਪਣੀ ਕਾਬਲੀਅਤ ਅਤੇ ਆਪਣੇ ਸੁਪਨਿਆਂ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ। ਉਹਨਾਂ ਆਰੀਅਨਜ਼ ਗਰੁੱਪ ਆਫ਼ ਕਾਲਜਿਜ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦਾ ਧੰਨਵਾਦ ਕੀਤਾ।
ਇਸ ਮੌਕੇ ਆਰੀਅਨਜ਼ ਕਾਲਜ ਆਫ਼ ਇੰਜੀਨੀਅਰਿੰਗ ਦੇ ਡੀਨ, ਸਕਾਲਰਸ਼ਿਪ ਸ਼੍ਰੀਮਤੀ ਮਨਪ੍ਰੀਤ ਮਾਨ, ਅਤੇ ਐਚ ਓ ਡੀ ਇੰਜੀਨੀਅਰ ਮੁਦਾਸਿਰ ਵੀ ਮੌਜੂਦ ਸਨ।