ਖ਼ਾਲਸਾ ਕਾਲਜ ’ਚ ਕਮਿਸਟਰੀ ਵਿਭਾਗ ਵਲੋਂ ਕਾਰੋਬਾਰ ਸਬੰਧੀ ਸੈਸ਼ਨ ਕਰਵਾਇਆ

ਗੜ੍ਹਸ਼ੰਕਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਕਮਿਸਟਰੀ ਵਿਭਾਗ ਅਤੇ ਆਈ.ਆਈ.ਸੀ. ਦੇ ਸਾਂਝੇ ਸਹਿਯੋਗ ਨਾਲ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਦੀ ਯੋਗ ਅਗਵਾਈ ਹੇਠ ‘ਲਰਨ ਸਟਾਰਟ-ਅੱਪ ਅਤੇ ਮੀਨੀਮਮ ਵਾਏਬਲ ਪ੍ਰੋਡਕਟ ਬਿਜ਼ਨਸ’ ਵਿਸ਼ੇ ’ਤੇ ਇਕ ਦਿਨਾਂ ਸਲਾਹ ਸੈਸ਼ਨ ਕਰਵਾਇਆ ਗਿਆ।

ਸੈਸ਼ਨ ਦਾ ਆਰੰਭ ਕਮਿਟਰੀ ਵਿਭਾਗ ਦੇ ਮੁੱਖੀ ਡਾ. ਮੁਕੇਸ਼ ਸ਼ਰਮਾ ਨੇ ਕੀਤਾ। ਉਨ੍ਹਾਂ ਉਦਮਤਾ ਸਟਾਰਟ-ਅੱਪ, ਸੱਭਿਆਚਾਰਕ ਤੇ ਇਕ ਕਾਰੋਬਾਰੀ ਉੱਦਮ ਸ਼ੁਰੂ ਕਰਨ ਤੋਂ ਪਹਿਲਾ ਘੱਟੋ ਘੱਟ ਇਕ ਸੰਭਵ ਉਤਪਾਦ ਵਿਕਸਿਤ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸੈਸ਼ਨ ਵਿਚ ਵਿਭਾਗ ਪ੍ਰੋਫੈਸਰ ਸਾਹਿਬਾਨ ਤੋਂ ਇਲਾਵਾ ਵਿਦਿਆਰਥੀਆਂ ਨੇ ਹਿੱਸਾ ਲਿਆ। 
ਭਾਗੀਦਾਰਾਂ ਨੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮ ਉਲੀਕਣ ਦੀ ਮੰਗ ਕੀਤੀ। ਇਸ ਮੌਕੇ ਪ੍ਰੋ. ਨੀਰਜ ਵਿਰਦੀ, ਪ੍ਰੋ. ਬਲਦੀਪ ਕੌਰ, ਪ੍ਰੋ. ਸੰਦੀਪ ਕੌਰ, ਪ੍ਰੋ. ਈਸ਼ਾ ਰਾਣੀ ਤੇ ਵਿਦਿਆਰਥੀ ਹਾਜ਼ਰ ਹੋਏ।