ਬਸਪਾ ਚੱਬੇਵਾਲ "ਪੰਜਾਬ ਸੰਭਾਲੋ ਰੈਲ਼ੀ" ਨਵਾਂ ਇਤਿਹਾਸ ਸਿਰਜੇਗੀ - ਠੇਕੇਦਾਰ ਭਗਵਾਨ ਸਿੱਧੂ, ਐਡਵੋਕੇਟ ਮਾਨਾ

ਹੁਸ਼ਿਆਰਪੁਰ- ਬਹੁਜਨ ਸਮਾਜ ਪਾਰਟੀ ਹਲਕਾ ਚੱਬੇਵਾਲ ਦੇ ਆਗੂਆਂ ਨੇ 23 ਅਗਸਤ ਦੀ "ਪੰਜਾਬ ਸੰਭਾਲੋ ਰੈਲੀ" ਦੀ ਸਫਲਤਾ ਲਈ ਪਿੰਡ ਹਕੂਮਤਪੁਰ, ਪੰਡੋਰੀ ਗੰਗਾ ਸਿੰਘ ਅਤੇ ਕਾਲੇਵਾਲ ਫੱਤੂ ਵਿਖ਼ੇ ਮੀਟਿੰਗਾਂ ਕੀਤੀਆਂ, ਜਿਸ ਵਿਚ ਠੇਕੇਦਾਰ ਭਗਵਾਨ ਦਾਸ ਸਿੱਧੂ ਜਨਰਲ ਸਕੱਤਰ ਬਸਪਾ ਪੰਜਾਬ ਮੁੱਖ ਮਹਿਮਾਨ ਅਤੇ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਹਲਕਾ ਚੱਬੇਵਾਲ ਵਿਸ਼ੇਸ਼ ਮਹਿਮਾਨ ਸ਼ਾਮਲ ਹੋਏ I

ਇਸ ਮੀਟਿੰਗ ਵਿੱਚ " ਪੰਜਾਬ ਸੰਭਾਲੋ ਮੁਹਿੰਮ "  ਦੇ ਤਹਿਤ ਹਲਕਾ ਚੱਬੇਵਾਲ ਵਿਖੇ 23 ਅਗਸਤ ਨੂੰ ਰੱਖੀ ਗਈ ਰੈਲੀ ਦੀਆਂ ਤਿਆਰੀਆਂ ਸਬੰਧੀ ਵਰਕਰਾਂ ਤੇ ਆਮ ਲੋਕਾਂ ਨੂੰ ਲਾਮਬੰਦ ਕੀਤਾ ਗਿਆ।  
              ਇਸ ਮੌਕੇ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਐਡਵੋਕੇਟ ਮਾਨਾ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਪਣੇ ਆਪਣੇ ਪਿੰਡਾਂ ਵਿੱਚੋਂ ਇਕ ਇਕ ਵੱਡੀ ਗੱਡੀ  ਦਾ ਪ੍ਰਬੰਧ ਜਰੂਰ ਕਰਨ ਅਤੇ ਵੱਧ ਤੋਂ ਵੱਧ ਸਾਥੀਆਂ ਦੀ ਰੈਲ਼ੀ ਵਿਚ ਸ਼ਮੂਲੀਅਤ ਯਕੀਨੀ ਬਣਾਉਣ। ਇਲਾਕਾ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਹਰ ਪਿੰਡ ਵਿੱਚੋਂ ਲੋਕ ਰੈਲ਼ੀ ਵਿਚ ਸ਼ਮੂਲੀਅਤ ਕਰਨਗੇ I 
ਠੇਕੇਦਾਰ ਭਗਵਾਨ ਦਾਸ ਸਿੱਧੂ  ਅਤੇ ਐਡਵੋਕੇਟ ਮਾਨਾ ਨੇ ਕਿਹਾ ਕਿ  ਹਲਕਾ ਚੱਬੇਵਾਲ ਦੇ ਪਿੰਡਾਂ ਵਿਚ ਸਰਕਾਰ ਵਲੋਂ ਦਲਿਤਾਂ,ਪੱਛੜਿਆਂ ਅਤੇ ਆਮ ਲੋਕਾਂ ਤੇ ਕੀਤੇ ਜਾਂ ਰਹੇ ਜਬਰ ਜ਼ੁਲਮ ਤੇ ਅਤਿਆਚਾਰਾਂ ਦੇ ਵਿਰੋਧ ਵਿੱਚ ਬਸਪਾ ਵਲੋੰ ਵਿਸ਼ਾਲ ਰੈਲੀ ਰੱਖੀ ਗਈ ਹੈ ਜੋ ਕਿ ਪੰਜਾਬ ਅਤੇ ਖਾਸ ਕਰਕੇ ਦੁਆਬੇ ਦੀ ਰਾਜਨੀਤੀ ਵਿਚ ਨਵਾਂ ਇਤਿਹਾਸ ਰਚੇਗੀ I 
ਇਸ ਮੌਕੇ ਬਸਪਾ ਆਗੂ ਠੇਕੇਦਾਰ ਭਗਵਾਨ ਦਾਸ ਸਿੱਧੂ ਅਤੇ ਐਡਵੋਕੇਟ ਮਾਨਾ ਨੇ ਇਕੱਤਰਤ ਲੋਕਾਂ ਦੀਆ ਮੁਸ਼ਕਿਲਾਂ ਵੀ ਸੁਣੀਆਂ ਤੇ ਮੁਸ਼ਕਿਲਾਂ ਨੂੰ ਜਲਦ ਹੱਲ ਕਰਾਉਣ ਦਾ ਵਿਸ਼ਵਾਸ਼ ਦਵਾਇਆ I
ਇਸ ਮੌਕੇ ਰਾਕੇਸ਼ ਕਿੱਟੀ ਜ਼ਿਲਾ ਸਕੱਤਰ, ਡਾ ਹਰਨੇਕ ਭਗਤੂਪੁਰ,  ਵਿੱਕੀ ਬੰਗਾ, ਬਲਵੰਤ ਸਹਿਗਲ , ਰਾਜੇਸ਼ ਭੂੰਨੋ, ਸਾਬਕਾ ਸਰਪੰਚ ਜੋਗਿੰਦਰੋ ਸਿੰਘ ਕਲੇਵਾਲ ਫੱਤੂ, ਬਿੱਕਰ ਸਿੰਘ, ਗੁਰਮੇਲ ਸਿੰਘ, ਸਤਪਾਲ, ਅਮਨਦੀਪ ਅਜੇ, ਸੁਰਜੀਤ, ਲਵਲੀ, ਲੰਬੜਦਾਰ ਹਕੂਮਤਪੁਰ ਵੀ ਹਾਜ਼ਰ ਸਨ।