ਪੰਜਾਬ ਵਿਚ ਜੰਗਲ ਰਾਜ, ਅਮਨ ਕਾਨੂੰਨ ਵਰਗੀ ਕੋਈ ਚੀਜ਼ ਨਹੀਂ: ਸੀ ਪੀ ਆਈ

ਚੰਡੀਗੜ੍ਹ, 19 ਮਾਰਚ: ਸੀ ਪੀ ਆਈ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਦਿਨ-ਬ-ਦਿਨ ਵਿਗੜ ਰਹੀ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਸੂਬੇ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਅਤੀ ਨਿਰਾਸ਼ਾਜਨਕ ਹੈ।

ਚੰਡੀਗੜ੍ਹ, 19 ਮਾਰਚ: ਸੀ ਪੀ ਆਈ ਨੇ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਹਾਲਤ ਦਿਨ-ਬ-ਦਿਨ ਵਿਗੜ ਰਹੀ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਸੂਬੇ ਦੀ ਸੱਤਾ ਤੇ ਕਾਬਜ ਆਮ ਆਦਮੀ ਪਾਰਟੀ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਅਤੀ ਨਿਰਾਸ਼ਾਜਨਕ ਹੈ।
ਉਹਨਾਂ ਕਿਹਾ ਕਿ ਸੂਬੇ ਦੀ ਰਾਜਨੀਤਕ, ਆਰਥਿਕ ਅਤੇ ਸਮਾਜਿਕ ਹਾਲਤ ਗੰਭੀਰ ਬਣੀ ਹੋਈ ਹੈ। ਉਹਨਾਂ ਕਿਹਾ ਕਿ ਦਿੱਲੀ ਵਿਚ ਚੋਣਾਂ ਹਾਰਨ ਪਿੱਛੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਬੁਖਲਾ ਗਈ ਹੈ ਜਿਸਦੇ ਨਤੀਜੇ ਵਜੋਂ ਨਸ਼ਿਆਂ ਵਿਰੁੱਧ ਲੜਾਈ ਦੇ ਬਹਾਨੇ ਯੋਗੀ ਅਦਿਤਿਆ ਨਾਥ ਦੀ ਬੁਲਡੋਜਰ ਨੀਤੀ ਅਖਤਿਆਰ ਕਰਕੇ ਘਰਾਂ ਨੂੰ ਢਾਹਿਆ ਜਾ ਰਿਹਾ ਹੈ ਅਤੇ ਇਨਕਾਊਂਟਰ ਕਰਕੇ ਅਨੇਕਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ 13 ਮਾਰਚ ਨੂੰ ਅਗਵਾਕਾਰਾਂ ਤੋਂ ਇਕ ਬੱਚੇ ਨੂੰ ਛੁਡਾਉਣ ਪਿੱਛੋਂ, ਜਿਸ ਵਿਚ ਇਕ ਅਗਵਾਕਾਰ ਮਾਰਿਆ ਗਿਆ, ਪਟਿਆਲਾ ਵਿਖੇ ਸ਼ਰਾਬ ਦੇ ਨਸ਼ੇ ਵਿਚ ਪੁਲੀਸ ਦੀ ਧਾੜ ਨੇ ਇਕ ਆਰਮੀ ਦੇ ਕਰਨਲ ਅਤੇ ਉਸਦੇ ਪੁੱਤਰ ਨੂੰ ਬੇਰਹਿਮੀ ਨਾਲ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ ਅਤੇ ਧਮਕੀਆਂ ਦਿੰਦੇ ਰਹੇ ਕਿ ਇਕ ਇਨਕਾਊਂਟਰ ਕਰਕੇ ਆਏ ਹਾਂ ਤੇ ਇਕ ਹੋਰ ਇਨਕਾਊਂਟਰ ਨਾ ਕਰਨਾ ਪਵੇ। 
ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੁਲੀਸ ਵਿਰੁੱਧ ਇਕ ਸ਼ਬਦ ਵੀ ਨਹੀਂ ਆਖਿਆ ਉਲਟਾ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਨੇ ਅਮਨ-ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਆਖਿਆ ਕਿ ਦੋਸ਼ੀਆਂ ਤੇ ਇਨਕਾਊਂਟਰ ਕੀਤੇ ਜਾਣਗੇ।
ਸ੍ਰ ਬਰਾੜ ਨੇ ਕਿਹਾ ਕਿ ਸੀ ਪੀ ਆਈ ਅਤੇ ਹੋਰ ਜਮਹੂਰੀ ਸ਼ਕਤੀਆਂ ਨੇ ਲਗਾਤਾਰ ਨਸ਼ਿਆਂ, ਕੁਰਪਸ਼ਨ, ਬੇਰੁਜ਼ਗਾਰੀ ਅਤੇ ਅਮਨ ਕਾਨੂੰਨ ਵਾਸਤੇ ਸੰਘਰਸ਼ ਕੀਤਾ ਹੈ ਤੇ ਹੁਣ ਵੀ ਸਰਕਾਰ ਜੇਕਰ ਇਹਨਾਂ ਲਾਹਨਤਾਂ ਵਿਰੁੱਧ ਲੜਦੀ ਰਹੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੇਕਰ ਸੱਚਮੁਚ ਹੀ ਨਸ਼ਿਆਂ ਵਿਰੁੱਧ ਲੜਨਾ ਹੈ ਤਾਂ ਇਹ ਰਾਜਸੀ ਪੁਲੀਸ ਅਤੇ ਨਸ਼ਾ ਮਾਫੀਆ ਗਠਜੋੜ ਨੂੰ ਤੋੜੇ ਅਤੇ ਵੱਡੇ ਵੱਡੇ ਪੁਲੀਸ ਅਫਸਰ ਅਤੇ ਰਾਜਸੀ ਨੇਤਾਵਾਂ ਜਿਨ੍ਹਾਂ ਕਰਕੇ ਪੰਜਾਬ ਦੀ ਜਵਾਨੀ ਪੂਰੀ ਤਰ੍ਹਾਂ ਬਰਬਾਦ ਹੋ ਰਹੀ ਹੈ, ਵਿਰੁੱਧ ਕਾਰਵਾਈ ਕਰੇ ਅਤੇ ਉਹਨਾਂ ਦੀਆਂ ਕੋਠੀਆਂ ਤੇ ਬੁਲਡੋਜਰ ਚਾੜ੍ਹੇ ਜਾਣ, ਵਰਨਾ ਇਹ ਸਾਰੀ ਕਾਰਗੁਜ਼ਾਰੀ ਮੋਦੀ-ਸ਼ਾਹ ਵਾਲੀ ਜੁਮਲੇਬਾਜ਼ੀ ਅਤੇ ਡਰਾਮੇਬਾਜ਼ੀ ਸਾਬਿਤ ਹੋਵੇਗੀ।