ਮਹਾਂਪੁਰਖਾਂ ਦੀ ਬਰਸੀ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਤੇ ਖੂਨਦਾਨ ਕੈਂਪ ਲਗਾਇਆ
ਪੈਗ਼ਾਮ ਏ ਜਗਤ/ ਮੌੜ ਮੰਡੀ,24 ਅਗਸਤ- ਇੱਥੋਂ ਨੇੜਲੇ ਪਿੰਡ ਯਾਤਰੀ ਵਿਖੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸੰਤ ਬਾਬਾ ਸਵਰਨ ਸਿੰਘ ਦੀ 45ਵੀਂ ਬਰਸੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਅੱਜ ਭੋਗ ਪਾਏ ਗਏ ਅਤੇ ਨਿਰਵੈਰ ਕਲੱਬ (ਰਜਿ.) ਮਾਨਸਾ ਅਤੇ ਵਾਦੀ ਬਲੱਡ ਬੈਂਕ ਦੇ ਸਹਿਯੋਗ ਨਾਲ ਭੋਗ ਉਪਰੰਤ ਖੂਨਦਾਨ ਦਾ ਪੰਜਵਾਂ ਕੈਂਪ ਲਗਾਇਆ ਗਿਆ। ਜਿਸ ਵਿੱਚ ਖੂਨਦਾਨੀਆਂ ਨੇ ਖੂਨਦਾਨ ਕੀਤਾ।

ਦੂਰੋਂ ਨੇੜਿਓਂ ਸੰਗਤਾਂ ਨੇ ਲੱਖਾਂ ਦੀ ਤਾਦਾਦ ਵਿੱਚ ਹਾਜ਼ਰੀ ਲਵਾਈ ਤੇ ਮੱਥਾ ਟੇਕਿਆ। ਖੂਨਦਾਨ ਕੈਂਪ ਦੇ ਨਾਲ ਸਾਦਿਕ ਪਬਲੀਕੇਸ਼ਨਜ਼ ਜੋਧਪੁਰ ਪਾਖਰ ਵੱਲੋਂ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਜਿਸ ਵਿੱਚ ਹਰ ਉਮਰ ਦੇ ਪੜਨ ਲਈ ਕਿਤਾਬਾਂ ਸਨ।
ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਭਾਜਪਾ ਦੇ ਸੂਬਾ ਜਨਰਲ ਸਕੱਤਰ ਅਤੇ ਹਲਕਾ ਮੌੜ ਇੰਚਾਰਜ ਦਿਆਲ ਸੋਢੀ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਐਕਸ ਇੰਪਲਾਈਜ਼ ਵਿੰਗ ਉਪ ਪ੍ਰਧਾਨ ਪੰਜਾਬ ਰਣਜੀਤ ਸਿੰਘ ਮਠਾੜੂ ਵਿਸ਼ੇਸ਼ ਤੌਰ ਤੇ ਪੁੱਜੇ।
ਇਸ ਮੌਕੇ ਡਾਕਟਰ ਜਗਦੇਵ ਸਿੰਘ, ਡਾਕਟਰ ਅੰਗਰੇਜ਼ ਸਿੰਘ, ਸਰਪੰਚ ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ ਤੇ ਪਿੰਡ ਵਾਸੀ ਹਾਜ਼ਰ ਸਨ।