ਅਲਾਇੰਸ ਕਲੱਬ ਹੁਸ਼ਿਆਰਪੁਰ ਵਲੋਂ ਖਾਨਪੁਰੀ ਚੋਅ ਦੀਆਂ ਝੁੱਗੀਆਂ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਤੇ ਮਠਿਆਈਆਂ ਵੰਡੀਆਂ
ਹੁਸ਼ਿਆਰਪੁਰ- ਅਲਾਇੰਸ ਕਲੱਬ ਹੁਸ਼ਿਆਰਪੁਰ ਪ੍ਰਿੰਸ ਦੇ ਜਿਲ੍ਹਾ ਕੈਬਨਿਟ ਸਕੱਤਰ ਐਲੀ. ਨਰੇਸ਼ ਕੁਮਾਰ ਕੇ ਜਨਮ ਦਿਨ ਦੇ ਮੋਕੇ ਤੇ ਕਲੱਬ ਸਰਪ੍ਰਸਤ ਐਲੀ. ਸੋਮੇਸ਼ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ, ਦੁਸ਼ਹਿਰਾ ਗਰਾਉਂਡ (ਖਾਨਪੁਰੀ ਚੋਅ) ਦੀਆਂ ਝੁੱਗੀਆਂ ਵਿੱਚ ਪੜ੍ਹਣ ਸਮਗਰੀ ਅਤੇ ਮਿਠਾਇਆਂ ਵੰਡੀਆਂ ਗਈਆਂ।

ਇਸ ਮੋਕੇ ਤੇ ਐਲੀ. ਡਾ. ਐਮ. ਜ਼ਮੀਲ ਬਾਲੀ, ਇੰਟਰਨੈਸ਼ਨਲ ਡਾਇਰੈਕਟਰ ਐਲੀ. ਅਸ਼ੋਕ ਪੁਰੀ, ਡਿਸਟ੍ਰਿਕਟ ਗਾਈਡ ਐਲੀ. ਰਮੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਐਲੀ. ਸੋਮੇਸ਼ ਕੁਮਾਰ ਵਰਮਾ ਵਲੋਂ ਸਾਰਿਆਂ ਨੂੰ ਜੀ ਆਇਆ ਨੂੰ ਕਹਿਣ ਉਪਰੰਤ ਪ੍ਰੋਗਰਾਮ ਦੀ ਚੈਅਰਪਰਸਨ ਸ਼ਿਵਾਨੀ ਸੰਧੂ (ਸੈਂਟਰ ਝੂਗੀਆਂ) ਨੇ ਪੜ੍ਹਾਉਣ ਦੀ ਪ੍ਰਕਿਰਿਆ ਦੀ ਜਾਨਕਾਰੀ ਦਿੱਤੀ। ਇਸ ਖੁਸ਼ੀ ਦੇ ਮੋਕੇ ਤੇ ਡਾ. ਐਮ. ਜ਼ਮੀਲ ਬਾਲੀ ਨੇ ਸਾਰਿਆਂ ਬੱਚਿਆਂ ਨੂੰ ਯਕੀਨ ਦਵਾਇਆ ਕੀ ਉਨ੍ਹਾਂ ਨੂੰ ਪੜ੍ਹਨ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੋਕੇ ਅਲਾਇੰਸ ਕਲੱਬ ਦੇ ਇੰਟਰਨੈਸ਼ਨਲ ਡਾਇਰੈਕਟਰ ਅਸ਼ੋਕ ਪੁਰੀ ਨੇ ਸੈਂਟਰ ਦੀ ਅਧਿਆਪਕਾ ਸ਼ਿਵਾਨੀ ਸੰਧੂ, ਕਲੱਬ ਦੇ ਸਰਪ੍ਰਸਤ ਐਲੀ. ਸੋਮੇਸ਼ ਕੁਮਾਰ ਵਰਮਾ, ਡਿਸਟ੍ਰਿਕਟ-119 ਦੇ ਗਾਈਡ ਐਲੀ. ਰਮੇਸ਼ ਕੁਮਾਰ ਅਤੇ ਐਲੀ. ਨਰੇਸ਼ ਐਸ. ਗਰਗ ਨੂੰ ਵਧਾਈ ਦਿੱਤੀ।
ਇਸ ਮੋਕੇ ਕਲੱਬ ਵਲੋਂ ਐਲੀ. ਡਾ. ਐਮ. ਜ਼ਮੀਲ ਬਾਲੀ, ਐਲੀ. ਨਰੇਸ਼ ਐਸ. ਗਰਗ, ਅਧਿਆਪਕਾ ਸ਼ਿਵਾਨੀ ਸੰਧੂ ਅਤੇ ਐਲੀ. ਅਸ਼ੋਕ ਪੁਰੀ ਨੂੰ ਇਕ ਰੁੱਖ ਅਤੇ ਦੋਸ਼ਾਲੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।