ਹੜ੍ਹਾਂ ਦੀ ਮਾਰ ਨਾਲ ਬਿਮਾਰ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ
ਹੁਸ਼ਿਆਰਪੁਰ- ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟ੍ਰਿਕ-119 ਵਲੋਂ ਅਲਾਇੰਸ ਕਲੱਬ ਇੰਟਰਨੈਸ਼ਨਲ ਦੇ 17ਵੇਂ ਸਥਾਪਨਾ ਦਿਵਸ ਦੇ ਮੌਕੇ ਤੇ ਭੰਗੀ ਚੋਅ, ਦੁਸ਼ਹਿਰਾ ਗਰਾਊਂਡ ਵਿੱਚ ਜੋ ਝੁੱਗੀਆਂ ਹਨ, ਵਿਖੇ ਹੜ੍ਹਾਂ ਦੀ ਮਾਰ ਨਾਲ ਬਿਮਾਰ ਮਰੀਜ਼ਾਂ ਲਈ ਇਕ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਤੇ ਹੱਡੀਆਂ ਦੇ ਡਾਕਟਰ ਐਲੀ ਡਾ.ਐਮ.ਜਮੀਲ ਬਾਲੀ, ਡਾ.ਜੀਤ ਸਾਜਨ ਅਤੇ ਐਲੀ ਡਾ.ਅਸ਼ੋਕ ਪੁਰੀ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਪ੍ਰੋਗਰਾਮ ਦੇ ਪ੍ਰੋਜੈਕਟ ਚੇਅਰਮੈਨ ਐਲੀ ਰਮੇਸ਼ ਕੁਮਾਰ ਸਨ।

ਚੋਅ ਵਿੱਚ ਹੜ੍ਹਾਂ ਦੀ ਮਾਰ ਨਾਲ ਵੱਗਦੇ ਗੰਦੇ ਪਾਣੀ ਦੇ ਕਾਰਨ ਰਹਿਣ ਵਾਲੇ ਲੋਕਾਂ ਵਿੱਚ ਸਕਿੱਨ ਦੀਆਂ ਬਿਮਾਰੀਆਂ ਅਤੇ ਬੁਖਾਰ ਆਦਿ ਨਾਲ ਪੀੜ੍ਹਿਤ ਕੋਈ 85 ਮਰੀਜ਼ਾਂ ਨੂੰ ਚੈਕ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਡਾ.ਐਮ.ਜਮੀਲ ਬਾਲੀ ਨੇ ਦੱਸਿਆ ਕਿ ਗੰਦੇ ਪਾਣੀ ਵਿੱਚ ਘੁੰਮਣ ਨਾਲ ਚਮੜੀ ਦੀਆਂ ਬਿਮਾਰੀਆਂ ਅਕਸਰ ਹੋ ਜਾਂਦੀਆਂ ਹਨ।
ਜਿਸ ਲਈ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਲੱਤਾਂ ਉਪਰ ਸਰ੍ਹੋਂ ਦੇ ਤੇਲ ਦਾ ਅਕਸਰ ਇਸਤੇਮਾਲ ਕਰਨ। ਇਸ ਨਾਲ 75 ਪ੍ਰਤੀਸ਼ਤ ਬਿਮਾਰੀਆਂ ਆਪਣੇ ਆਪ ਖਤਮ ਹੋ ਜਾਂਦੀਆਂ ਹਨ। ਇਸ ਉਪਰੰਤ ਇੰਟਰਨੈਸ਼ਨਲ ਡਾਇਰੈਕਟਰ ਐਲੀ ਅਸ਼ੋਕ ਪੁਰੀ ਨੇ ਦੱਸਿਆ ਕਿ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਐਲੀ ਸੁਸ਼ੀਲ ਕੁਮਾਰ ਜੀ ਦੇ ਯਤਨਾ ਨਾਲ ਸਮੁੱਚੇ ਭਾਰਤ ਵਿੱਚ ਅੱਜ ਦਾ ਦਿਨ ਸੇਵਾ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ।
ਪੰਜਾਬ ਵਿੱਚ ਹੜ੍ਹਾਂ ਦੀ ਮਾਰ ਨਾਲ ਕੋਈ 1500 ਪਿੰਡਾਂ ਵਿੱਚ ਹੋਏ ਨੁਕਸਾਨ ਨੂੰ ਉਂਝ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਉਨ੍ਹਾਂ ਸਾਰੇ ਲੋਕਾਂ ਦੀ ਸੇਵਾ ਲਈ ਬਠਿੰਡਾ, ਲੁਧਿਆਣਾ, ਫਰੀਦਕੋਟ, ਜਲੰਧਰ ਅਤੇ ਹੁਸ਼ਿਆਰਪੁਰ ਤੋਂ ਆਪਣੀ ਯਥਾਸ਼ਕਤੀ ਅਨੁਸਾਰ ਯੋਗਦਾਨ ਦੇ ਰਹੇ ਹਾਂ। ਇਸ ਮੌਕੇ ਤੇ ਡਾ.ਜੀਤ ਸਾਜਨ ਅਤੇ ਪ੍ਰੋਜੈਕਟ ਚੇਅਰਮੈਨ ਐਲੀ ਰਮੇਸ਼ ਕੁਮਾਰ ਨੂੰ ਦੁੁਸ਼ਾਲੇ ਦੇ ਕੇ ਸਨਮਾਨਿਤ ਕੀਤਾ ਗਿਆ।