
ਕਾਮਰੇਡ ਸੁਰਜੀਤ ਸਿੰਘ ਕੁਲੇਵਾਲ ਸਦੀਵੀ ਵਿਛੋੜਾ ਦੇ ਗਏ।
ਗੜਸ਼ੰਕਰ 05 ਨਵੰਬਰ- ਸੰਘਰਸ਼ਸ਼ੀਲ ਸਾਥੀ ਸੁਰਜੀਤ ਸਿੰਘ ਕੁਲੇਵਾਲ ਦਾ ਦਾਹ ਸਸਕਾਰ ਇੰਨਕਲਾਬੀ ਜੋਸ਼ੋ ਖਰੋਸ਼ ਨਾਲ ਕਰ ਦਿੱਤਾ ਗਿਆ ।
ਗੜਸ਼ੰਕਰ 05 ਨਵੰਬਰ- ਸੰਘਰਸ਼ਸ਼ੀਲ ਸਾਥੀ ਸੁਰਜੀਤ ਸਿੰਘ ਕੁਲੇਵਾਲ ਦਾ ਦਾਹ ਸਸਕਾਰ ਇੰਨਕਲਾਬੀ ਜੋਸ਼ੋ ਖਰੋਸ਼ ਨਾਲ ਕਰ ਦਿੱਤਾ ਗਿਆ ।ਸਾਥੀ ਦਰਸ਼ਨ ਸਿੰਘ ਮੱਟੂ ਸੂਬਾ ਕਮੇਟੀ ਮੈਂਬਰ, ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ,ਕੈਪਟਨ ਕਰਨੈਲ ਸਿੰਘ,ਜੋਗਿੰਦਰ ਸਿੰਘ ਥਾਂਦੀ, ਪਰੇਮ ਸਿੰਘ ਰਾਨਾ, ਗੋਪਾਲ ਸਿੰਘ ਥਾਂਦੀ,ਸੁਰਿੰਦਰ ਚੁੰਬਰ, ਅਮਰਜੀਤ ਸਿੰਘ ਕੁਲੇਵਾਲ, ਪੱਤਰਕਾਰ ਡਾਕਟਰ ਜੋਗਿੰਦਰ ਸਿੰਘ ਕੁਲੇਵਾਲ ਨੇ ਪਾਰਟੀ ਦਾ ਝੰਡਾ ਪਾਇਆ ਗਿਆ।ਸਾਥੀਆ ਤੇਰੇ ਕਾਜ ਅਧੂਰੇ ਲਾਕੇ ਜਿੰਦਗੀਆਂ ਲਾਕੇ ਕਰਾਂਗੇ ਪੂਰੇ ,ਇੰਨਕਲਾਬ ਜਿੰਦਾਬਾਦ ਦੇ ਨਾਹਰੇ ਲਗਾਏ ਗਏ। ਸਾਥੀ ਸੁਰਜੀਤ ਸਿੰਘ ਕੁਲੇਵਾਲ ਦਾ ਸ਼ਰਧਾਂਜਲੀ ਸਮਾਗਮ ਗਿਆਰਾਂ ਨਵੰਬਰ 2023 ਨੂੰ ਕੁਲੇਵਾਲ ਵਿਖੇ ਕੀਤਾ ਜਾਵੇਗਾ।
