ਭਾਰਤ ਗੌਰਵ ਐਨ.ਜੀ.ਓ ਵੱਲੋਂ ਬਾੜ੍ਹ ਪੀੜਤਾਂ ਲਈ ਰੈੱਡਕ੍ਰਾਸ ਸੋਸਾਇਟੀ ਨੂੰ ਸਹਾਇਤਾ ਸਮੱਗਰੀ ਪ੍ਰਦਾਨ
ਹੁਸ਼ਿਆਰਪੁਰ- ਭਾਰਤ ਗੌਰਵ ਐਨ.ਜੀ.ਓ ਦੇ ਚੇਅਰਮੈਨ ਅਤੇ ਪੂਰਵ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਦੁਬਾਰਾ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਰੈੱਡਕ੍ਰਾਸ ਸੋਸਾਇਟੀ ਨੂੰ ਲੋੜੀਂਦੀ ਸਮੱਗਰੀ ਪ੍ਰਦਾਨ ਕੀਤੀ।
ਹੁਸ਼ਿਆਰਪੁਰ- ਭਾਰਤ ਗੌਰਵ ਐਨ.ਜੀ.ਓ ਦੇ ਚੇਅਰਮੈਨ ਅਤੇ ਪੂਰਵ ਕੇਂਦਰੀ ਮੰਤਰੀ ਸ਼੍ਰੀ ਵਿਜੇ ਸਾਂਪਲਾ ਨੇ ਅੱਜ ਦੁਬਾਰਾ ਬਾੜ੍ਹ ਪੀੜਤਾਂ ਦੀ ਸਹਾਇਤਾ ਲਈ ਰੈੱਡਕ੍ਰਾਸ ਸੋਸਾਇਟੀ ਨੂੰ ਲੋੜੀਂਦੀ ਸਮੱਗਰੀ ਪ੍ਰਦਾਨ ਕੀਤੀ।
ਇਸ ਮੌਕੇ ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰੈੱਡਕ੍ਰਾਸ ਸੋਸਾਇਟੀ ਰਾਹੀਂ ਸਾਰੀ ਸਹਾਇਤਾ ਸਮੱਗਰੀ ਬਾੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਭੇਜੀ ਜਾ ਰਹੀ ਹੈ ਤਾਂ ਜੋ ਪ੍ਰਸ਼ਾਸਨ ਦੀ ਮਦਦ ਨਾਲ ਹਰ ਲੋੜਵੰਦ ਪਿੰਡ ਤੱਕ ਸਹਾਇਤਾ ਪਹੁੰਚ ਸਕੇ। ਇਸ ਦੇ ਤਹਿਤ ਅੱਜ ਵੀ ਉਨ੍ਹਾਂ ਵੱਲੋਂ ਲਾਜ਼ਮੀ ਸਮਾਨ ਰੈੱਡਕ੍ਰਾਸ ਨੂੰ ਸੌਂਪਿਆ ਗਿਆ।
ਸ਼੍ਰੀ ਸਾਂਪਲਾ ਨੇ ਇਹ ਵੀ ਦੱਸਿਆ ਕਿ ਰੈੱਡਕ੍ਰਾਸ ਸੋਸਾਇਟੀ ਵੱਲੋਂ ਭਾਰਤ ਗੌਰਵ ਸੰਸਥਾ ਨੂੰ ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਜੋ ਸੂਚੀ ਦਿੱਤੀ ਗਈ ਹੈ, ਉਸ ਨੂੰ ਵੀ ਜਲਦ ਉਪਲਬਧ ਕਰਵਾ ਦਿੱਤਾ ਜਾਵੇਗਾ।
ਉਹਨਾਂ ਨੇ ਦੱਸਿਆ ਕਿ ਬਾੜ੍ਹ ਆਉਣ ਦੇ ਪਹਿਲੇ ਦਿਨ ਤੋਂ ਹੀ ਉਹ ਆਪਣੀ ਟੀਮ ਦੇ ਨਾਲ ਪੀੜਤਾਂ ਦੀ ਮਦਦ ਵਿੱਚ ਜੁਟੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਮਿਲ ਰਹੀ ਜਾਣਕਾਰੀ ਅਨੁਸਾਰ ਹਰ ਪਿੰਡ ਅਤੇ ਹਰ ਵਿਅਕਤੀ ਤੱਕ ਸਹਾਇਤਾ ਪਹੁੰਚਾਉਣ ਲਈ ਰੈੱਡਕ੍ਰਾਸ ਰਾਹੀਂ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।