ਦਰਬਾਰ ਬਾਬਾ ਅੰਬਰੀ ਜੀ ਵਿਖ਼ੇ ਸਲਾਨਾ ਜੋੜ ਮੇਲਾ ਮਨਾਇਆ
ਨਵਾਂਸ਼ਹਿਰ- ਪਿੰਡ ਲੰਗੇਰੀ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਦਰਬਾਰ ਬਾਬਾ ਅੰਬਰੀ ਦੀ ਨਵੀ ਉਸਾਰੀ ਦੀ ਖੁਸ਼ੀ ਵਿਚ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਵਲੋਂ ਸਲਾਨਾ ਜੋੜ ਮੇਲਾ ਕਰਵਾਇਆ ਗਿਆ। ਮੇਲੇ ਵਾਲੇ ਦਿਨ ਚਾਹ ਪਕੌੜਿਆ ਦੇ ਲੰਗਰ ਅਤੇ ਦਾਤਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ।

ਰਾਤ ਨੂੰ ਪ੍ਰਸਿੱਧ ਗਾਇਕ ਭੈਣਾਂ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ ਵਲੋਂ ਦਾਤਾ ਜੀ ਦੀ ਮਹਿਮਾਂ ਦਾ ਗੁਣਗਾਨ ਕੀਤਾ। ਉਪਰਤ ਸੁਨੈਣਾ ਨਕਾਲ ਪਾਰਟੀ ਵਲੋਂ ਨਕਲਾ ਦਾ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਸਾਈ ਜਸਵੀਰ ਦਾਸ ਸਾਬਰੀ ਖਾਨਖਾਨਾ ਗੱਦੀ ਨਸ਼ੀਨ ਦਰਬਾਰ ਪੀਰ ਭੋਲੇ ਸ਼ਾਹ, ਬਿੱਲਾ ਭਾਜੀ ਲੰਗੇਰੀ, ਇੰਦਰਜੀਤ ਚੁੰਬਰ, ਗੁਰਬਚਨ ਰਾਮ ਭਾਟੀਆਂ, ਸੁਖਵਿੰਦਰ, ਬਾਬਾ ਜੀਤ ਰਾਮ, ਰਾਣਾ ਬਾਬਾ, ਸਾਈ ਜਸਬੀਰ ਸ਼ਾਹ, ਸੁਖਵੀਰ ਬਾਬਾ, ਦਲਵੀਰ ਚੰਦ, ਰਣਵੀਰ ਬੇਰਾਜ, ਸੁਰਿੰਦਰ ਸਿੰਘ ਵਿਰਦੀ ਚੱਕ ਰਾਮੂੰ, ਜੋਗਾ ਨੰਦ, ਸੁਰਜੀਤ ਪੀਤਾ, ਹਰਮੇਸ਼ ਮਿਸਤਰੀ ਹਾਜਰ ਸਨ, ਇਸ ਮੌਕੇ ਸਟੇਜ ਦੀ ਭੂਮਿਕਾ ਬਿੱਟੂ ਮੇਹਟਾ ਵਾਲੇ ਵੱਲੋ ਨਿਭਾਈ ਗਈ।