ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ ਬੂਟੇ ਲਗਾਏ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ,ਧਰਮਸ਼ਾਲਾ ਭੁੱਚਰਾਂ ਸਰਾਂ,ਰੇਲਵੇ ਰੋਡ, ਨਵਾਂਸ਼ਹਿਰ ਵਲੋਂ ਰੇਲਵੇ ਸਟੇਸ਼ਨ, ਨਵਾਂਸ਼ਹਿਰ ਤੇ ਵਿਸ਼ਵ ਰੈੱਡ ਕਰਾਸ ਦਿਵਸ ਨੂੰ ਮੁੱਖ ਰੱਖਦਿਆ ਫਲਦਾਰ ਰੁੱਖ ਲਗਾਇਆ ਗਿਆ। ਇਸ ਸਮਾਗਮ ਤੇ ਇੱਕ ਫਲਦਾਰ ਰੁੱਖ ਲਗਾ ਕੇ ਵਾਤਾਵਰਣ ਪ੍ਰਦੂਸ਼ਣ ਤੋਂ ਬਚਣ ਦੇ ਨਾਲ ਇਸ ਦਾ ਉਦੇਸ਼ ਰੈੱਡ ਕਰਾਸ ਦੇ ਬਾਨੀ ਸਰ ਜੀਨ ਹੈਨਰੀ ਡਿਊਨਾ ਨੂੰ ਯਾਦ ਕਰਦਿਆਂ ਸਪਰਪਿਤ ਹੋਣਾ ਸੀ। ਰੈੱਡ ਕਰਾਸ ਦਾ ਮੁੱਖ ਮੰਤਵ ਮਾਨਵਤਾ ਦੀ ਸੇਵਾ ਕਰਨਾ ਹੈ।

ਇਹ ਹਫਤਾਵਾਰੀ ਵਿਸ਼ਵ ਰੈੱਡ ਕਰਾਸ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਤੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਸੰਬੋਧਨ ਹੁੰਦਿਆ ਕਿਹਾ ਕਿ ਹਰ ਸਾਲ 08 ਮਈ ਨੂੰ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਜਾਂਦਾ ਹੈ। ਰੈੱਡ ਕਰਾਸ ਦੀ ਸਥਾਪਨਾ 1863 ਈਸਵੀ ਵਿੱਚ ਹੋਈ। ਇਸ ਦੇ ਬਾਨੀ ਸਵਿਜਰਲੈਂਡ ਦੇ ਨਿਵਾਸੀ ਹੈਨਰੀ ਡਿਊਨਾ ਜੀ ਹਨ। ਉਨਾਂ ਦਾ ਜਨਮ 08 ਮਈ 1828 ਈਸਵੀ ਜਨੇਵਾ (ਸਵਿਟਰਲੈਂਡ) ਵਿਖੇ ਹੋਇਆ। ਜਿਨ੍ਹਾਂ ਵੱਲੋ ਸੋਲਫੈਰਿਨੋ (ਇਟਲੀ ) ਵਿੱਚ ਯੁੱਧ ਦੌਰਾਨ ਫੱਟੜ ਹੋਏ ਸੈਨਿਕਾ ਨੂੰ ਦੇਖ ਕੇ ਰੈੱਡ ਕਰਾਸ ਸੰਸਥਾ ਨੂੰ ਹੌਂਦ ਵਿੱਚ ਲਿਆਉਣ ਦੀ  ਭਾਵਨਾ ਪ੍ਰਗਟ ਹੋਈ। ਰ੍ਰੈੱਡ ਕਰਾਸ ਦਾ ਮੁੱਖ ਉਪਦੇਸ਼ ਯੁੱਧ ਜਾਂ ਕੁਦਰਤੀ ਆਫਤਾ ਵਿੱਚ ਫੱਟੜ ਵਿਅਕਤੀਆਂ ਦੀ ਮਦਦ ਕਰਨਾ ਹੈ। ਉਹਨਾਂ ਨੇ ਰੈੱਡ ਕਰਾਸ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਵਿਸਤਾਰਪੂਰਵਕ ਚਾਨਣਾ ਪਾਇਆ ਗਿਆ। 
ਅੰਤ ਵਿੱਚ ਪ੍ਰੋਜੈਕਟ ਡਾਇਰੈਕਟਰ ਵਲੋਂ  ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਸ਼ੇਸ ਤੌਰ ਤੇ ਸ਼੍ਰੀ ਸ਼ਸੀਕਾਂਤ ਸ਼ਰਮਾ ( ਰੇਲਵੇ ਸਟੇਸ਼ਨ ਸੁਪਰਡੰਟ, ਨਵਾਂਸ਼ਹਿਰ ) ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਰਮੇਸ਼ ਚੰਦ (Points Master NSR), ਅਕਾਸ਼ਦੀਪ (Points Master NSR) ਸਤਿੰਦਰ ਕੁਮਾਰ (RPF) , ਅਮਰਜੀਤ ਸਿੰਘ (RPF), ਗੌਤਮਾ ਦੇਵੀ ਅਤੇ ਕੇਂਦਰ ਦਾ ਸਟਾਫ ਜਸਵਿੰਦਰ ਕੌਰ, ਕਮਲਜੀਤ ਕੌਰ, ਦਿਨੇਸ਼ ਕੁਮਾਰ, ਬਲਜੀਤ ਅਤੇ ਹਰਸ਼ ਸਾਹਨੀ ਮੌਜੂਦ ਸਨ।