ਫੇਜ਼ 1 ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖਿਆ

ਐਸ.ਏ.ਐਸ. ਨਗਰ, 26 ਜੂਨ- ਸਥਾਨਕ ਫੇਜ਼ 1 ਦੇ ਵਸਨੀਕ ਸਮਾਜ ਸੇਵੀ ਉਪਕਾਰ ਸਿੰਘ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਪੱਤਰ ਲਿਖ ਕੇ ਫੇਜ਼ 1 ਦੇ ਵਸਨੀਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ ਹੈ। ਪੱਤਰ ਵਿੱਚ ਉਨ੍ਹਾਂ ਲਿਖਿਆ ਹੈ ਕਿ ਫੇਜ਼ 1 ਦੇ ਐਚ.ਈ. ਕੁਆਰਟਰਜ਼ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਸਪਲਾਈ ਦੀ ਸਮੱਸਿਆ ਪੇਸ਼ ਆ ਰਹੀ ਹੈ। ਪਾਣੀ ਦਾ ਪ੍ਰੈਸ਼ਰ ਘੱਟ ਹੋਣ ਕਾਰਨ ਪਾਣੀ ਉੱਪਰ ਦੀਆਂ ਮੰਜ਼ਿਲਾਂ ’ਤੇ ਨਹੀਂ ਚੜ੍ਹ ਰਿਹਾ।

ਪੱਤਰ ਵਿੱਚ ਉਨ੍ਹਾਂ ਫੇਜ਼ 1 ਦੇ ਪੁਰਾਣੇ ਬੈਰੀਅਰ ਨਾਲ ਲੱਗਦੇ ਤ੍ਰਿਵੇਣੀ ਪਾਰਕ ਦੀ ਹਾਲਤ ਵਿੱਚ ਸੁਧਾਰ ਲਈ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਸ ਖਾਲੀ ਪਾਰਕ ਦਾ ਬਹੁਤ ਮਾੜਾ ਹਾਲ ਹੈ। ਇੱਥੇ ਸਫ਼ਾਈ ਨਾ ਹੋਣ ਕਾਰਨ ਜਗ੍ਹਾ-ਜਗ੍ਹਾ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਇੱਥੇ ਤੁਰੰਤ ਸਫ਼ਾਈ ਕਰਵਾਉਣ ਦੀ ਲੋੜ ਹੈ।
ਉਨ੍ਹਾਂ ਲਿਖਿਆ ਹੈ ਕਿ ਫੇਜ਼ 1 ਦੇ ਵੇਰਕਾ ਬੂਥ ਦੇ ਪਿਛਲੇ ਪਾਸੇ ਬਣੇ ਸਰਕਾਰੀ ਪਖਾਨੇ ਦੀ ਪਾਣੀ ਦੀ ਮੋਟਰ ਪਿਛਲੇ ਲੰਮੇ ਸਮੇਂ ਤੋਂ ਖਰਾਬ ਹੈ, ਜਿਸ ਕਾਰਨ ਉੱਥੇ ਟੈਂਕੀਆਂ ’ਤੇ ਪਾਣੀ ਨਹੀਂ ਚੜ੍ਹਦਾ ਅਤੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ।
ਉਨ੍ਹਾਂ ਮੰਗ ਕੀਤੀ ਹੈ ਕਿ ਇਨ੍ਹਾਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਦਿੱਤਾ ਜਾਵੇ।