27 ਜੁਲਾਈ ਨੂੰ ਮਾਤਰ ਵਨ ਮੁਹਿੰਮ ਵਿੱਚ ਸਰਗਰਮ ਭੁਮਿਕਾ ਨਿਭਾਉਣ ਗੁਰੂਗ੍ਰਾਮ ਦੀ ਸਾਰੀ ਆਰਡਬਲਿਯੂਏ ਤੇ ਹੋਰ ਪ੍ਰਮੁੱਖ ਅਦਾਰੇ - ਰਾਓ ਨਰਬੀਰ ਸਿੰਘ
ਚੰਡੀਗੜ੍ਹ, 19 ਜੁਲਾਈ - ਹਰਿਆਣਾ ਦੇ ਵਾਤਾਵਰਣ ਮੰਤਰੀ ਰਾਓ ਨਰਬੀਰ ਸਿੰਘ ਨੇ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਤਹਿਤ ਗੁਰੂਗ੍ਰਾਮ ਜਿਲ੍ਹਾ ਵਿੱਚ 27 ਜੁਲਾਈ ਨੂੰ ਆਯੋਜਿਤ ਹੋਣ ਵਾਲੇ ਮਾਤਰ ਵਨ ਮੁਹਿੰਮ ਵਿੱਚ ਜਿਲ੍ਹਾ ਦੀ ਸਾਰੀ ਆਰਡਬਲਿਯੂਏ ਸਮੇਤ ਨੇੜੇ ਦੇ ਜਿਲ੍ਹਿਆਂ ਦੀ ਸਮਾਜਿਕ, ਧਾਰਮਿਕ, ਵਿਦਿਅਕ ਤੇ ਹੋਰ ਅਦਾਰਿਆਂ ਤੋਂ ਸਰਗਰਮ ਸਹਿਭਾਗਤਾ ਦੀ ਅਪੀਲ ਕੀਤੀ। ਇਸ ਵਿਸ਼ੇਸ਼ ਮੌਕੇ 'ਤੇ ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਭੁਪੇਂਦਰ ਯਾਦਵ ਅਤੇ ਕੇਂਦਰੀ ਬਿਜਲੀ, ਆਵਾਸਨ ਅਤੇ ਸ਼ਹਿਰੀ ਕਾਰਜ ਮੰਤਰੀ ਸ੍ਰੀ ਮਨੋਹਰ ਲਾਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਣਗੇ।

ਰਾਓ ਨਰਬੀਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਅਰਾਵਲੀ ਗ੍ਰੀਨ ਵਾਲ ਪ੍ਰੋਜੈਕਟ ਦੇ ਤਹਿਤ ਸੰਚਾਲਿਤ ਕੀਤਾ ਜਾਵੇਗਾ, ਜਿਸ ਵਿੱਚ ਤਿੰਨ ਲੇਅਰ ਵਾਲਾ ਹਰਿਤ ਵਨ ਖੇਤਰ ਵਿਕਸਿਤ ਕੀਤਾ ਜਾਵੇਗਾ। ਇਸ ਮੁਹਿੰਮ ਦੀ ਪ੍ਰੇਰਣਾ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਇੱਕ ਪੇੜ ਮਾਂ ਦੇ ਨਾਮ ਪਹਿਲ ਤੋਂ ਲਈ ਗਈ ਹੈ। ਇਸ ਲੜੀ ਵਿੱਚ 27 ਜੁਲਾਈ ਨੁੰ ਸ਼ਿਵ ਨਾਦਰ ਸਕੁਲ ਤੋਂ ਘਾਟਾ ਚੌਕ ਤੱਕ ਲਗਭਗ 20,000 ਪੌਧੇ ਲਗਾਏ ਜਾਣਗੇ, ਜਿਸ ਨਾਲ ਇਹ ਖੇਤਰ ਮਾਤਰ ਵਨ ਵਜੋ ਵਿਕਸਿਤ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਦੁਨੀਆ ਦੇ ਨਕਸ਼ੇ 'ਤੇ ਗੁਰੂਗ੍ਰਾਮ ਤੇਜੀ ਨਾਲ ਵੱਧਦਾ ਇੱਕ ਆਧੁਨਿਕਤਾ ਸ਼ਹਿਰ ਹੈ, ਜਿਸ ਵਿੱਚ ਵਿਕਾਸ ਨਾਲ ਜੁੜੀ ਵੱਖ-ਵੱਖ ਪਰਿਯੋਜਨਾਵਾਂ ਦੇ ਸਮਾਨ ਸਾਨੂੰ ਗ੍ਰੀਨ ਡਿਵੇਲਪਮੈਂਟ 'ਤੇ ਵੀ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।
ਭੂਜਲ ਪੱਧਰ ਵਾਧਾ ਵਿੱਚ ਮਹਤੱਵਪੂਰਣ ਭੂਮਿਕਾ ਨਿਭਾਏਗਾ ਮਾਤਰ ਵਨ ਮੁਹਿੰਮ, ਹਰਿਆਲੀ ਨੂੰ ਮਿਲੇਗਾ ਪ੍ਰੋਤਸਾਹਨ
ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸਾਡੀ ਸਭਿਅਤਾ, ਸਭਿਆਚਾਰ ਤੇ ਪ੍ਰਗਤੀ ਸੱਭ ਵਾਤਾਵਰਣ 'ਤੇ ਨਿਰਭਰ ਰਹਿੰਦੀ ਹੈ। ਜਲ੍ਹ ਭੰਡਾਰਣ ਵਿੱਚ ਪੇੜ-ਪੌਧਿਆ ਦੀ ਅਹਿਮ ਭੁਕਿਮਾ ਹੁੰਦੀ ਹੈ। ਪੇੜ-ਪੌਧਿਆਂ ਦੇ ਬਿਨ੍ਹਾ ਪਾਣੀ ਨੂੰ ਨਹੀਂ ਬਚਾਇਆ ਜਾ ਸਕਦਾ। ਮੌਜੂਦਾ ਸਮੇਂ ਵਿੱਚ ਵੱਧਦੇ ਸ਼ਹਿਰੀਕਰਣ ਦੇ ਚਲਦੇ ਜਲ੍ਹ ਦਾ ਭੰਡਾਰਨ ਕਰਨਾ ਜਰੂਰੀ ਹੋ ਗਿਆ ਹੈ। ਸਾਰਿਆਂ ਨੂੰ ਇਸ ਦਿਸ਼ਾ ਵਿੱਚ ਅੱਗੇ ਆਉਣ ਹੋਵੇਗਾ। ਅਜਿਹਾ ਕਰਨ ਨਾਲ ਹੀ ਜਲ ਸੰਕਟ ਦਾ ਹੱਲ ਹੋ ਸਕਦਾ ਹੈ। ਅਜਿਹੇ ਵਿੱਚ ਇਹ ਮਾਤਰ ਵਨ ਮੁਹਿੰਮ ਭੂਜਲ ਪੱਧਰ ਵਾਧੇ ਵਿੱਚ ਮਹਤੱਵਪੂਰਣ ਭੂਮਿਕਾ ਤਾਂ ਨਿਾਏਗਾ ਹੀ, ਉੱਥੇ ਇਸ ਨਾਲ ਹਰਿਆਲੀ ਨੂੰ ਪ੍ਰੋਤਸਾਹਨ ਮਿਲੇਗਾ। ਉਨ੍ਹਾ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ ਜਿੱਥੇ ਵੀ ਸੰਭਵ ਹੋਵੇ, ਲੋਕ ਪੌਧੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ।