
ਖ਼ਾਨਪੁਰ ਦੇ 8 ਵਿਅਕਤੀਆਂ ਦੇ ਨਾਮਾਂ ਸਹਿਤ ਅਤੇ 80 ਤੋਂ 90 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ
ਗੜ੍ਹਸ਼ੰਕਰ, 16 ਅਕਤੂਬਰ - ਬੀਤੇ ਕੱਲ ਗੜਸ਼ੰਕਰ ਦੇ ਪਿੰਡ ਖ਼ਾਨਪੁਰ ਵਿੱਚ ਪੰਚਾਇਤੀ ਚੋਣ ਦੇ ਨਤੀਜੇ ਐਲਾਨਣ ਉਪਰੰਤ ਪੁਲਿਸ ਅਤੇ ਪਿੰਡ ਦੇ ਲੋਕਾਂ ਵਿੱਚ ਹੋਏ ਟਕਰਾਓ ਤੇ ਪੁਲਿਸ ਨੇ ਪਿੰਡ ਦੇ ਅੱਠ ਵਿਅਕਤੀਆਂ ਦੇ ਨਾਮਾਂ ਸਹਿਤ ਅਤੇ 80 ਤੋਂ 90 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।ਪੁਲਿਸ ਵੱਲੋਂ ਧਾਰਾ 149, 186, 332, 333, 353, 506, 307 ਅਤੇ 427 ਆਈਪੀਸੀ ਅਧੀਨ ਇਹ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕੇਸ ਸਿਪਾਹੀ ਰੋਹਿਤ ਮਹਿਮੀ ਦੇ ਬਿਆਨਾਂ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਗਿਆ ਹੈ।
ਗੜ੍ਹਸ਼ੰਕਰ, 16 ਅਕਤੂਬਰ - ਬੀਤੇ ਕੱਲ ਗੜਸ਼ੰਕਰ ਦੇ ਪਿੰਡ ਖ਼ਾਨਪੁਰ ਵਿੱਚ ਪੰਚਾਇਤੀ ਚੋਣ ਦੇ ਨਤੀਜੇ ਐਲਾਨਣ ਉਪਰੰਤ ਪੁਲਿਸ ਅਤੇ ਪਿੰਡ ਦੇ ਲੋਕਾਂ ਵਿੱਚ ਹੋਏ ਟਕਰਾਓ ਤੇ ਪੁਲਿਸ ਨੇ ਪਿੰਡ ਦੇ ਅੱਠ ਵਿਅਕਤੀਆਂ ਦੇ ਨਾਮਾਂ ਸਹਿਤ ਅਤੇ 80 ਤੋਂ 90 ਅਣਪਛਾਤੇ ਵਿਅਕਤੀਆਂ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਹੈ।ਪੁਲਿਸ ਵੱਲੋਂ ਧਾਰਾ 149, 186, 332, 333, 353, 506, 307 ਅਤੇ 427 ਆਈਪੀਸੀ ਅਧੀਨ ਇਹ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਹ ਕੇਸ ਸਿਪਾਹੀ ਰੋਹਿਤ ਮਹਿਮੀ ਦੇ ਬਿਆਨਾਂ ਦੇ ਬਿਆਨਾਂ ਦੇ ਆਧਾਰ ਤੇ ਕੀਤਾ ਗਿਆ ਹੈ।
