ਪ੍ਰੇਮ ਵਿਸ਼ਵਾਸ਼ ਨੇ ਸਪੈਸ਼ਲ ਬੱਚਿਆਂ ਨਾਲ ਮਨਾਇਆ ਪਤਨੀ ਦਾ ਜਨਮ ਦਿਨ
ਹੁਸ਼ਿਆਰਪੁਰ- ਜੇ.ਐੱਸ.ਐੱਸ.ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਵਿੱਚ ਐੱਸ.ਬੀ.ਆਈ.ਦੇ ਐੱਚ.ਆਰ.ਮੈਨੇਜਰ ਪ੍ਰੇਮ ਵਿਸ਼ਵਾਸ਼ ਮੰਗਲਾ ਵੱਲੋਂ ਆਪਣੀ ਪਤਨੀ ਦੀਪਤੀ ਭਾਰਦਵਾਜ ਦਾ ਜਨਮ ਦਿਨ ਸਪੈਸ਼ਲ ਬੱਚਿਆਂ ਦੇ ਨਾਲ ਮਨਾਇਆ ਗਿਆ, ਇਸ ਮੌਕੇ ਉਨ੍ਹਾਂ ਦੇ ਪਿਤਾ ਪਵਨ ਕੁਮਾਰ ਮੰਗਲਾ ਤੇ ਸ਼੍ਰੀਮਤੀ ਵਿਜੇ ਰਾਣੀ ਵੀ ਮੌਜੂਦ ਰਹੇ।

ਇਸ ਮੌਕੇ ਪ੍ਰੇਮ ਵਿਸ਼ਵਾਸ਼ ਵੱਲੋਂ ਸਟਾਫ, ਸੁਸਾਇਟੀ ਮੈਂਬਰਾਂ ਤੇ ਸਪੈਸ਼ਲ ਬੱਚਿਆਂ ਲਈ ਲੰਗਰ ਲਗਾਇਆ ਗਿਆ ਤੇ ਬੱਚਿਆਂ ਨਾਲ ਕੇਕ ਵੀ ਕੱਟਿਆ ਤੇ ਸਕੂਲ ਨੂੰ 21 ਹਜਾਰ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ ਕੀਤਾ ਗਿਆ।
ਇਸ ਮੌਕੇ ਆਸ਼ਾਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ, ਸੈਕਟਰੀ ਕਰਨਲ ਗੁਰਮੀਤ ਸਿੰਘ, ਮਲਕੀਤ ਸਿੰਘ ਮਹੇੜੂ, ਹਰਮੇਸ਼ ਤਲਵਾੜ, ਸੀ.ਏ.ਤਰਨਜੀਤ ਸਿੰਘ, ਸੀ.ਏ.ਅਜੇ, ਰਾਮ ਆਸਰਾ, ਮਸਤਾਨ ਸਿੰਘ ਗਰੇਵਾਲ, ਪਿ੍ਰੰਸੀਪਲ ਸ਼ੈਲੀ ਸ਼ਰਮਾ, ਵਾਈਸ ਪਿ੍ਰੰਸੀਪਲ ਇੰਦੂ ਬਾਲਾ, ਕੋਰਸ ਕੋਆਰਡੀਨੇਟਰ ਬਰਿੰਦਰ ਕੁਮਾਰ, ਰਾਜੀਵ ਪ੍ਰਾਸ਼ਰ, ਕੁੰਦਨ ਕੁਮਾਰ ਰਿਜਨਲ ਮੈਨੇਜਰ ਐਸ.ਬੀ.ਆਈ. ਆਦਿ ਵੀ ਮੌਜੂਦ ਰਹੇ।
ਇਸ ਸਮੇਂ ਸਪੈਸ਼ਲ ਬੱਚਿਆਂ ਵੱਲੋਂ ਦੀਪਤੀ ਭਾਰਦਵਾਜ ਦਾ ਧੰਨਵਾਦ ਕੀਤਾ ਗਿਆ।