ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਗਿਆਰਵੀਂ ਸਾਇੰਸ ਅਤੇ ਆਰਟਸ ਗੁਰੱਪ ਸਾਲ 2026-2027 ਲਈ ਦਾਖਲਾ ਸ਼ੁਰੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਸਤੰਬਰ, 2025: ਆਧੁਨਿਕ ਤੇ ਮਿਆਰੀ ਸਿੱਖਿਆ ਦੇਣ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰਕੌਲੀ ਵਿਚ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਵਾਲੇ ਰਿਹਾਇਸ਼ੀ ਪੀ.ਐਮ.ਸ੍ਰੀ. ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ, ਵਿੱਚ ਵਿੱਦਿਅਕ ਸਾਲ 2026-2027 ਦੀ ਜਮਾਤ ਗਿਆਰਵੀਂ ਸਾਇੰਸ ਅਤੇ ਆਰਟਸ ਗਰੁੱਪ ਲਈ ਦਾਖਲਾ ਫਾਰਮ ਭਰੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆ ਪ੍ਰਿੰਸੀਪਲ ਦੀਪਤੀ ਭਟਨਾਗਰ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪੇ ਮੋਹਾਲੀ ਜ਼ਿਲ੍ਹੇ ਦੇ ਪੱਕੇ ਵਸਨੀਕ ਹੋਣ, ਅਤੇ ਵਿਦਿਆਰਥੀ ਦਸਵੀਂ ਕਲਾਸ ਸਾਲ 2025-2026 ਵਿੱਚ ਪੜ੍ਹ ਰਿਹਾ ਹੋਵੇ ਅਤੇ ਉਸ ਦੀ ਜਨਮ 01.06.2009 ਤੋਂ 31.07.2011 (ਦੋਹਾਂ ਤਰੀਕਾਂ ਸਮੇਤ ਹੋਵੇ)।
ਵਿਦਿਆਰਥੀ ਆਨਲਾਈਨ ਫਾਰਮ ਭਰ ਸਕਦੇ ਹਨ। ਆਨਲਾਇਨ ਫਾਰਮ ਗੂਗਲ ਲਿੰਕ https://cbseitms.nic.in/2025/nvsxi_11 ਰਜਿਸ਼ਟ੍ਰੇਸ਼ਨ ਕਰਵਾਉਣ ਦੀ ਆਖ਼ਰੀ ਮਿਤੀ 10 ਅਕਤੂਬਰ, 2025 ਹੈ।