
ਸਾਲਾਨਾ ਭੰਡਾਰਾ 9 ਮਾਰਚ ਨੂੰ ਵੇਦਾਂਤ ਕੁਟੀਆ ਭਾਮ ਵਿਖੇ ਕਰਵਾਇਆ ਜਾਵੇਗਾ/ਮਹੰਤ ਬਲਜੀਤ ਦਾਸ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਵੇਦਾਂਤ ਕੁਟੀਆ ਵਿਖੇ ਸੰਤ ਵਿਸ਼ਵਾਨੰਦ ਜੀ, ਬ੍ਰਹਮਾਨੰਦ ਜੀ ਅਤੇ ਸੰਤ ਮੋਹਨ ਦਾਸ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਭੰਡਾਰੇ ਦਾ ਆਯੋਜਨ 9 ਮਾਰਚ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਬਲਜੀਤ ਦਾਸ ਜੀ ਵੱਲੋਂ ਭੰਡਾਰਾ ਬੜੀ ਸ਼ਰਧਾ ਭਾਵ ਨਾਲ ਕਰਵਾਇਆ ਜਾਵੇਗਾ।
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭਾਮ ਦੇ ਵੇਦਾਂਤ ਕੁਟੀਆ ਵਿਖੇ ਸੰਤ ਵਿਸ਼ਵਾਨੰਦ ਜੀ, ਬ੍ਰਹਮਾਨੰਦ ਜੀ ਅਤੇ ਸੰਤ ਮੋਹਨ ਦਾਸ ਜੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਭੰਡਾਰੇ ਦਾ ਆਯੋਜਨ
9 ਮਾਰਚ ਨੂੰ ਸੰਗਤਾਂ ਦੇ ਸਹਿਯੋਗ ਨਾਲ ਮਹੰਤ ਬਲਜੀਤ ਦਾਸ ਜੀ ਵੱਲੋਂ ਭੰਡਾਰਾ ਬੜੀ ਸ਼ਰਧਾ ਭਾਵ ਨਾਲ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹੰਤ ਬਲਜੀਤ ਦਾਸ ਜੀ ਨੇ ਦੱਸਿਆ ਕਿ ਇਸ ਮੌਕੇ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਜਾਵੇਗਾ, ਉਪਰੰਤ ਸੰਗਤਾਂ ਨੂੰ ਭੰਡਾਰਾ ਨਿਰੰਤਰ ਵਰਤਾਇਆ ਜਾਵੇਗਾ|
ਇਸ ਮੌਕੇ ਮਹੰਤ ਹਰੀ ਦਾਸ ਜੀ, ਮੁੱਖ ਸੇਵਾਦਾਰ ਕੁਟੀਆ 108 ਸੰਤ ਬਾਬਾ ਧਿਆਨ ਦਾਸ ਜੀ ਧੁਨੇ ਵਾਲੇ, ਸਰਵੇਸ਼ਵਰ ਦਾਸ, ਰਾਮੇਸ਼ਵਰ ਦਾਸ ਅਤੇ ਹੋਰ ਪਤਵੰਤੇ ਹਾਜ਼ਰ ਸਨ।
