ਮਾਹਿਲਪੁਰ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਇੱਕ ਨੌਜਵਾਨ ਗ੍ਰਿਫ਼ਤਾਰ

ਹੁਸ਼ਿਆਰਪੁਰ- ਮਾਹਿਲਪੁਰ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ 12 ਨਸ਼ੀਲੇ ਟੀਕਿਆਂ ਸਮੇਤ ਗ੍ਰਿਫ਼ਤਾਰ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ, ਉੱਚ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਪੁਲਿਸ ਥਾਣਾ ਮਾਹਿਲਪੁਰ ਵਿਚ ਤਾਇਨਾਤ ਸਬ ਇੰਸਪੈਕਟਰ ਰਮਨਦੀਪ ਕੌਰ ਆਪਣੀ ਪੁਲਿਸ ਪਾਰਟੀ ਸਮੇਤ ਨਸ਼ਿਆਂ, ਨਸ਼ੇੜੀਆਂ ਅਤੇ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਸਰਕਾਰ ਦੀ ਮੁਹਿੰਮ ਦੌਰਾਨ ਗਸ਼ਤ ਕਰ ਰਹੇ ਸਨ।

 ਇਸ ਦੌਰਾਨ, ਜਦੋਂ ਉਹ ਨੰਗਲ ਰੋਡ ਮਾਹਿਲਪੁਰ ਤੋਂ ਬਘੋਰਾ ਪਿੰਡ ਵੱਲ ਜਾ ਰਹੇ ਸਨ, ਉਨ੍ਹਾਂ ਨੇ ਸਾਹਮਣੇ ਤੋਂ ਆ ਰਹੇ ਇੱਕ ਜੁਪਿਟਰ ਸਕੂਟੀ (ਬਿਨਾਂ ਨੰਬਰ) ਸਵਾਰ ਨੌਜਵਾਨ ਨੂੰ ਰੋਕਿਆ।
ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਉਸ ਨੇ ਆਪਣਾ ਨਾਂ ਰਾਜ ਕੁਮਾਰ ਪੁੱਤਰ ਤਰਸੇਮ ਲਾਲ ਨਿਵਾਸੀ ਵਾਰਡ ਨੰਬਰ 2, ਸਬਜ਼ੀ ਮੰਡੀ, ਮਾਹਿਲਪੁਰ ਦੱਸਿਆ। ਉਸ ਦੀ ਤਲਾਸ਼ੀ ਲੈਣ 'ਤੇ ਉਸਦੇ ਕੋਲੋਂ ਰੂਈ ਵਿੱਚ ਲਪੇਟ ਕੇ ਰੱਖੇ 12 ਨਸ਼ੀਲੇ ਟੀਕੇ ਬਿਨਾਂ ਲੇਬਲ ਦੇ ਬਰਾਮਦ ਹੋਏ।
ਇਸ ਸਬੰਧੀ ਮਾਹਿਲਪੁਰ ਪੁਲਿਸ ਵੱਲੋਂ ਉਸ ਦੇ ਖ਼ਿਲਾਫ਼ ਧਾਰਾ 22/61/85 ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।