ਗੜ੍ਹਸ਼ੰਕਰ ਦੀ ਸ਼ਾਂਤੀ ਤੇ ਧਾਰਮਿਕ ਪ੍ਰਵਿਰਤੀ ਨੂੰ ਅਪਰਾਧਾਂ ਨੇ ਗੰਧਲਾਇਆ, ਬੇਟੀ ਦੀ ਨਿਰਮਮ ਹਤਿਆ ਨਾਲ ਇਲਾਕੇ ‘ਚ ਸਹਿਮ ਦਾ ਮਾਹੌਲ

ਪੈਗ਼ਾਮ-ਏ-ਜਗਤ ਗੜ੍ਹਸ਼ੰਕਰ;- ਗੜ੍ਹਸ਼ੰਕਰ ਸ਼ਹਿਰ ਜਿਹੜਾ ਕਿ ਕਿਸੇ ਸਮੇਂ ਇਕ ਸ਼ਾਂਤ ਅਤੇ ਧਾਰਮਿਕ ਪ੍ਰਵਿਰਤੀ ਵਾਲਾ ਸ਼ਹਿਰ ਮੰਨਿਆ ਜਾਂਦਾ ਸੀ ,ਅੱਜ ਥੋੜੇ ਸਮੇਂ ਵਿੱਚ ਹੀ ਅਪਰਾਧਿਕ ਛਵੀ ਨਾਲ ਮਸ਼ਹੂਰ ਹੋ ਗਿਆ ਹੈ। ਪੈਗ਼ਾਮ ਏ ਜਗਤ ਗੜ੍ਹਸ਼ੰਕਰ ਤੋਂ ਬਲਜਿੰਦਰ ਕਿੱਤਣਾ ਦੀ ਰਿਪੋਟ ਇਹ ਵਿਚਾਰ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਪ੍ਰੈਸ ਮੀਟਿੰਗ ਚ ਗੱਲ ਬਾਤ ਕਰਦੇ ਹੋਏ ਰੱਖੇ, ਉਹਨਾਂ ਕਿਹਾ ਕਿ ਸ਼ਾਂਤ ਅਤੇ ਧਾਰਮਿਕ ਪ੍ਰਵਿਰਤੀ ਵਾਲੇ ਸਾਡੇ ਇਲਾਕੇ ਗੜ੍ਹਸ਼ੰਕਰ ਵਿੱਚ ਅੱਜ ਅਪਰਾਧ ,ਲੁੱਟਾਂ ਖੋਹਾਂ ਅਤੇ ਦਿਨਦਿਹਾੜੇ ਕਤਲੇਆਮ ਨੇ ਆਪਣਾ ਦਬ ਦਬਾ ਕਾਇਮ ਕਰ ਲਿਆ ਹੈ।

ਹਰ ਦਿਨ ਅਪਰਾਧਿਕ ਘਟਨਾਵਾਂ ਦੀਆਂ ਖਬਰਾਂ ਨਾਲ ਸ਼ਾਂਤਮਈ ਇਲਾਕੇ ਦੇ ਵਾਤਾਵਰਨ ਨੂੰ ਗੰਧਲਾ ਕਰਕੇ ਰੱਖ ਦਿੱਤਾ ਹੈ ਜਿਸ ਨਾਲ ਕਾਨੂੰਨ ਵਿਵਸਥਾ ਪੂਰੀ ਤਰਾ ਡਗਮਗਾ ਗਈ  ਹੈ। ਪਿਛਲੇ ਦਿਨੀ ਇਕ 23 ਸਾਲਾਂ ਬੇਟੀ ਦੀ ਲੁੱਟ ਖੋਹ ਤੋਂ ਬਾਅਦ ਨਿਰਮਮ ਹਤਿਆ ਨਾਲ ਪੂਰਾ ਇਲਾਕਾ ਦਹਿਲ ਕੇ ਰਹਿ ਗਿਆ ਅਤੇ ਜਿਸ ਨਾਲ ਸਹਿਮ ਦਾ ਮਹੌਲ ਬਣ ਗਿਆ ਹੈ ।ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਇਸ ਨਿਰਮਮ ਹਤਿਆ ਉੱਤੇ ਚਿੰਤਾ ਵਿਅਕਤ ਕਰਦੀ ਹੈ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਲਈ ਬੇਨਤੀ ਕਰਦੀ ਹੈ। 
