ਸੀ.ਬੀ.ਆਈ. ਦੀ ਅਦਾਲਤ ਨੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਸੁਣਾਈ ਸਜ਼ਾ

ਐਸ.ਏ.ਐਸ. ਨਗਰ, 31 ਮਈ- 1993 ਵਿੱਚ ਦੋ ਨੌਜਵਾਨਾਂ ਬਲਵਿੰਦਰ ਸਿੰਘ ਪਪੂ ਅਤੇ ਬਲਵੀਰ ਸਿੰਘ ਨੂੰ ਅਗਵਾ ਕਰਨ, ਨਾਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਦੇ ਮਾਮਲੇ ਵਿੱਚ ਮੁਹਾਲੀ ਦੀ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਉਸ ਸਮੇਂ ਦੇ ਤਤਕਾਲੀ ਇੰਸਪੈਕਟਰ ਮਨਜੀਤ ਸਿੰਘ ਨੂੰ ਅੱਠ ਸਾਲ, ਤਤਕਾਲੀ ਥਾਣੇਦਾਰ ਕਰਮਜੀਤ ਸਿੰਘ ਨੂੰ ਤਿੰਨ ਸਾਲ ਅਤੇ ਤਤਕਾਲੀ ਐਸ.ਆਈ. ਗੁਰਮੇਜ ਸਿੰਘ ਨੂੰ ਅੱਠ ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਸਿਪਾਹੀ ਕਸ਼ਮੀਰ ਸਿੰਘ ਅਤੇ ਸਿਪਾਹੀ ਹਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ 1993 ਵਿੱਚ ਥਾਣੇਦਾਰ ਕਰਮਜੀਤ ਸਿੰਘ ਦੀ ਅਗਵਾਈ ਵਾਲੀ ਪੁਲੀਸ ਨੇ ਪਿੰਡ ਰਾਵਲਪਿੰਡੀ ਵਿੱਚੋਂ ਬਲਵਿੰਦਰ ਸਿੰਘ ਪਪੂ ਨੂੰ ਦੇ ਨੌਜਵਾਨ ਨੂੰ ਜ਼ਬਰਦਸਤੀ ਘਰੋਂ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਬਲਵਿੰਦਰ ਸਿੰਘ ਦਾ ਕੋਈ ਵੀ ਅਤਾ-ਪਤਾ ਨਹੀਂ ਲੱਗਾ। ਮਨਜੀਤ ਸਿੰਘ ਥਾਣੇਦਾਰ ਦੀ ਅਗਵਾਈ ਵਾਲੀ ਟੀਮ ਨੇ ਬਲਵੀਰ ਸਿੰਘ ਨੂੰ ਦੇ ਵਿਅਕਤੀ ਨੂੰ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਉਸ ਦਾ ਵੀ ਕੋਈ ਅਤਾ-ਪਤਾ ਨਹੀਂ ਲੱਗਾ।
ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੌਜਵਾਨਾਂ ਨੂੰ ਪੁਲੀਸ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਅਤੇ ਉਸ ਤੋਂ ਬਾਅਦ ਪਰਿਵਾਰ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਪੁਲੀਸ ਮੁਕਾਬਲਾ ਕਰਕੇ ਮਾਰ ਦਿੱਤਾ ਗਿਆ ਹੈ। ਪਰਿਵਾਰ ਵੱਲੋਂ ਪੁਲੀਸ ਅਫਸਰਾਂ ਵੱਲੋਂ ਸੁਣਵਾਈ ਨਾ ਕਰਨ ਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਹਾਈ ਕੋਰਟ ਵੱਲੋਂ ਇਸ ਮਾਮਲੇ ਦੀ ਤਫਤੀਸ਼ ਸੀ.ਬੀ.ਆਈ. ਨੂੰ ਸੌਂਪ ਦਿੱਤੀ।
ਸੀ.ਬੀ.ਆਈ. ਵੱਲੋਂ ਇਸ ਮਾਮਲੇ ਦੀ ਤਫਤੀਸ਼ ਕਰਦਿਆਂ ਕਰਮਜੀਤ ਸਿੰਘ ਤਤਕਾਲੀ ਥਾਣੇਦਾਰ, ਤਤਕਾਲੀ ਇੰਸਪੈਕਟਰ ਮਨਜੀਤ ਸਿੰਘ, ਤਤਕਾਲੀ ਕਾਂਸਟੇਬਲ ਕਸ਼ਮੀਰ ਸਿੰਘ, ਤਤਕਾਲੀ ਥਾਣੇਦਾਰ ਗੁਰਮੇਜ ਸਿੰਘ ਅਤੇ ਤਤਕਾਲੀ ਕਾਂਸਟੇਬਲ ਹਰਜੀਤ ਸਿੰਘ ਵਿਰੁੱਧ ਧਾਰਾ 120-ਬੀ, 342, 218 ਦੇ ਤਹਿਤ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ। ਇਸ ਮਾਮਲੇ ਵਿੱਚ ਧਾਰਾ 302 ਵੀ ਲਗਾਈ ਗਈ ਸੀ।
ਅਦਾਲਤ ਵਿੱਚ ਕਈ ਸਾਲ ਇਸ ਕੇਸ ਦੀ ਸੁਣਵਾਈ ਚੱਲਦੀ ਰਹੀ ਅਤੇ ਇਸ ਮਾਮਲੇ ਵਿੱਚ ਝੂਠਾ ਪੁਲੀਸ ਮੁਕਾਬਲਾ ਕਰਨ ਵਾਲੇ ਦੋ ਪੁਲੀਸ ਅਫਸਰਾਂ ਦੀ ਮੌਤ ਹੋ ਗਈ ਜਿਸ ਕਾਰਨ ਧਾਰਾ 302 ਦੇ ਤਹਿਤ ਹੋਰਾਂ ਨੂੰ ਸਜ਼ਾ ਨਹੀਂ ਦਿੱਤੀ ਜਾ ਸਕੀ।
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਹੇਠਲੀ ਅਦਾਲਤ ਵੱਲੋਂ ਦੋਸ਼ੀਆਂ ਨੂੰ ਸਜ਼ਾ ਘੱਟ ਸੁਣਾਈ ਗਈ ਹੈ। ਇਸ ਕਰਕੇ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਵਾਉਣ ਲਈ ਜਦ ਅਪੀਲ ਦਾਇਰ ਕਰਨਗੇ।