ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ 5 ਵਿਅਕਤੀਆਂ ਨੂੰ ਡੁਬਣ ਤੋਂ ਬਚਾਉਣ ਵਾਲੇ ਸਾਬਕਾ ਫੌਜੀ ਹਰਜਿੰਦਰ ਸਿੰਘ ਦਾ ਸਨਮਾਨ

ਐਸ ਏ ਐਸ ਨਗਰ, 14 ਫਰਵਰੀ- ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ (ਰਜਿਸਟਰਡ) ਦੀ ਟੀਮ ਵੱਲੋਂ ਸੰਸਥਾ ਦੇ ਪ੍ਰਧਾਨ ਲੈਫਟਿਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਦੀ ਅਗਵਾਈ ਹੇਠ ਬੀਤੇ ਦਿਨੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ 5 ਵਿਅਕਤੀਆਂ ਨੂੰ ਡੁਬਣ ਤੋਂ ਬਚਾਉਣ ਵਾਲੇ ਕਾਰਗਿਲ ਦੀ ਲੜਾਈ ਲੜ ਚੁੱਕੇ ਸਾਬਕਾ ਫੌਜੀ ਹਰਜਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਜਿੰਦਰ ਸਿੰਘ ਦੇ ਸਨਮਾਨ ਵਿੱਚ ਕੇਕ ਕੱਟਿਆ ਗਿਆ ਅਤੇ ਸਾਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਐਸ ਏ ਐਸ ਨਗਰ, 14 ਫਰਵਰੀ- ਐਕਸ ਸਰਵਿਸਮੈਨ ਗ੍ਰੀਵੈਸਿਸ ਸੈਲ (ਰਜਿਸਟਰਡ) ਦੀ ਟੀਮ ਵੱਲੋਂ ਸੰਸਥਾ ਦੇ ਪ੍ਰਧਾਨ ਲੈਫਟਿਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਦੀ ਅਗਵਾਈ ਹੇਠ ਬੀਤੇ ਦਿਨੀਂ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ 5 ਵਿਅਕਤੀਆਂ ਨੂੰ ਡੁਬਣ ਤੋਂ ਬਚਾਉਣ ਵਾਲੇ ਕਾਰਗਿਲ ਦੀ ਲੜਾਈ ਲੜ ਚੁੱਕੇ ਸਾਬਕਾ ਫੌਜੀ ਹਰਜਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਹਰਜਿੰਦਰ ਸਿੰਘ ਦੇ ਸਨਮਾਨ ਵਿੱਚ ਕੇਕ ਕੱਟਿਆ ਗਿਆ ਅਤੇ ਸਾਰੇ ਦਾ ਮੂੰਹ ਮਿੱਠਾ ਕਰਵਾਇਆ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਲੈਫਟਿਨੈਂਟ ਕਰਨਲ ਐਸ ਐਸ ਸੋਹੀ (ਸੇਵਾਮੁਕਤ) ਨੇ ਕਿਹਾ ਕਿ ਹਰਜਿੰਦਰ ਸਿੰਘ ਨੇ ਬੀਤੇ ਦਿਨੀਂ ਨਹਿਰ ਵਿੱਚ ਡਿੱਕੀ ਇਕ ਕਾਰ ਵਿੱਚ ਸਵਾਰ ਵਿਅਕਤੀਆਂ ਨੂੰ ਆਪਣੀ ਜਾਨ ਤੇ ਖੇਡ ਕੇ ਬਚਾਇਆ ਸੀ ਅਤੇ ਇਸ ਤੋਂ ਪਹਿਲਾਂ ਵੀ ਉਸ ਵੱਲੋਂ ਕਈ ਵਿਅਕਤੀਆਂ ਨੂੰ ਨਹਿਰ ਵਿੱਚ ਡੁਬਣ ਤੋਂ ਬਚਾਇਆ ਜਾ ਚੁੱਕਿਆ ਹੈ।
ਇਸ ਮੌਕੇ ਹਰਜਿੰਦਰ ਸਿੰਘ ਨੇ ਕਿਹਾ ਕਿ ਘਟਨਾ ਵਾਲੇ ਦਿਨ ਉਹ ਆਪਣੇ ਪਰਿਵਾਰ ਸਮੇਤ ਵਿਆਹ ਸਮਾਗਮ ਤੋਂ ਪਰਤ ਰਹੇ ਸਨ ਅਤੇ ਉਨ੍ਹਾਂ ਦੇ ਅੱਗੇ ਇੱਕ ਸਕਾਰਪੀਓ ਗੱਡੀ ਜਾ ਰਹੀ ਸੀ। ਉਹਨੂੰ ਦੱਸਿਆ ਕਿ ਅਚਾਨਕ ਉਹਨਾਂ ਦੇ ਅੱਗੇ ਜਾ ਰਹੀ ਕਾਰ ਸੜਕ ਤੋਂ ਗਾਇਬ ਹੋ ਗਈ ਅਤੇ ਉਹਨਾਂ ਨੂੰ ਅਹਿਸਾਸ ਹੋਇਆ ਕਿ ਗੱਡੀ ਨਹਿਰ ਵਿੱਚ ਡਿੱਕੀ ਹੋਈ ਸੀ।
ਉਹਨੂੰ ਦੱਸਿਆ ਕਿ ਉਹਨਾਂ ਨੇ ਕਾਰ ਰੋਕ ਕੇ ਦੇਖਿਆ ਤਾਂ ਸਕਾਰਪੀਓ ਨਹਿਰ ਵਿੱਚ ਡਿੱਕੀ ਹੋਈ ਸੀ ਅਤੇ ਕਾਰ ਸਵਾਰ ਬਚਾਉਣ ਲਈ ਰੋਲਾ ਪਾ ਰਹੇ ਸਨ। ਉਹਨਾਂ ਦੱਸਿਆ ਕਿ ਉਹ ਆਪਣੇ ਦੋ ਪੁੱਤਰਾਂ ਸਮੇਤ ਨਹਿਰ ਵਿੱਚ ਉਤਰ ਕੇ ਕਿਸੇ ਤਰ੍ਹਾਂ ਸਕਾਰਪੀਓ ਗੱਡੀ ਦਾ ਗਲਾਸ ਭੰਨ ਕੇ ਗੱਡੀ ਵਿੱਚ ਸਵਾਰ ਵਿਅਕਤੀਆਂ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ। ਇਸ ਦੌਰਾਨ ਕਾਫੀ ਮਿਹਨਤ ਤੋਂ ਬਾਅਦ ਉਹ ਗੱਡੀ ਵਿੱਚ ਸਵਾਰ 5 ਜਣਿਆਂ ਨੂੰ ਕਿਨਾਰੇ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਹੇ ਜਦੋਂਕਿ ਇਕ ਵਿਅਕਤੀ ਦੀ ਡੁਬਣ ਕਾਰਨ ਮੌਤ ਹੋ ਚੁਕੀ ਸੀ।