ਕਾਮਰੇਡ ਬਖਸ਼ੀਸ਼ ਸਿੰਘ ਦਿਆਲ ਨੂੰ ਸਰਵਸੰਮਤੀ ਨਾਲ ਗੜ੍ਹੀ ਮੱਟੋਂ ਸਹਿਕਾਰੀ ਸਭਾ ਦਾ ਪ੍ਰਧਾਨ ਚੁਣਿਆ ਗਿਆ

ਗੜ੍ਹਸ਼ੰਕਰ 3 ਅਕਤੂਬਰ - ਅੱਜ ਦੀ ਗੜ੍ਹੀ ਮੱਟੋਂ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਲਿਮ: ਗੜ੍ਹੀ ਮੱਟੋਂ ਵਿਖੇ ਸਭਾ ਦੀ ਕਮੇਟੀ ਦੇ ਪ੍ਰਧਾਨ ਦੀ ਚੋਣ ਸਰਵਸੰਮਤੀ ਨਾਲ ਹੋਈ। ਜਿਸ ਵਿੱਚ ਕਾਮਰੇਡ ਬਖਸ਼ੀਸ਼ ਸਿੰਘ ਦਿਆਲ ਨੂੰ ਪਿੰਡ ਗੜ੍ਹੀ ਤੋਂ ਸਭਾ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਦਰਸ਼ਨ ਸਿੰਘ ਨੂੰ ਪਿੰਡ ਸ਼ਾਹਪੁਰ ਤੋਂ ਸਭਾ ਦੀ ਕਮੇਟੀ ਦਾ ਉਪ ਪ੍ਰਧਾਨ ਚੁਣਿਆ ਗਿਆ।

ਇਸ ਤੋਂ ਇਲਾਵਾ ਮਹਿੰਦਰ ਸਿੰਘ ਪਿੰਡ ਮੱਟੋਂ, ਚਮਨ ਲਾਲ ਪਿੰਡ ਖਾਨਪੁਰ, ਮੁੱਖਤਿਆਰ ਸਿੰਘ ਪਿੰਡ ਖਾਨਪੁਰ, ਸਲਿੰਦਰਪਾਲ, ਸ਼੍ਰੀਮਤੀ ਚੰਪਾ ਰਾਣੀ ਪਿੰਡ ਪਾਹਲੇਵਾਲ, ਮਨਜੀਤ ਸਿੰਘ ਪਿੰਡ ਸਦਰਪੁਰ, ਨਿਰਮਲ ਸਿੰਘ ਪਿੰਡ ਚੱਕ ਰੋਤਾ ਨੂੰ ਸਭਾ ਦੀ ਕਮੇਟੀ ਦਾ ਮੈਂਬਰ ਚੁਣਿਆ ਗਿਆ। 
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਦਰਸ਼ਨ ਸਿੰਘ ਮੱਟੂ, ਸੀ ਪੀ ਆਈ ਐਮ ਦੇ ਸੂਬਾ ਆਗੂ ਬੀਬੀ ਸੁਭਾਸ਼ ਮੱਟੂ, ਪ੍ਰੇਮ ਰਾਣਾ ਸਾਬਕਾ ਸਰਪੰਚ ਅਤੇ ਸ਼੍ਰੀ ਵਿਨੋਦ ਕੁਮਾਰ ਸਾਬਕਾ ਪ੍ਰਧਾਨ ਦੀ ਗੜੀ ਮੱਟੋਂ ਕੋਆਪਰੇਟਿਵ ਸੁਸਾਇਟੀ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਮੁਬਾਰਕਬਾਦ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਜੰਗ ਬਹਾਦਰ ਸਿੰਘ ਸੈਕਟਰੀ, ਮਹਿੰਦਰ ਪਾਲ ਚੌਕੀਦਾਰ ਤੋਂ ਇਲਾਵਾ ਪਿੰਡਾਂ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।