ਬੀ.ਡੀ.ਸੀ.ਹੜ੍ਹ ਪੀੜਤ ਮਰੀਜ਼ਾਂ ਦੇ ਲੈਬ ਟੈਸਟ ਤੇ ਖੂਨ-ਯੂਨਿਟ ਮੁਫਤ ਜਾਰੀ ਕਰਨ ਦਾ ਫੈਸਲਾ।
ਨਵਾਂਸ਼ਹਿਰ- ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ.ਵਲੋਂ ਹੜ ਪੀੜਤ ਮਰੀਜ਼ਾਂ ਦੇ ਲੈਬ ਟੈਸਟ ਤੇ ਖੂਨ ਯੂਨਿਟ ਸੇਵਾ ਮੁਫਤ ਕਰਨ ਦਾ ਫੈਸਲਾ ਕੀਤਾ ਹੈ। ਸੰਸਥਾ ਦੇ ਪ੍ਰਧਾਨ ਐਸ.ਕੇ.ਸਰੀਨ, ਮੀਤ ਪ੍ਰਧਾਨ ਜੀ. ਐਸ.ਤੂਰ, ਸਕੱਤਰ ਜੇ.ਐਸ.ਗਿੱਦਾ, ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਡਾ.ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਵਲੋਂ ਜਾਰੀ ਸਾਂਝੇ ਪ੍ਰੈਸ ਬਿਆਨ ਰਾਹੀਂ ਉਕੱਤ ਜਾਣਕਾਰੀ ਸਾਂਝੀ ਕੀਤੀ ਗਈ।

ਉਕੱਤ ਅਹੁਦੇਦਾਰਾਂ ਨੇ ਲੋੜਵੰਦਾਂ ਨੂੰ ਦੱਸੀਆਂ ਸੇਵਾਵਾਂ ਲੈਣ ਵੇਲੇ ਆਪਣਾ ਪਹਿਚਾਣ-ਪੱਤਰ ਨਾਲ੍ਹ ਲਿਆਉਣ ਦੀ ਬੇਨਤੀ ਕਰਦਿਆਂ ਇਹ ਜਾਣਕਾਰੀ ਵੀ ਦਿੱਤੀ ਕਿ ਸਬੰਧਤ ਵਿਅਕਤੀ ਆਪਣੀ ਸਿਹਤ ਸਮੱਸਿਆ ਅਤੇ ਢੁੱਕਵੇਂ ਟੈਸਟਾਂ ਵਾਰੇ ਸੰਸਥਾ ਦੇ ਡਾਕਟਰ ਸਾਹਿਬਾਨ ਨਾਲ੍ਹ ਸਲਾਹ ਮਸ਼ਵਰਾ ਵੀ ਕਰ ਸਕਦੇ ਹਨ। ਸੰਸਥਾ ਵਲੋਂ ਰਾਜ ਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਸੰਕਟ ਦੀ ਇਸ ਘੜ੍ਹੀ ਤੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਰਾਹਤ ਪੈਕੇਜ ਜਾਰੀ ਕੀਤੇ ਜਾਣ।
ਕਮੇਟੀ ਨੇ ਆਸ ਪ੍ਰਗਟ ਕੀਤੀ ਹੈ ਕਿ ਪ੍ਰਮਾਤਮਾ ਸਰਬ ਸਾਂਝੇ ਯਤਨਾਂ ਨੂੰ ਤਾਕਤ ਬਖਸ਼ਣ ਤਾਂ ਕਿ ਪੰਜਾਬ ਜਲਦੀ ਹੀ ਇਸ ਸੰਕਟ ਵਿੱਚੋਂ ਉੱਭਰ ਸਕੇ। ਸੰਸਥਾ ਨੇ ਹੜਪੀੜਤਾਂ ਦੀ ਮੱਦਦ ਕਰ ਰਹੀਆਂ ਸ਼ਖ਼ਸੀਅਤਾਂ ਤੇ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਘਾਲਣਾ ਦੀ ਪ੍ਰਸੰਸਾ ਕੀਤੀ ਹੈ।