ਯਾਦਵਿੰਦਰਾ ਪਬਲਿਕ ਸਕੂਲ ਮੁਹਾਲੀ ਦਾ ਆਈ. ਐਸ. ਸੀ. ਦਾ ਨਤੀਜਾ 100 ਫੀਸਦੀ
ਐਸ ਏ ਐਸ ਨਗਰ, 6 ਮਈ - ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਦੇ ਵਿਦਿਆਰਥੀਆਂ ਦਾ ਆਈ. ਐੱਸ. ਸੀ. (ਬਾਰ੍ਹਵੀਂ) ਦੀ ਪ੍ਰੀਖਿਆ ਦਾ ਨਤੀਜਾ 100 ਫੀਸਦੀ ਰਿਹਾ ਹੈ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਆਈ.ਐੱਸ. ਸੀ. ਵਿੱਚ ਸਕੂਲ ਦੇ ਕੁੱਲ 53 ਵਿਦਿਆਰਥੀ ਬੈਠੇ ਸਨ ਜਿਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 12 ਬੱਚਿਆਂ ਨੇ 95 ਫੀਸਦੀ ਤੋਂ ਵੱਧ ਅਤੇ 28 ਨੇ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਅਤੇ ਸਕੂਲ ਦੇ ਸਾਰੇ ਵਿਦਿਆਰਥੀ ਪਹਿਲੀ ਡਵੀਜ਼ਨ ਲੈ ਕੇ ਪਾਸ ਹੋਏ।

ਬੁਲਾਰੇ ਨੇ ਦੱਸਿਆ ਕਿ ਕਾਮਰਸ ਵਿੱਚ ਅਰੁਨਵ ਕਪੂਰ ਨੇ 93.25 ਫੀਸਦੀ, ਇਸ਼ਾਨਵੀਰ ਚਾਹਲ ਨੇ 92ਫੀਸਦੀ ਅਤੇ ਚੇਤੰਨਿਆ ਸ਼ਰਮਾ ਨੇ 91.75 ਫੀਸਦੀ ਅੰਕ ਹਾਸਿਲ ਕੀਤੇ ਹਨ। ਹਿਊਮੈਨਿਟੀਜ਼ ਵਿੱਚ ਸਬਰੀਨ ਕੌਰ ਮਾਨ ਨੇ 98.75 ਫੀਸਦੀ, ਹਰਗੁਣ ਸਿੰਘ ਆਹਲੂਵਾਲੀਆ ਨੇ 97. 5 ਫੀਸਦੀ ਅਤੇ ਸਿਦਕਵੀਰ ਸਿੰਘ ਬੈਦਵਾਨ ਨੇ 97.25 ਫੀਸਦੀ ਅੰਕ ਹਾਸਿਲ ਕੀਤੇ ਹਨ ਜਦੋਂਕਿ ਮੈਡੀਕਲ ਵਿੱਚ ਰਵਲੀਨ ਕੌਰ ਨੇ 97.25 ਫੀਸਦੀ, ਜਸਨੂਰ ਕੌਰ, ਜਸਨੂਰ ਸਿੰਘ ਨੇ 89 ਫੀਸਦੀ ਅੰਕ ਹਾਸਿਲ ਕੀਤੇ ਅਤੇ ਨਾਨ-ਮੈਡੀਕਲ ਵਿੱਚ ਰਵਲੀਨ ਕੌਰ ਨੇ 97.25ਫੀਸਦੀ, ਹਰਨੂਰ ਕੌਰ ਮਾਨ ਨੇ 96.75 ਫੀਸਦੀ ਅਤੇ ਸਿਮਰਨਪ੍ਰੀਤ ਕੌਰ ਨੇ 94ਫੀਸਦੀ ਅੰਕ ਹਾਸਿਲ ਕੀਤੇ ਹਨ।