ਸੁਚਿੱਤਰ ਸਿੰਘ ਸਹੋਤਾ ਦੀ ਯਾਦ ਵਿੱਚ 9ਵਾ ਅੱਖਾਂ ਦਾ ਫ੍ਰੀ ਕੈਂਪ
ਹੁਸ਼ਿਆਰਪੁਰ- ਗੁਰਦਵਾਰਾ ਬਾਬਾ ਅਮਰਤਿਆ ਜੋੜ -ਬੜਾ ਸਾਹਿਬ ਪਿੰਡ ਭੂਨੋਂ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅਮਰੀਕ ਸਿੰਘ ਸਹੋਤਾ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਸਵ ਸੁਚਿੰਦਰ ਸਿੰਘ ਸਹੋਤਾ ਦੀ ਯਾਦ ਵਿੱਚ 9ਵਾਂ ਅੱਖਾਂ ਦਾ ਫਰੀ ਕੈਂਪ ਲਗਾਇਆ ਗਿਆ।

ਜਿਸ ਦੌਰਾਨ ਟਰੱਸਟ ਵਲੋਂ ਦੋਆਬਾ ਜੋਨ ਦੇ ਅਧਯਕਸ਼ ਅਮਰਜੀਤ ਸਿੰਘ, ਉਪਾਧਿਕਸ਼ ਬਲਰਾਮ ਸਿੰਘ,ਅਗਿਆਪਾਲ ਸਿੰਘ ਸਾਹਨੀ, ਜਨਰਲ ਸਕੱਤਰ ਅਵਤਾਰ ਸਿੰਘ, ਪਰਸ਼ੋਤਮ ਸਿੰਘ ਸੈਣੀ, ਗੁਰਪ੍ਰੀਤ ਸਿੰਘ, ਨੰਬਰਦਾਰ ਸੁਖਦੇਵ ਸਿੰਘ ਬੰਬੇਲੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਇਸ ਮੌਕੇ ਡਾਕਟਰ ਅਮਨਦੀਪ ਸਿੰਘ ਅਰੋੜਾ ਦੀ ਅਗਵਾਈ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਨੇ 650ਦੇ ਕਰੀਬ ਮਰੀਜਾਂ ਦੀ ਡਾਕਟਰੀ ਜਾਂਚ ਕਰਕੇ 70 ਮਰੀਜਾਂ ਦੇ ਅਪਰੇਸ਼ਨ ਕਰਕੇ ਲੇਨਜ ਪਾਏ।
ਜਦਕਿ ਨਿਗਾਹ ਤੋਂ ਕਮਜ਼ੋਰ ਮਰੀਜਾਂ ਨੂੰ 400ਦੇ ਕਰੀਬ ਐਨਕਾਂ ਅਤੇ ਦਵਾਈਆਂ ਦਿੱਤੀਆਂ। ਇਸ ਮੌਕੇ ਸਰਪੰਚ ਦਲਜੀਤ ਸਿੰਘ, ਸਾਬਕਾ ਸਰਪੰਚ ਦਰਸ਼ਨ ਸਿੰਘ, ਨੰਬਰਦਾਰ ਕਰਨੈਲ ਸਿੰਘ,ਕੈਪਟਨ ਰੇਸ਼ਮ ਚੰਦ, ਰਾਮਜੀ,ਪੰਚ ਰਵਿੰਦਰ ਸਿੰਘ,ਹਰਜਿੰਦਰਪਾਲ ਕਨੇਡਾ, ਸੂਬੇਦਾਰ ਕਿਸ਼ਨ ਸਿੰਘ, ਸੂਬੇਦਾਰ ਹਰਮਿੰਦਰਪਾਲ ਸਿੰਘ, ਠੇਕੇਦਾਰ ਗੁਰਪ੍ਰੀਤ ਸਿੰਘ, ਕੁਲਵੀਰ ਸਿੰਘ ਆਦਿ ਮੌਜੂਦ ਰਹੇ।