ਤੰਗੋਰੀ ਪਿੰਡ ਦੇ ਸਕੂਲ ਵਿੱਚ ਬੱਚਿਆਂ ਨੂੰ ਕਾਪੀਆਂ ਵੰਡੀਆਂ, ਸਕੂਲ ਵਿੱਚ ਪੌਦੇ ਲਗਵਾਏ
ਐਸ ਏ ਐਸ ਨਗਰ, 6 ਅਗਸਤ- ਹੈਲਪਏਜ ਵੈਲਫੇਅਰ ਸੋਸਾਇਟੀ (ਰਜਿ.) ਮੁਹਾਲੀ ਵੱਲੋਂ ਗੌਰਮਿੰਟ ਪ੍ਰਾਇਮਰੀ ਸਕੂਲ ਤੰਗੋਰੀ ਵਿੱਚ ਲੋੜਵੰਦ ਬੱਚਿਆਂ ਨੂੰ ਕਾਪੀਆਂ, ਪੈਨਸਿਲਾਂ, ਰਬੜਾਂ ਆਦਿ ਵੰਡੀਆਂ ਗਈਆਂ ਅਤੇ ਸਕੂਲ ਵਿੱਚ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ।

ਸੋਸਾਇਟੀ ਦੇ ਪ੍ਰਧਾਨ ਸ੍ਰੀ ਗੁਰਦੇਵ ਸਿੰਘ ਦੀ ਅਗਵਾਈ ਹੇਠ ਹੋਏ ਇਸ ਪ੍ਰੋਗਰਾਮ ਦੌਰਾਨ ਸੁਸਾਇਟੀ ਦੇ ਜਨਰਲ ਸਕੱਤਰ ਸ੍ਰੀ ਬਲਰਾਜ ਸਿੰਘ, ਚੇਅਰਮੈਨ ਸ਼੍ਰੀ ਪ੍ਰਮੋਦ ਮਿੱਤਰਾ ਐਮ ਸੀ, ਵਿੱਤ ਸਕੱਤਰ ਸ੍ਰੀ ਲਖਵਿੰਦਰ ਸਿੰਘ, ਹਾਈ ਸਕੂਲ ਦੇ ਹੈੱਡ ਟੀਚਰ ਸ਼੍ਰੀਮਤੀ ਮਨਿੰਦਰ ਕੌਰ, ਪ੍ਰਾਇਮਰੀ ਸਕੂਲ ਦੇ ਹੈੱਡ ਟੀਚਰ ਸ਼੍ਰੀਮਤੀ ਰਣਜੀਤ ਕੌਰ, ਈ ਈ ਟੀ ਅਧਿਆਪਕਾ ਸ਼੍ਰੀਮਤੀ ਪੂਨਮ ਅਤੇ ਸ਼੍ਰੀਮਤੀ ਸੁਖਜੀਤ ਕੌਰ ਅਤੇ ਹੋਰ ਸਟਾਫ਼ ਤੋਂ ਇਲਾਵਾ ਪਿੰਡ ਦੇ ਸਰਪੰਚ ਸ੍ਰੀ ਕੁਲਦੀਪ ਸਿੰਘ, ਚੇਅਰਮੈਨ ਸ੍ਰੀ ਮਨਜੀਤ ਸਿੰਘ, ਬੰਟੀ ਸਿੰਘ ਪੰਚ, ਗੁਰਮੁਖ ਸਿੰਘ ਮੈਂਬਰ, ਹਰਪਾਲ ਸਿੰਘ ਮੈਂਬਰ, ਸੁਖਵਿੰਦਰ ਸਿੰਘ ਪੰਚ ਤੋਂ ਇਲਾਵਾ ਸਕੂਲ ਦੇ ਬੱਚੇ ਤੇ ਹੋਰ ਪਤਵੰਤੇ ਸੱਜਣ ਮੈਂਬਰ ਹਾਜ਼ਰ ਸਨ।