ਊਨਾ-ਜੈਜੋਂ ਤੋਂ ਕੁਠਾਰ ਬੀਟ ਲਿੰਕ ਸੜਕ 17 ਦਿਨਾਂ ਲਈ ਬੰਦ ਰਹੇਗੀ।

ਊਨਾ, 5 ਦਸੰਬਰ - ਜ਼ਿਲ੍ਹਾ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਮੋਟਰ ਵਹੀਕਲ ਐਕਟ 1988 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਊਨਾ-ਜੈਜੋਂ ਤੋਂ ਕੁਠਾਰ ਪਾਸ ਸੜਕ ਵਿਚਕਾਰ ਆਵਾਜਾਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ |

ਊਨਾ, 5 ਦਸੰਬਰ - ਜ਼ਿਲ੍ਹਾ ਮੈਜਿਸਟ੍ਰੇਟ ਰਾਘਵ ਸ਼ਰਮਾ ਨੇ ਮੋਟਰ ਵਹੀਕਲ ਐਕਟ 1988 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਊਨਾ-ਜੈਜੋਂ ਤੋਂ ਕੁਠਾਰ ਪਾਸ ਸੜਕ ਵਿਚਕਾਰ ਆਵਾਜਾਈ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ਕਿਹਾ ਕਿ ਇਸ ਸੜਕ 'ਤੇ 4 ਤੋਂ 20 ਦਸੰਬਰ ਦੀ ਅੱਧੀ ਰਾਤ ਤੱਕ 17 ਦਿਨਾਂ ਲਈ ਵਾਹਨਾਂ ਦੀ ਆਵਾਜਾਈ ਬੰਦ ਰਹੇਗੀ। ਉਨ੍ਹਾਂ ਦੱਸਿਆ ਕਿ ਇਹ ਹੁਕਮ ਬਰਸਾਤ ਕਾਰਨ ਕੁਠਾਰ ਬੀਟ ਲਿੰਕ ਰੋਡ ਨੂੰ ਹੋਏ ਨੁਕਸਾਨ ਦੀ ਮੁਰੰਮਤ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।