ਇਥੇ ਸਵਾਲ ਪੈਦਾ ਹੋ ਗਿਆ ਹੈ ਕਿ ਇਸ ਦਾ ਜਿੰਮੇਵਾਰ ਕੌਣ ਹੈ, ਕਿਸ ਉੱਤੇ ਉਂਗਲ ਚੁੱਕੀ ਜਾਵੇ ਅਤੇ ਕਿਉ ਚੁੱਕੀ ਜਾਵੇ ਕਿਉਂਕਿ ਇਕ  ਉਂਗਲ ਚੁੱਕਣ ਨਾਲ ਸਿੱਧੀਆਂ ਤਿੰਨ ਉਂਗਲਾਂ ਸਾਡੇ ਉੱਪਰ ਤਣ ਜਾਂਦੀਆਂ ਹਨ, ਸਾਡਾ ਸਮਾਜ, ਸਾਡੇ ਸੰਸਕਾਰ ਸਾਡਾ ਸੁਰੱਖਿਆ ਸਿਸਟਮ ਕਿਸ ਕਿਸ ਤੇ ਉਂਗਲ ਚੁੱਕੀ ਜਾਵੇ ਇਹ ਸੋਚਣ ਦਾ ਵਿਸ਼ਾ ਹੈ। ਇਸ ਤੇ ਸਾਨੂੰ ਖ਼ੁਦ  ਵਿਚਾਰ ਕਰਨਾ ਪਵੇਗਾ। ਅੱਜ ਇਕ ਮਾਂ, ਧੀ ਅਤੇ ਭੈਣ ਅਜਾਦ ਬਾਹਰ ਨਹੀਂ ਘੁੰਮ ਸਕਦੀ। ਇਕ ਸਮਾਜ ਦੀ ਸਿਰਜਣਾ ਵਾਲਾ ਮੁੱਖ ਧੂਰਾ ਬੇਟੀਆਂ  ਆਦਮਖੋਰ ਅਪਰਾਧਿਕ ਸੋਚ ਵਾਲੇ ਅਨਸਰਾਂ ਕਾਰਨ ਡਰ ਦੇ ਮਹੌਲ  ਚ ਜਿਊਣ ਲਈ ਮਜਬੂਰ ਹਨ ,ਇੱਦਾ ਕਿਉ ਹੈ। 
ਇਸ ਲਈ ਜਿੰਮੇਵਾਰ ਸਾਡੀਆਂ ਸਰਕਾਰਾਂ ਹਨ , ਸਾਡੇ ਪੁਲਿਸ ਥਾਣੇ ਅਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ , ਸਾਡੇ ਸਿੱਖਿਆ ਦੇ ਮੰਦਿਰ ਸਕੂਲਾਂ ਚ ਸਿੱਖਿਆ ਦੇ ਨਾਮ ਤੇ ਵਪਾਰ ਚਲ ਪਏ ਹਨ , ਸਰਕਾਰੀ ਸਕੂਲਾਂ ਚ ਮੁੱਢਲੀ ਸਿੱਖਿਆ ਵੀ ਪੂਰੀ ਤਰਾ ਬੱਚਿਆਂ ਨੂੰ ਨਹੀਂ ਮਿਲ ਰਹੀ, ਅਧਿਆਪਕ ਸਾਹਿਬਾਨ ਮਿਡ ਡੇ ਮੀਲ ਤਿਆਰੀ ਅਤੇ ਉਸ ਦੇ ਹਿਸਾਬ ਕਿਤਾਬ ਚ  ਫਸੇ ਹੋਏ ਹਨ, ਇਸ ਤਰਾ ਸਿੱਖਿਅਤ ਕੀਤਾ ਜਾਵੇਗਾ।
 ਬੱਚਿਆਂ ਨੂੰ  ਕੀ ਸਕੂਲ ਆ ਗਏ ਖਾਣਾ ਖ਼ਾ ਲਿਆ ਘਰ ਨੂੰ ਚਲ ਗਏ ਇਹੀ ਰਹਿ ਗਿਆ ਸਿੱਖਿਆ ਦੇ ਮੰਦਿਰਾਂ ਵਿਚ ਪਰ ਸਕੂਲਾਂ  ਵਿੱਚ ਬੇਟੀਆਂ ਨੂੰ ਆਤਮ ਰੱਖਿਆ ਲਈ ਮਜਬੂਤ ਕਰਨ ਲਈ ਕਿਸੇ ਵੀ ਤਰਾਂ ਦਾ ਪ੍ਰਾਵਧਾਨ ਨਹੀਂ ਹੈ। ਸਕੂਲਾਂ ਚ ਜੂਡੋ ਕਰਾਟੇ, ਅਤੇ ਮੁੱਕੇਬਾਜ਼ੀ ਨੂੰ  ਜਰੂਰੀ  ਵਿਸ਼ੇ ਦੇ ਰੂਪ ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ, ਇਕ ਤੇ ਸਕੂਲਾਂ ਵਿੱਚ ਖੇਡਾਂ ਦਾ ਪੱਧਰ ਉੱਚਾ ਉਠੇਗਾ ਅਤੇ ਦੂਜਾ ਸਾਡੀਆਂ ਬੇਟੀਆਂ ਆਪਣੀ ਰੱਖਿਆ ਲਈ ਦਿਮਾਗੀ ਤੌਰ ਤੇ ਮਜ਼ਬੂਤ ਹੋ ਸਕਣਗੀਆਂ।