ਦਰਜ ਕੀਤੀ ਗਈ ਐਫਆਈਆਰ ਵਿਚ ਸਿਪਾਹੀ ਰੋਹਿਤ ਮਹਿਮੀ ਦੇ ਬਿਆਨ ਹਨ ਕਿ ਲਾਅ ਐਂਡ ਆਡਰ ਇਲੈਕਸ਼ਨ ਡਿਊਟੀ ਸਬੰਧੀ ਮੁੱਖ ਅਫਸਰ ਥਾਣਾ ਗੜਸੰਕਰ ਨਾਲ ਸਰਕਾਰੀ ਗੱਡੀ ਤੇ ਸਮੇਤ ਪੰਜਾਬ ਹੋਮ ਗਾਰਡ ਦੇ ਜਵਾਨ ਸਾਹਿਲ, ਧੀਰਜ ਕੁਮਾਰ, ਹੈਡ ਕਾਂਸਟੇਬਲ ਕਿੰਦਰ ਸਿੰਘ, ਲੇਡੀ ਕਾਂਸਟੇਬਲ ਨੇਹਾ ਰਾਣਾ ਪੋਲੰਿਗ ਸਟੇਸ਼ਨ ਚੈਕ ਕਰਨ ਸਬੰਧੀ ਇਲਾਕੇ ਵਿਚ ਸਨ, ਵਕਤ ਕਰੀਬ 6:30 ਵਜੇ ਸ਼ਾਂਮ ਨੂੰ ਇਤਲਾਹ ਮਿਲੀ ਕਿ ਪਿੰਡ ਖਾਨਪੁਰ ਪੋਲੰਿਗ ਬੂਥ ਤੇ ਰੌਲਾ ਪੈ ਰਿਹਾ ਹੈ ਜਿਸ ਤੇ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜਸੰਕਰ ਨਾਲ ਪਿੰਡ ਖਾਨਪੁਰ ਪੁੱਜੇ।
ਪਿੰਡ ਖਾਨਪੁਰ ਪੋਲੰਿਗ ਬੂਥ ਤੇ ਪਹਿਲਾ ਹੀ ਜਸਪ੍ਰੀਤ ਸਿੰਘ ਡੀ ਐਸ ਪੀ ਸਬ ਡਵੀਜਨ ਗੜਸੰਕਰ ਮੌਜੂਦ ਸੀ ਤਾ ਉੱਥੇ ਕਾਫੀ ਲੋਕ ਇਕੱਠੇ ਹੋਏ ਸਨ ਤੇ ਸ਼ੋਰ ਸ਼ਰਾਬਾ ਕਰ ਰਹੇ ਸਨ ਜੋ ਪਤਾ ਲੱਗਾ ਕਿ ਹਾਰੀ ਹੋਈ ਧਿਰ ਵਲੋ ਪੋਲੰਿਗ ਪਾਰਟੀ ਨੂੰ ਬਾਹਰ ਨਹੀ ਨਿਕਲਣ ਦਿੱਤਾ ਜਾ ਰਿਹਾ ਸੀ ਜਿੱਥੇ ਇਹਨਾ ਲੋਕਾ ਨੇ ਰਿਟਰਿੰਗ ਅਧਿਕਾਰੀ ਕਮ ਐਸ ਡੀ ਐਮ ਗੜ੍ਹਸ਼ੰਕਰ ਦੀ ਗੱਡੀ ਨੂੰ ਘੇਰ ਲਿਆ ਅਤੇ ਗੱਡੀ ਉੱਪਰ ਹੱਥ ਮਾਰਨੇ ਸੁਰੂ ਕਰ ਦਿਤੇ।
ਸਿਪਾਹੀ ਰੋਹਿਤ ਮਹਿਮੀ ਦੇ ਬਿਆਨਾਂ ਅਨੁਸਾਰ ਇਸੇ ਦਰਮਿਆਨ ਪੋਲੰਿਗ ਪਾਰਟੀ ਨੂੰ ਸੁਰੱਖਿਅਤ ਡੱਬੇ ਦੇ ਕੇ ਪਿੰਡ ਤੋ ਭੇਜਿਆ ਗਿਆ, ਪੋਲੰਿਗ ਪਾਰਟੀ ਦੇ ਜਾਣ ਤੋ ਬਾਅਦ ਅਸ਼ੋਕ ਕੁਮਾਰ ਸਾਬਕਾ ਸਰਪੰਚ, ਉਸਦੀ ਘਰਵਾਲੀ ਸਰਪੰਚੀ ਦੀ ਉਮੀਦਵਾਰ ਵਜੋ ਖੜੀ ਸੀ ਜੋ ਅਸੋਕ ਕੁਮਾਰ ਅਤੇ ਉਸ ਦੀ ਪਤਨੀ ਜਿਹਨਾ ਦੇ ਨਾਲ ਬਹਾਦਰ ਸਿੰਘ ਪੁੱਤਰ ਗੁਰਪਾਲ ਸਿੰਘ ਉਰਫ ਪਾਲਾ, ਸੁਰਜੀਤ ਸਿੰਘ, ਬਲਵੀਰ ਸਿੰਘ ਉਰਫ ਬੀਰਾ ਪੇਂਟਰ, ਡਾਕਟਰ ਹਰਭਜਨ ਮਹਿਮੀ, ਸਤਨਾਮ ਮਾਸਟਰ, ਜੱਸੀ ਪਤਨੀ ਅਮਰੀਕ ਸਾਰੇ ਵਾਸੀਅਨ ਪਿੰਡ ਖਾਨਪੁਰ ਅਤੇ ਉਹਨਾ ਨਾਲ ਕਰੀਬ 80 ਤੋ 90 ਨਾ ਮਲੂਮ ਵਿਅਕਤੀਆ ਨੇ ਸਾਡੀ ਪੁਲਿਸ ਪਾਰਟੀ ਅਤੇ ਡੀ ਐਸ ਪੀ ਗੜਸੰਕਰ ਦੀ ਪੁਲਿਸ ਪਾਰਟੀ ਤੇ ਇੱਟਾ ਰੋੜੇ ਮਾਰਨੇ ਸੁਰੂ ਕਰ ਦਿੱਤੇ ਅਤੇ ਅਸ਼ੋਕ ਕੁਮਾਰ ਸਾਬਕਾ ਸਰਪੰਚ ਨੇ ਇੱਕ ਇੱਟ ਮੇਰੇ ਵੱਲ ਮਾਰੀ ਜੋ ਮੇਰੇ ਖੱਬੇ ਪੈਰ ਦੇ ਗਿੱਟੇ ਤੇ ਲੱਗੀ ਤੇ ਦੂਸਰਾ ਰੋੜਾ ਮੇਰੇ ਸਿਰ ਦੇ ਖੱਬੇ ਪਾਸੇ ਮਾਰਿਆ। ਜਿਸ ਨਾਲ ਮੇਰੇ ਸਿਰ ਪੈਰ ਤੇ ਜਖਮ ਹੋ ਗਿਆ ਅਤੇ ਗਿੱਟਾ ਟੁੱਟ ਗਿਆ ਅਤੇ ਹੋਰ ਵਿਅਕਤੀਆ ਅਤੇ ਔਰਤਾ ਨੇ ਇੱਟਾ ਰੋੜੇ ਮਾਰੇ ਇੱਕ ਇੱਟ ਐਸ ਆਈ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜਸੰਕਰ ਦੇ ਖੱਬੇ ਚੂਲੇ ਤੇ ਲੱਗੀ ਅਤੇ ਇੱਕ ਇੱਟ ਪੰਜਾਬ ਹੋਮ ਗਾਰਡ ਦੇ ਜਵਾਨ ਸਾਹਿਲ ਦੇ ਖੱਬੀ ਬਾਹ ਤੇ ਲੱਗੀ।
ਸਿਪਾਹੀ ਰੋਹਿਤ ਮਹਿਮੀ ਦੇ ਬਿਆਨਾਂ ਅਨੁਸਾਰ ਮੌਕੇ ਤੇ ਐਸ ਪੀ ਮੇਜਰ ਸਿੰਘ ਪੀ ਬੀ ਆਈ ਹੁਸ਼ਿਆਰਪੁਰ ਵੀ ਮੌਕੇ ਤੇ ਪੁੱਜ ਗਏ ਤਾ ਉਕਤ ਵਿਅਕਤੀਆ ਵਲੋ ਉਹਨਾ ਦੀ ਗੱਡੀ ਤੇ ਇੱਟਾ ਰੋੜਿਆ ਨਾਲ ਹਮਲਾ ਕੀਤਾ ਜਿਹਨਾ ਦੀ ਥਾਰ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਜੋ ਐਸ ਪੀ ਮੇਜਰ ਸਿੰਘ ਵੀ ਸੱਟ ਲੱਗਣ ਤੋਂ ਵਾਲ ਵਾਲ ਬਚੇ ਅਤੇ ਡੀ ਐਸ ਪੀ ਅਤੇ ਹੋਰ ਪੁਲਿਸ ਮੁਲਾਜਮਾ ਦੇ ਇੱਟਾ ਰੋੜੇ ਵੱਜੇ ਤਾ ਮੌਕੇ ਤੇ ਸਾਡੀ ਪੁਲਿਸ ਪਾਰਟੀ ਵਲੋ ਹਲਾਤ ਬੇਕਾਬੂ ਹੁੰਦੇ ਦੇਖ ਕੇ ਆਪਣੇ ਬਚਾਅ ਲਈ ਹਾਰੀ ਹੋਈ ਪਾਰਟੀ ਦੇ ਸ਼ਰਾਰਤੀ ਅਨਸਰਾ ਦੇ ਇਕੱਠ ਨੂੰ ਤਿੱਤਰ ਬਿੱਤਰ ਕਰਨ ਲਈ ਹਵਾਈ ਫਾਇਰਿੰਗ ਕਰਨੀ ਪਈ ਜੋ ਅਸ਼ੋਕ ਕੁਮਾਰ ਸਾਬਕਾ ਸਰਪੰਚ ਪਿੰਡ ਖਾਨਪੁਰ ਨਾਲ ਉਸ ਦੇ ਉਕਤ ਸਾਥੀ ਵਿਅਕਤੀ ਅਤੇ ਨਾ ਮਲੂਮ ਔਰਤ ਅਤੇ ਵਿਅਕਤੀਆ ਵਲੋ ਪੁਲਿਸ ਪਾਰਟੀ ਉੱਪਰ ਮਾਰ ਦੇਣ ਦੀ ਨੀਅਤ ਨਾਲ ਇੱਟਾ ਰੋੜੇ ਮਾਰ ਕੇ ਹਮਲਾ ਕੀਤਾ ਹੈ ਅਤੇ ਗੱਡੀਆ ਦੀ ਭੰਨ ਤੋੜ ਕਰਕੇ ਨੁਕਸਾਨ ਕੀਤਾ ਹੈ।
ਸਿਪਾਹੀ ਰੋਹਿਤ ਮਹਿਮੀ ਦੇ ਬਿਆਨਾਂ ਅਨੁਸਾਰ ਉਸ ਨੂੰ ਅਤੇ ਬਲਜਿੰਦਰ ਸਿੰਘ ਮੁੱਖ ਅਫਸਰ ਥਾਣਾ ਗੜਸੰਕਰ, ਹੈਡ ਕਾਂਸਟੇਬਲ ਕਿੰਦਰ ਸਿੰਘ ਨੇ ਸਰਕਾਰੀ ਗੱਡੀ ਰਾਹੀ ਲਿਆ ਕੇ ਸਿਵਲ ਹਸਪਤਾਲ ਗੜਸੰਕਰ ਦਾਖਲ ਕਰਵਾਇਆ।
